ਨਰਿੰਦਰ ਲਾਗੂ ਨੂੰ ਸਦਮਾ-ਚਾਚੇ ਦਾ ਦਿਹਾਂਤ
ਜਲੰਧਰ, 26 ਅਕਤੂਬਰ (ਜਸਪਾਲ ਸਿੰਘ)-ਚੁਗਿੱਟੀ ਤੇ ਜੰਡੂਸਿੰਘਾ ਤੋਂ ‘ਅਜੀਤ’ ਦੇ ਪੱਤਰਕਾਰ ਨਰਿੰਦਰ ਲਾਗੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਚਾਚਾ ਜਗਨ ਨਾਥ ਸਪੁੱਤਰ ਸਵਰਗੀ ਵਰਿਆਮਾ ਰਾਮ ਸਾਬਕਾ ਸਰਪੰਚ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਚੁਗਿੱਟੀ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਜਲੰਧਰ, 26 ਅਕਤੂਬਰ (ਜਸਪਾਲ ਸਿੰਘ)-ਚੁਗਿੱਟੀ ਤੇ ਜੰਡੂਸਿੰਘਾ ਤੋਂ ‘ਅਜੀਤ’ ਦੇ ਪੱਤਰਕਾਰ ਨਰਿੰਦਰ ਲਾਗੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਚਾਚਾ ਜਗਨ ਨਾਥ ਸਪੁੱਤਰ ਸਵਰਗੀ ਵਰਿਆਮਾ ਰਾਮ ਸਾਬਕਾ ਸਰਪੰਚ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਚੁਗਿੱਟੀ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਰਿੰਦਰ ਲਾਗੂ ਨੇ ਦੱਸਿਆ ਕਿ ਮ੍ਰਿਤਕ ਜਗਨ ਨਾਥ ਨਮਿਤ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ 4 ਨਵੰਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ 519 ਚੁਗਿੱਟੀ ਵਿਖੇ ਹੋਵੇਗੀ।