ਇਨਰਵੀਲ੍ਹ ਕਲੱਬ ਨੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਸਮਾਗਮ ’ ਚ ਪਾਇਆ ਯੋਗਦਾਨ
ਜਲੰਧਰ, 24 ਅਕਤੂਬਰ (ਸ਼ਿਵ)- ਇਨਰਵਹੀਲ ਕਲੱਬ ਜਲੰਧਰ ਈਲੀਟ ਦੀ ਪ੍ਰਧਾਨ ਸਟੇਟ ਐਵਾਰਡੀ ਰੇਸ਼ਮ ਕੌਰ ਸਮਾਜ ਸੇਵਿਕਾ ਨੇ ਇਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਲੜਕੀ ਦੇ ਵਿਆਹ ਵਿਚ ਲੋੜ ਦਾ ਸਾਮਾਨ ਭੇਟ ਕੀਤਾ ਗਿਆ।
ਜਲੰਧਰ, 24 ਅਕਤੂਬਰ (ਸ਼ਿਵ)- ਇਨਰਵਹੀਲ ਕਲੱਬ ਜਲੰਧਰ ਈਲੀਟ ਦੀ ਪ੍ਰਧਾਨ ਸਟੇਟ ਐਵਾਰਡੀ ਰੇਸ਼ਮ ਕੌਰ ਸਮਾਜ ਸੇਵਿਕਾ ਨੇ ਇਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਲੜਕੀ ਦੇ ਵਿਆਹ ਵਿਚ ਲੋੜ ਦਾ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਮਦਦ ਕਰਨ ਦੀ ਪਰਿਵਾਰ ਵਲੋਂ ਧਨਵਾਦ ਕੀਤਾ ਗਿਆ ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ।ਮੈਂਬਰਾਂ ਨੇ ਆਪਣੇ ਹੱਥੀਂ ਲੜਕੀ ਨੂੰ ਵੰਗਾਂ ਪਹਿਨਾਈਆਂ ਤੇ ਸ਼ਗਨ ਦਿੱਤਾ। ਇਸ ਮੌਕੇ ਮਮਤਾ, ਗੀਤਿਕਾ ਚੱਢਾ, ਸੁਨੀਤਾ, ਕਮਲਜੀਤ, ਮੀਨਾ, ਭੁਪਿੰਦਰ ਕੌਰ, ਸੋਨੂੰ, ਪਵਨਜੀਤ ਕੌਰ, ਡਾ. ਤਰਸੇਮ ਲਾਲ ਅਤੇ ਇੰਦੂ ਨੇ ਸਹਿਯੋਗ ਦਿੱਤਾ।