ਯੂਨੀਵਰਸਿਟੀ ਕਾਲਜ ਨੇ ਯੁਵਕ ਮੇਲੇ ’ਚ ਜਿੱਤੇ 10 ਇਨਾਮ-ਸਤਿਅਮ ਵਰਮਾ ਬਣਿਆ ਬੈਸਟ ਐਕਟਰ
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਵਿਦਿਆਰਥੀਆਂ ਨੇ ਜੀ. ਸੀ.
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਵਿਦਿਆਰਥੀਆਂ ਨੇ ਜੀ.ਸੀ.ਏ. ਜ਼ੋਨ ਯੁਵਕ ਮੇਲਾ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ 10 ਇਨਾਮ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਕਾਲਜ ਦੇ ਬੀ.ਕਾਮ. ਦੇ ਵਿਦਿਆਰਥੀ ਸਤਿਅਮ ਵਰਮਾ ਨੇ ਇੱਕਾਂਗੀ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਬੈਸਟ ਐਕਟਰ ਦਾ ਵੱਕਾਰੀ ਐਵਾਰਡ ਹਾਸਲ ਕੀਤਾ। ਕਾਲਜ ਦੇ ਓਐੱਸਡੀ ਪ੍ਰੋ. (ਡਾ.) ਨਵਜੋਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਕਾਲਜ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਡਿਬੇਟ ਵਿੱਚ ਨੀਰਜ ਕੁਮਾਰ ਅਤੇ ਅਨਾਇਆ ਨੰਦਾ ਨੇ ਪਹਿਲਾ ਇਨਾਮ ਜਿੱਤਿਆ, ਜਦਕਿ ਚੀਕੂ ਮੇਕਿੰਗ ਵਿੱਚ ਭੂਮਿਕਾ ਕਪੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੱਖੀ ਬੁਣਾਈ, ਕਾਸਟਿਊਮ ਪਰੇਡ, ਫੁਲਕਾਰੀ ਅਤੇ ਕਾਵਿ-ਗੋਸ਼ਟੀ ਵਿੱਚ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਪੱਖੀ ਬੁਣਾਈ ਵਿੱਚ ਅਰਮਾਨਤ ਕੌਰ, ਕਾਸਟਿਊਮ ਪਰੇਡ ਵਿੱਚ ਹਰਮਨਦੀਪ ਸਿੰਘ, ਫੁਲਕਾਰੀ ਵਿੱਚ ਤਰਨਜੀਤ ਕੌਰ ਅਤੇ ਕਾਵਿ-ਗੋਸ਼ਟੀ ਵਿੱਚ ਰੇਣੂਕਾ ਨੇ ਦੂਜੇ ਸਥਾਨ ’ਤੇ ਰਹਿ ਕੇ ਕਾਲਜ ਦਾ ਮਾਣ ਵਧਾਇਆ। ਡਾ ਨਵਜੋਤ ਨੇ ਅੱਗੇ ਦੱਸਿਆ ਕਿ ਇੱਕਾਂਗੀ, ਗਿੱਧਾ, ਅੰਗਰੇਜ਼ੀ ਭਾਸ਼ਣ ਅਤੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿੱਚ ਵੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੱਕਾਂਗੀ ਦੀ ਟੀਮ ਵਿੱਚ ਤਾਨੀਆ ਸ਼ਰਮਾ, ਸਤਿਅਮ ਵਰਮਾ, ਹਰਸ਼ਦੀਪ ਸਿੰਘ, ਅਰਸ਼ਦ, ਹਰਸਿਰਤ ਸਿੰਘ, ਵੰਦਨਾ ਠਾਕੁਰ ਅਤੇ ਦੀਆ ਸ਼ਾਮਲ ਸਨ। ਗਿੱਧੇ ਦੀ ਟੀਮ ਵਿੱਚ ਸੁਪ੍ਰੀਤ ਕੌਰ, ਖੁਸ਼ੀ, ਰਾਜਪਾਲ ਕੌਰ, ਦੀਪਾਂਸ਼ਿਕਾ, ਆਸਥਾ ਕੱਕੜ, ਸ਼ਿਵਾਨੀ, ਕੀਰਤੀਨਦੀਪ ਕੌਰ, ਕੋਮਲਪ੍ਰੀਤ ਕੌਰ, ਸੰਦੀਪ ਕੁਮਾਰੀ, ਗੁਰਪ੍ਰੀਤ ਕੌਰ ਅਤੇ ਰਿਧਿਮਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਅੰਗਰੇਜ਼ੀ ਭਾਸ਼ਣ ਵਿੱਚ ਇਸ਼ਿਕਾ ਠਾਕੁਰ ਅਤੇ ਪੰਜਾਬੀ ਭਾਸ਼ਣ ਵਿੱਚ ਸਰਗੁਣ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।