ਬੈਂਕ ਆਫ਼ ਮਹਾਰਾਸ਼ਟਰ ਦੀ ਕਪੂਰਥਲਾ ਰੋਡ ਸ਼ਾਖਾ ਦਾ ਉਦਘਾਟਨ
ਜਲੰਧਰ, 16 ਅਕਤੂਬਰ (ਸ਼ਿਵ)- ਬੈਂਕ ਆਫ ਮਹਾਰਾਸ਼ਟਰ ਵਲੋਂ ਕਪੂਰਥਲਾ ਰੋਡ, ਜਲੰਧਰ ਵਿਖੇ ਆਪਣੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਸ਼ਾਖਾ ਦਾ ਉਦਘਾਟਨ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।
ਜਲੰਧਰ, 16 ਅਕਤੂਬਰ (ਸ਼ਿਵ)- ਬੈਂਕ ਆਫ ਮਹਾਰਾਸ਼ਟਰ ਵਲੋਂ ਕਪੂਰਥਲਾ ਰੋਡ, ਜਲੰਧਰ ਵਿਖੇ ਆਪਣੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਸ਼ਾਖਾ ਦਾ ਉਦਘਾਟਨ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਬੈਂਕ ਦੇ ਜ਼ੋਨਲ ਮੈਨੇਜਰ ਸ੍ਰੀ ਆਨੰਦ ਸੁਮਨ ਅਤੇ ਡਿਪਟੀ ਜ਼ੋਨਲ ਮੈਨੇਜਰ ਸ੍ਰੀ ਸਨਤ ਕੁਮਾਰ ਮਹਾਰਾਣਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਸਮਾਗਮ ਦੌਰਾਨ ਜ਼ੋਨਲ ਮੈਨੇਜਰ ਸ੍ਰੀ ਆਨੰਦ ਸੁਮਨ ਨੇ ਕਿਹਾ ਕਿ ਬੈਂਕ ਆਫ ਮਹਾਰਾਸ਼ਟਰ ਦਾ ਮੁੱਖ ਉਦੇਸ਼ ਗਾਹਕਾਂ ਨੂੰ ਬਿਹਤਰ ਅਤੇ ਆਧੁਨਿਕ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਜਲੰਧਰ ਸ਼ਹਿਰ ਵਿਚ ਬੈਂਕ ਆਫ ਮਹਾਰਾਸ਼ਟਰ ਦੀ ਪੰਜਵੀਂ ਸ਼ਾਖਾ ਹੈ, ਜਦਕਿ ਲੁਧਿਆਣਾ ਜ਼ੋਨਲ ਦਫ਼ਤਰ ਦੇ ਅਧੀਨ ਇਹ 85ਵੀਂ ਸ਼ਾਖਾ ਹੈ। ਇਸ ਸ਼ਾਖਾ ਰਾਹੀਂ ਇਲਾਕੇ ਦੇ ਵਸਨੀਕਾਂ, ਵਪਾਰੀਆਂ, ਉੱਦਮੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਧੁਨਿਕ ਬੈਂਕਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਸ਼ਾਖਾ ਪ੍ਰਬੰਧਕ ਸ੍ਰੀ ਗੋਵਿੰਦ ਸਕਸੈਨਾ ਨੇ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਬੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਪਤਵੰਤੇ ਅਤੇ ਇਲਾਕੇ ਦੇ ਹੋਰ ਸਤਿਕਾਰਯੋਗ ਨਾਗਰਿਕ ਵੀ ਹਾਜ਼ਰ ਰਹੇ।