04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

15 ਲੱਖ ਦੀ ਲਾਗਤ ਨਾਲ ਤਿਆਰ ਸਰਕਾਰੀ ਸਕੂਲ ਕੰਦੋਲਾ ਨਵੀਂ ਆਈ . ਟੀ . ਲੈਬ ਦਾ ਉਦਘਾਟਨ

ਆਦਮਪੁਰ, 3 ਨਵੰਬਰ (ਹਰਪ੍ਰੀਤ ਸਿੰਘ)- ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੋਲਾ ਵਿਖੇ ਨਵੀਂ ਆਈ. ਟੀ.

Ad Position 21
No active advertisement
ਅਜੀਤ ਡੈਸਕ 04-11-2026
ਆਦਮਪੁਰ, 3 ਨਵੰਬਰ (ਹਰਪ੍ਰੀਤ ਸਿੰਘ)- ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੋਲਾ ਵਿਖੇ ਨਵੀਂ ਆਈ.ਟੀ. ਲੈਬ ਦਾ ਉਦਘਾਟਨ ਪ੍ਰਿੰਸੀਪਲ ਸਤਿੰਦਰ ਕੌਰ ਦੀ ਅਗਵਾਈ ਹੇਠ ਚੇਅਰਮੈਨ ਹਰਕੀਤ ਸਿੰਘ ਨਿੱਝਰ, ਲਖਬੀਰ ਸਿੰਘ ਹਜਾਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸਿੱਧੂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਵਿਦਿਆਰਥੀਆਂ ਲਈ ਨਵੇਂ ਕੰਪਿਊਟਰ, ਇੰਟਰਐਕਟਿਵ ਪੈਨਲ ਤੇ ਹਾਈ-ਸਪੀਡ ਇੰਟਰਨੈੱਟ ਸਮੂਹ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਚੇਅਰਮੈਨ ਲਖਬੀਰ ਸਿੰਘ ਹਜਾਰਾ ਤੇ ਚੇਅਰਮੈਨ ਹਰਕੀਤ ਸਿੰਘ ਨਿੱਝਰ ਵਲੋਂ ਸੰਬੋਧਨ ’ਚ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ’ਚ ਕੰਪਿਊਟਰ ਸਿੱਖਿਆ ਬਹੁਤ ਜ਼ਰੂਰੀ ਹੈ। ਇਸ ਆਈ.ਟੀ. ਲੈਬ ਦੇ ਬਣਨ ਨਾਲ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੁੜਨ ਅਤੇ ਭਵਿੱਖ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਾਪਤ ਕਰਨ ਵਿੱਚ ਵੱਡੀ ਮਦਦ ਮਿਲੇਗੀ। ਸਟੇਜ ਸੰਚਾਲਨ ਲੈਕਚਰਾਰ ਮਨਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਚੇਅਰਮੈਨ ਲਖਬੀਰ ਸਿੰਘ ਹਜਾਰਾ, ਚੇਅਰਮੈਨ ਹਰਕੀਤ ਸਿੰਘ ਨਿੱਝਰ, ਸੁਖਵਿੰਦਰ ਸਿੱਧੂ ਬਲਾਕ ਪ੍ਰਧਾਨ, ਸਤਨਾਮ ਸਿੰਘ ਡਰੋਲੀ (ਸੰਮਤੀ ਮੈਂਬਰ), ਗੁਰਚਰਨ ਸਿੰਘ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਰਾਜ ਕੁਮਾਰ ਡਰੋਲੀ (ਆਪ ਆਗੂ), ਮਨਜੀਤ ਸਿੰਘ ਸਰਪੰਚ ਕੰਦੋਲਾ,ਬੀ.ਐਨ.ਓ. ਰਾਮ ਆਸਰਾ, ਇੰਚਾਰਜ ਪ੍ਰਿੰਸੀਪਲ ਸਰਵਜੀਤ ਪਧਿਆਣਾ, ਲੈਕਚਰਾਰ ਰੇਸ਼ਮ ਸਿੰਘ, ਸ਼੍ਰੀਮਤੀ ਮਮਤਾ ਅਤੇ ਸ਼੍ਰੀਮਤੀ ਸ਼ਕਤੀ, ਐਸ.ਐਮ.ਸੀ. ਚੇਅਰਪਰਸਨ ਸ਼੍ਰੀਮਤੀ ਰਵਿੰਦਰ ਕੌਰ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਅਗਵਾਈ ’ ਚ ਅੱਜ ਹੋਣ ਵਾਲੀ ਸੰਗਰੂਰ ਮਹਾਂ ਰੈਲੀ ਇਤਿਹਾਸਕ ਹੋਵੇਗੀ - ਲਾਡੀ ਸ਼ੇਰੋਵਾਲੀਆ ਅਗਲੀ ਖ਼ਬਰ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾਂ ਯਾਤਰਾ’ ਦੇ ਪੰਜਾਬੀ ਅਨੁਵਾਦ ਦਾ ਲੋਕ ਅਰਪਣ ਸਮਾਗਮ ਅੱਜ
Ad Position 24