06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਟ੍ਰਿਨਿਟੀ ਕਾਲਜ ਦੇ ਵਿਦਿਆਰਥੀਆਂ ਵਲੋਂ ਓਕੇ ਟੂਲਸ ਇੰਡਸਟਰੀ ਦਾ ਦੌਰਾ

ਜਲੰਧਰ , 5 ਅਕਤੂਬਰ ( ਜਸਪਾਲ ਸਿੰਘ )- ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਓਕੇ ਟੂਲਸ ਇੰਡਸਟਰੀ ( ਇੱਕ ਮੋਹਰੀ ਹੈਂਡ ਟੂਲਸ ਅਤੇ ਫੋਰਜਿੰਗ ਯੂਨਿਟ ), ਜਲੰਧਰ ਵਿਖੇ ਉਦਯੋਗਿਕ ਦੌਰਾ ਕਰਕੇ ਵਪਾਰਕ ਗੁਰ ਸਿੱਖੇ । ਕਾਲਜ ਦੇ 32 ਵਿਦਿਆਰਥੀਆਂ ਨੇ ਡਾ .

Ad Position 21
No active advertisement
ਅਜੀਤ ਡੈਸਕ 06-10-2026
ਜਲੰਧਰ , 5 ਅਕਤੂਬਰ ( ਜਸਪਾਲ ਸਿੰਘ )- ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਓਕੇ ਟੂਲਸ ਇੰਡਸਟਰੀ ( ਇੱਕ ਮੋਹਰੀ ਹੈਂਡ ਟੂਲਸ ਅਤੇ ਫੋਰਜਿੰਗ ਯੂਨਿਟ ), ਜਲੰਧਰ ਵਿਖੇ ਉਦਯੋਗਿਕ ਦੌਰਾ ਕਰਕੇ ਵਪਾਰਕ ਗੁਰ ਸਿੱਖੇ । ਕਾਲਜ ਦੇ 32 ਵਿਦਿਆਰਥੀਆਂ ਨੇ ਡਾ . ਨੀਤੂ ਖੰਨਾ , ਸਹਾਇਕ ਪ੍ਰੋ . ਸਮਰਿਤੀ ਅਤੇ ਸਹਾਇਕ ਪ੍ਰੋ . ਫਿਰਦੋਸ ਐਹਮਦ ਪੰਡਿਤ ਦੀ ਅਗਵਾਈ ਹੇਠ ਓਕੇ ਟੂਲਸ ਇੰਡਸਟਰੀ ਵਿਚ ਟੂਲ ਨਿਰਮਾਣ , ਉਤਪਾਦ , ਡਿਜ਼ਾਈਨਿੰਗ , ਗੁਣਵੱਤਾ ਜਾਂਚ , ਪੈਕੇਜਿੰਗ , ਮਾਰਕੀਟਿੰਗ ਅਤੇ ਈ - ਕਾਮਰਸ ਸੈਕਸ਼ਨਾਂ ਸਮੇਤ ਵੱਖ - ਵੱਖ ਵਿਭਾਗਾਂ ਦਾ ਵਿਹਾਰਕ ਅਨੁਭਵ ਪ੍ਰਾਪਤ ਕੀਤਾ । ਇਸ ਮੌਕੇ ਵਿਦਿਆਰਥੀਆਂ ਨੂੰ ਓਕੇ ਟੂਲਸ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨੀਰੂ ਅਗਰਵਾਲ ਅਤੇ ਐਚਆਰ ਹੈੱਡ ਸ੍ਰੀਮਤੀ ਰਿੰਪਲ ਨਾਲ ਵਿਚਾਰ ਚਰਚਾ ਕਰਨ ਦਾ ਵੀ ਮੌਕਾ ਮਿਲਿਆ । ਇਸ ਮੌਕੇ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਰੈਵ . ਫਾਦਰ ਪੀਟਰ ਕਾਵੁਮਪੁਰਮ , ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਫਾਈਨੈਂਸ ਐਡਮਿਨਿਸਟ੍ਰੇਟਰ ਰੈਵ . ਫਾਦਰ ਜੌਨ , ਟ੍ਰਿਨਿਟੀ ਕਾਲਜ ਦੇ ਡਾਇਰੈਕਟਰ ਰੈਵ . ਫਾਦਰ ਥਾਮਸ ਕੋਲੇਨਚੇਰੀ , ਟ੍ਰਿਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ . ਫਾਦਰ ਐਂਥਨੀ ਜੋਸਫ਼ , ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ . ਅਜੈ ਪਰਾਸ਼ਰ , ਰੈਵ ਸਿਸਟਰ ਰੀਟਾ , ਕਾਮਰਸ ਵਿਭਾਗ ਦੇ ਮੁਖੀ ਡਾ . ਪੂਜਾ ਗਾਬਾ , ਡਾ . ਇੰਦਰਪ੍ਰੀਤ ਕੌਰ , ਡਾ . ਨੀਤੂ ਖੰਨਾ , ਸਹਾਇਕ ਪ੍ਰੋ . ਸਿਮਰਤੀ , ਸਹਾਇਕ ਪ੍ਰੋ . ਸ਼ਰੂਤੀ , ਸਿਸਟਰ ਜੋਮੋਲ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਇਸ ਉਦਯੋਗਿਕ ਦੌਰੇ ਲਈ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦਾ ਪ੍ਰਬੰਧ ਸ਼ੇਰ ਸੰਗਤ ਗਰੁੱਪ ਦੀ ਨਵੀਂ ਕਮੇਟੀ ਨੇ ਸੰਭਾਲਿਆ ਅਗਲੀ ਖ਼ਬਰ ਅਸ਼ਵਨ ਭੱਲਾ ਤੇ ਸਾਥੀਆਂ ਨੇ ਦਿੱਤੀ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨੂੰ ਵਧਾਈ
Ad Position 24