ਗੁਲਾਬ ਦੇਵੀ ਰੋਡ ’ਤੇ 10 ਦਿਨਾਂ ਤੋਂ ਸੀਵਰੇਜ ਜਾਮ, ਗੰਦੇ ਪਾਣੀ ਕਾਰਨ ਸੜਕ ਹੋ ਰਹੀ ਖ਼ਰਾਬ
ਬਰਲਟਨ ਪਾਰਕ ਦੇ ਬਿਲਕੁਲ ਨੇੜੇ ਬੁਨਿਆਦੀ ਸਮੱਸਿਆ ਵੱਲ ਨਹੀਂ ਦਿੱਤਾ ਜਾ ਰਿਹਾ ਧਿਆਨ
ਜਲੰਧਰ, 22 ਅਕਤੂਬਰ (ਸ਼ਿਵ)- ਗੁਲਾਬਦੇਵੀ ਰੋਡ ’ਤੇ ਨਹਿਰ ਦੀ ਪੁਲੀ ਦੇ ਨੇੜੇ ਪਿਛਲੇ 10 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਫੈਲ ਰਿਹਾ ਹੈ। ਇਸ ਕਾਰਨ ਜਿੱਥੇ ਸੜਕ ਵੀ ਖ਼ਰਾਬ ਹੋ ਰਹੀ ਹੈ, ਉੱਥੇ ਹੀ ਇਲਾਕੇ ਵਿਚ ਬਦਬੂ ਫੈਲਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ, 22 ਅਕਤੂਬਰ (ਸ਼ਿਵ)- ਗੁਲਾਬਦੇਵੀ ਰੋਡ ’ਤੇ ਨਹਿਰ ਦੀ ਪੁਲੀ ਦੇ ਨੇੜੇ ਪਿਛਲੇ 10 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਫੈਲ ਰਿਹਾ ਹੈ। ਇਸ ਕਾਰਨ ਜਿੱਥੇ ਸੜਕ ਵੀ ਖ਼ਰਾਬ ਹੋ ਰਹੀ ਹੈ, ਉੱਥੇ ਹੀ ਇਲਾਕੇ ਵਿਚ ਬਦਬੂ ਫੈਲਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਏਸ਼ੀਅਨ ਹਾਕੀ ਚੈਂਪੀਅਨ ਟਰਾਫ਼ੀ ਨੂੰ ਲੈ ਕੇ ਨਗਰ ਨਿਗਮ ਵਲੋਂ ਬਲਰਟਨ ਪਾਰਕ ਦੇ ਆਲੇ-ਦੁਆਲੇ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਕਈ ਸੀਵਰ ਸਾਫ਼ ਕਰਨ ਵਾਲੀਆਂ ਸੁਪਰ ਸਕਸ਼ਨ ਮਸ਼ੀਨਾਂ ਲਗਾਈਆਂ ਗਈਆਂ ਹਨ। ਨਿਗਮ ਦੀ ਮਸ਼ੀਨਰੀ ਵਲੋਂ ਸੜਕਾਂ ਦੀ ਸਫ਼ਾਈ ਅਤੇ ਸੁੰਦਰੀਕਰਨ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਪਰ ਬਰਲਟਨ ਪਾਰਕ ਦੇ ਬਿਲਕੁਲ ਨੇੜੇ ਸਥਿਤ ਗੁਲਾਬਦੇਵੀ ਰੋਡ ’ਤੇ ਸੀਵਰੇਜ ਦੀ ਸਮੱਸਿਆ ਪਿਛਲੇ 10 ਦਿਨਾਂ ਤੋਂ ਬਣੀ ਹੋਈ ਹੈ। ਇਲਾਕਾ ਵਾਸੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਸੀਵਰ ਸਾਫ਼ ਕਰਨ ਵਾਲੀਆਂ ਮਸ਼ੀਨਾਂ ਭੇਜ ਕੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ, ਤਾਂ ਜੋ ਗੰਦੇ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਲੋਕਾਂ ਨੂੰ ਬਦਬੂ ਤੇ ਗੰਦਗੀ ਤੋਂ ਰਾਹਤ ਮਿਲ ਸਕੇ।