03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਲੋਕਾਂ ਨੇ ਇਕ ਦਿਨ ਵਿਚ ਜਮ੍ਹਾਂ ਕਰਵਾਇਆ 3.15 ਕਰੋੜ ਜਾਇਦਾਦ ਕਰ

ਜਲੰਧਰ , 2 ਅਕਤੂਬਰ ( ਸ਼ਿਵ )- ਬੀਤੇ ਦਿਨੀਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ 10 ਫੀਸਦੀ ਰਿਬੇਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ ਚ ਆਪਣਾ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ । ਅੱਜ ਇੱਕੋ ਦਿਨ ਵਿਚ ਸ਼ਹਿਰ ਵਾਸੀਆਂ ਵਲੋਂ ਲਗਭਗ 3.

Ad Position 21
No active advertisement
ਅਜੀਤ ਡੈਸਕ 03-10-2026
ਜਲੰਧਰ , 2 ਅਕਤੂਬਰ ( ਸ਼ਿਵ )- ਬੀਤੇ ਦਿਨੀਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ 10 ਫੀਸਦੀ ਰਿਬੇਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ ਚ ਆਪਣਾ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ । ਅੱਜ ਇੱਕੋ ਦਿਨ ਵਿਚ ਸ਼ਹਿਰ ਵਾਸੀਆਂ ਵਲੋਂ ਲਗਭਗ 3.15 ਕਰੋੜ ਰੁਪਏ ਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ ਗਿਆ । ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ 10 ਫੀਸਦੀ ਛੋਟ ਦਾ ਲਾਭ ਲੈਂਦਿਆਂ ਸਮੇਂ ਸਿਰ ਜਾਇਦਾਦ ਕਰ ਜਮ੍ਹਾਂ ਕਰਵਾਉਣ ਵਾਲੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ 40 ਕਰੋੜ ਰੁਪਏ ਜਾਇਦਾਦ ਕਰ ਇਕੱਠਾ ਹੋ ਚੁੱਕਾ ਹੈ । ਜਾਇਦਾਦ ਕਰ ਦੀ ਉਗਰਾਹੀ ਵਧਾਉਣ ਵਿਚ ਸੰਯੁਕਤ ਕਮਿਸ਼ਨਰ , ਸਹਾਇਕ ਕਮਿਸ਼ਨਰ ਅਤੇ ਸੁਪਰਡੈਂਟ ਮਹੀਪ ਸਰੀਨ , ਭੁਪਿੰਦਰ ਸਿੰਘ ਬੜਿੰਗ ਅਤ ਰਾਜੀਵ ਰਿਸ਼ੀ ਸਮੇਤ ਵਿਭਾਗੀ ਟੀਮ ਦੀ ਅਹਿਮ ਭੂਮਿਕਾ ਰਹੀ ਹੈ । ਅਧਿਕਾਰੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਇੰਸਪੈਕਟਰਾਂ ਵਲੋਂ ਫੀਲਡ ’ ਚ ਜਾ ਕੇ ਕੀਤੀ ਮਿਹਨਤ ਸਦਕਾ ਕਰ ਉਗਰਾਹੀ ਵਿਚ ਵਾਧਾ ਹੋਇਆ ਹੈ ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ’ਚ ਮਾਂ ਬਗਲਾਮੁਖੀ ਮਹਾਂ ਯੱਗ ਕਰਵਾਇਆ ਅਗਲੀ ਖ਼ਬਰ ਸਾਈਕਲਿੰਗ ਤੋਂ ਸਮਾਜ ਸੇਵਾ ਤੱਕ, ਸਕਾਈ ਰਾਈਡਰਜ਼ ਵੈੱਲਫੇਅਰ ਸੁਸਾਇਟੀ ਨੇ ਪੂਰੇ ਕੀਤੇ 5 ਸਾਲ
Ad Position 24