ਭਾਜਪਾ ਦੀ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਪੈਦਲ ਯਾਤਰਾ ’ਚ ਜਲੰਧਰ ਤੋਂ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ ਵਰਕਰ-ਅਸ਼ੋਕ ਸਰੀਨ ਹਿੱਕੀ ਭਲਕੇ ਸਵੇਰੇ 9 ਵਜੇ ਜੰਡੂਸਿੰਘਾ ਵਿਖੇ ਇਕੱਠੇ ਹੋਣਗੇ ਭਾਜਪਾ ਵਰਕਰ
ਜਲੰਧਰ, 26 ਅਕਤੂਬਰ (ਸ਼ਿਵ)-ਅੱਜ ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜਨਰਲ ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ ਅਤੇ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਕਥਿਤ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਖ਼ਿਲਾਫ਼ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਮੁਹਿੰਮ ਤਹਿਤ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਵਿੱਚ ਤਿੰਨ ਪੈਦਲ ਯਾਤਰਾਵਾਂ ਕੱਢੀਆਂ ਜਾਣਗੀਆਂ। ਇਸੇ ਲੜੀ ਤਹਿਤ ਦੋਆਬਾ ਖੇਤਰ ਦੀ ਪਦਯਾਤਰਾ ਬੁੱਧਵਾਰ, 28 ਅਕਤੂਬਰ ਨੂੰ ਸਵੇਰੇ 10 ਵਜੇ ਹੁਸ਼ਿਆਰਪੁਰ ਵਿਖੇ ਹੋਵੇਗੀ।
ਅਜੀਤ ਡੈਸਕ
27-10-2026