12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਵਿਸ਼ਾਲ ਸਨਮਾਨ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ

ਜਲੰਧਰ, 11 ਅਕਤੂਬਰ (ਸ਼ਿਵ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕਰਵਾਏ ਜਾਣ ਵਾਲੇ ਵਿਸ਼ਾਲ ਸਨਮਾਨ ਸੰਮੇਲਨ ਦੇ ਸਬੰਧ ਵਿਚ ਅੱਜ ਸਰਕਟ ਹਾਊਸ ਜਲੰਧਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ, ਅਲੀ ਮੁਹੱਲਾ (ਹੈੱਡਕੁਆਰਟਰ) ਵਿਖੇ ਸੰਮੇਲਨ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 12-10-2026
ਜਲੰਧਰ, 11 ਅਕਤੂਬਰ (ਸ਼ਿਵ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕਰਵਾਏ ਜਾਣ ਵਾਲੇ ਵਿਸ਼ਾਲ ਸਨਮਾਨ ਸੰਮੇਲਨ ਦੇ ਸਬੰਧ ਵਿਚ ਅੱਜ ਸਰਕਟ ਹਾਊਸ ਜਲੰਧਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ, ਅਲੀ ਮੁਹੱਲਾ (ਹੈੱਡਕੁਆਰਟਰ) ਵਿਖੇ ਸੰਮੇਲਨ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਐੱਸ.ਕੇ. ਕਲਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੰਦਰ ਕਮੇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਦੌਰਾਨ ਭਾਰਤੀਆ ਮੂਲਨਿਵਾਸੀ ਮੁਕਤੀ ਮੋਰਚੇ ਦੇ ਮੁੱਖ ਸੰਚਾਲਕ ਅਨਿਲ ਹੰਸ, ਚੰਦਨ ਗਰੇਵਾਲ , ਈਸ਼ਾਂਤ ਸ਼ਰਮਾ, ਨਰਿੰਦਰ ਥਾਪਰ, ਰੌਕੀ ਕਲਿਆਣ, ਬੱਬੂ ਥਾਪਰ, ਸਿਕੰਦਰ ਕਲਿਆਣ, ਵਿਸ਼ਾਲ ਦ੍ਰਵਿੜ, ਅਰੁਣ ਸੰਦਲ ਅਤੇ ਰਾਜਿੰਦਰ ਠੱਕਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਹਾਜ਼ਰ ਰਹੇ। ਮੀਟਿੰਗ ਦੌਰਾਨ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸਨਮਾਨ ਸੰਮੇਲਨ ਨੂੰ ਸਫਲ ਬਣਾਉਣ ਲਈ ਪ੍ਰਬੰਧਾਂ, ਵੱਧ ਤੋਂ ਵੱਧ ਸੰਗਤ ਦੀ ਸ਼ਮੂਲੀਅਤ ਅਤੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪ੍ਰਜਾਪਤੀ ਬਰਾਦਰੀ ਨੂੰ ਅਣਗੌਲਿਆਂ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਪ੍ਰਜਾਪਤੀ ਸਭਾ ਨੇ ਦਿੱਤੀ ਚਿਤਾਵਨੀ ਅਗਲੀ ਖ਼ਬਰ ਸੰਗਰੂਰ ਰੈਲੀ ਵਿਚ ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਪੰਜਾਬ ਨੇ ਨਿਭਾਈ ਅਹਿਮ ਭੂਮਿਕਾ
Ad Position 24