ਡੀ.ਏ.ਵੀ. ਕਾਲਜ ਨਕੋਦਰ ਵਿਖੇ ਡੋਨ ਬੋਸਕੋ ਟੈਕ ਸੁਸਾਇਟੀ ਦੇ ਅਸਿਸਟੈਂਟ ਡਾਇਰੈਕਟਰ ਡਾ. ਜੋਸੇ ਵਲੋਂ ਦੌਰਾ
ਨਕੋਦਰ, 10 ਅਕਤੂਬਰ( ਤਿਲਕਰਾਜ ਸ਼ਰਮਾ) –ਕੇ. ਆਰ.
ਨਕੋਦਰ, 10 ਅਕਤੂਬਰ( ਤਿਲਕਰਾਜ ਸ਼ਰਮਾ) –ਕੇ.ਆਰ.ਐਮ. ਡੀ.ਏ.ਵੀ ਕਾਲਜ, ਨਕੋਦਰ ਵਿਖੇ ਚੱਲ ਰਹੇ ਡੋਨ ਬੋਸਕੋ ਸਕਿਲਿੰਗ ਸੈਂਟਰ ਦਾ ਡੋਨ ਬੋਸਕੋ ਟੈਕ ਸੁਸਾਇਟੀ ਦੇ ਅਸਿਸਟੈਂਟ ਡਾਇਰੈਕਟਰ ਬ੍ਰਦਰ ਡਾ. ਜੋਸੇ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਤੇ ਸੈਂਟਰ ਦੇ ਸਟਾਫ਼ ਨੇ ਬ੍ਰਦਰ ਡਾ. ਜੋਸੇ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਦੌਰੇ ਦੌਰਾਨ ਬ੍ਰਦਰ ਡਾ. ਜੋਸੇ ਨੇ ਸੈਂਟਰ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਸੈਂਟਰ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਡੀ.ਏ.ਵੀ ਕਾਲਜ ਨਕੋਦਰ ਦਾ ਇਹ ਸੈਂਟਰ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇੱਥੋਂ ਦਾ ਅਨੁਸ਼ਾਸਨ ਅਤੇ ਵਿਦਿਆਰਥੀਆਂ ਦੀ ਲਗਨ ਸ਼ਲਾਘਾਯੋਗ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਸਲਿਲ ਕੁਮਾਰ, ਡੋਨ ਬੋਸਕੋ ਟੈਕ ਸੋਸਾਇਟੀ ਪੰਜਾਬ ਦੇ ਸਟੇਟ ਹੈੱਡ ਮੈਡਮ ਮਨਪ੍ਰੀਤ ਕੌਰ ਅਤੇ ਸੈਂਟਰ ਕੋਆਰਡੀਨੇਟਰ ਸਤਿੰਦਰ ਕੈਲਾ, ਈ-ਕਾਮਰਸ ਟ੍ਰੇਨਰ ਮਿਸ ਟਵਿੰਕਲ ਲੀਰ, ਕਸਟਮਰ ਕੇਅਰ ਟ੍ਰੇਨਰ ਹਿਮਾਂਸ਼ੂ ਪਾਂਡੇ ਅਤੇ ਸਮੂਹ ਸਟਾਫ਼ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਨਾਲ ਜੋੜਦੇ ਰਹੋ ਤਾਂ ਜੋ ਪੰਜਾਬ ਦਾ ਯੁਵਾ ਵਰਗ ਆਤਮ-ਨਿਰਭਰ ਬਣ ਸਕੇ। ਇਸ ਮੌਕੇ ਉਨ੍ਹਾਂ ਨੇ ਡੋਨ ਬੋਸਕੋ ਸਕਿਲਿੰਗ ਸੈਂਟਰ, ਨਕੋਦਰ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ 10 ਨਵੇਂ ਲੈਪਟਾਪ ਦੇਣ ਦਾ ਵੀ ਐਲਾਨ ਕੀਤਾ। ਸਿੱਖਿਆ ਨੂੰ ਅਖੀਰ ‘ਚ ਪ੍ਰੋ. ਰਾਜਨ ਕਪੂਰ ਨੇ ਅਸਿਸਟੈਂਟ ਡਾਇਰੈਕਟਰ ਬ੍ਰਦਰ ਡਾ. ਜੋਸੇ ਦੇ ਸੈਂਟਰ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਧੰਨਵਾਦ ਕੀਤਾ।