06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਵਿੱਤਰੀ ਬਲਜੀਤ ਬੱਲ ਦੀ ਪਲੇਠੀ ਕਾਵਿ-ਪੁਸਤਕ ‘ਖਿੱਲਰੇ ਵਰਕੇ’ ਲੋਕ ਅਰਪਣ

ਜਲੰਧਰ, 5 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਐੱਮ. ਐੱਸ. ਲੋਹੀਆ)-ਕਵਿੱਤਰੀ ਬਲਜੀਤ ਬੱਲ ਦੀ ਪਲੇਠੀ ਕਾਵਿ-ਪੁਸਤਕ ‘ਖਿੱਲਰੇ ਵਰਕੇ’ ਲੋਕ ਅਰਪਣ ਕੀਤੀ ਗਈ। ਇਸ ਸੰਬੰਧੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਅਤੇ ਕਵੀ ਦਰਸ਼ਨ ਖਟਕੜ ਨੇ ਕੀਤੀ। ਅਪਣੱਤ ਅਤੇ ਸਮਾਜਿਕ ਸਾਂਝ ਦੀ ਬਾਤ ਪਾਉਂਦੀ ਕਵਿਤਾ ਦੀ ਇਸ ਕਿਤਾਬ ’ਤੇ ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਾਕੜਾ ਨੇ ਇਨ੍ਹਾਂ ਕਵਿਤਾਵਾਂ ਦੇ ਖਲਾਅ ਨੂੰ ਸ਼ਬਦਾਂ ਨਾਲ ਤੁਰਨ ਦੀ ਕੋਸ਼ਿਸ਼ ਦੱਸਦਿਆਂ ਇਸ ਕਾਵਿ-ਸੰਗ੍ਰਹਿ ਨੂੰ ਨਵੇਂ ਤਰੀਕੇ ਤੋਂ ਔਰਤ ਵੇਦਨਾ ਦੇ ਰੂਬਰੂ ਕਰਵਾਉਣ ਦੀ ਹਾਮੀ ਭਰਦਾ ਕਿਹਾ। ਦਰਸ਼ਨ ਖਟਕੜ ਨੇ ਬਲਜੀਤ ਬੱਲ ਵਲੋਂ ਰਚੀਆਂ ਕਵਿਤਾਵਾਂ ਨੂੰ ਸਮਾਜਿਕ ਸੀਮਾਵਾਂ ਹਾਂ-ਪੱਖੀ ਅਤੇ ਨਾਂਹ-ਪੱਖੀ ਸਥਿਤੀਆਂ ’ਚ ਸਥਾਪਤ ਕਦਰਾਂ-ਕੀਮਤਾਂ ਨੂੰ ਟੱਕਰ ਦਿੰਦੀਆਂ ਦੱਸਿਆ। ਸਮਾਗਮ ਦੇ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਤਾਬ ‘ਖਿੱਲਰੇ ਵਰਕੇ’ ‘ਚ ਸੌ ਤੋਂ ਵੱਧ ਸਫਿਆਂ ‘ਤੇ ਛਪੀਆਂ ਅਲੱਗ-ਅਲੱਗ ਛੋਟੀਆਂ-ਵੱਡੀਆਂ ਕਵਿਤਾਵਾਂ ਨੂੰ ਅਪਣੱਤ , ਮੁਹੱਬਤ ਅਤੇ ਮੋਹ ਦੀ ਹਾਮੀ ਭਰਦੇ ਇਕੋ ਵਿਚਾਰ ਦੇ ਪ੍ਰਗਟਾਵੇ ਵਜੋਂ ਦਰਸਾਇਆ। ਇਸ ਮੌਕੇ ਨਵਾਂ ਸ਼ਹਿਰ ਤੋਂ ਉਚੇਚੇ ਤੌਰ ’ਤੇ ਪਹੁੰਚੇ ਡਾ. ਦਵਿੰਦਰ ਕੁਮਾਰ ਨੇ ਕਵਿਤਾ ਬਾਰੇ ਬੌਧਿਕ ਅਤੇ ਸਮਾਜਿਕ ਸੰਦਰਭ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਕਵਿੱਤਰੀ ਬਲਜੀਤ ਕੌਰ ਬੱਲ ਨੇ ਆਪਣੀ ਸਿਰਜਣ ਪ੍ਰਕਿਰਿਆ ਅਤੇ ਆਪਣੇ ਜੁਝਾਰੂ ਕਵੀ ਪਿਤਾ ਫਤਿਹਜੀਤ ਸਿੰਘ ਦੀ ਸਿਰਜੀ ਸਾਹਿਤਕ ਦੁਨੀਆ ਦੇ ਅਸਰ ਦੀ ਗੱਲ ਕੀਤੀ। ਸਮਾਗਮ ਦੌਰਾਨ ਕਹਾਣੀਕਾਰ ਮੱਖਣ ਮਾਨ ਦਾ ਲਿਖਿਆ ਪਰਚਾ ਵੀ ਪੜ੍ਹਿਆ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਕਾਮੇਟੀ ਦੇ ਗੁਰਮੀਤ ਸਿੰਘ, ਚਰੰਜੀ ਲਾਲ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ ਅਤੇ ਡਾ. ਸੇਲੈਸ਼, ਨਾਟਕਕਾਰ ਜਗੀਰ ਜੋਸ਼ਨ, ਜਸਬੀਰ ਦੀਪ, ਡਾ. ਸ਼ਿਵਰਾਜ, ਇੰਦਰਜੀਤ ਸਿੰਘ ‘ਆਰਟਿਸਟ’ (ਜਲੰਧਰ), ਭਗਵੰਤ ਰਸੂਲਪੁਰੀ, ਕਮਲਜੀਤ, ਕੇਸਰ, ਵਰੁਣ ਟੰਡਨ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਰਜੀਤ ਵਾਲੀਆ ਧਰਮਪਤਨੀ ਨਾਲ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ’ਚ ਪਹੁੰਚੇ ਅਗਲੀ ਖ਼ਬਰ ਅੰਬੇਡਕਰ ਮਿਸ਼ਨ ਸੁਸਾਇਟੀ 14 ਨੂੰ ਕਰਾਏਗੀ ਸਕੂਲੀ ਵਿਦਿਆਰਥੀਆਂ ਦੇ ਭਾਸ਼ਨ, ਗੀਤ, ਕਵਿਤਾ ਮੁਕਾਬਲੇ
Ad Position 24