02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਐਮ.ਐਸ.ਪੀ ’ਚ ਨਾ ਮਾਤਰ ਵਾਧਾ ਕਰ ਕੇ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਕੋਜਾ ਮਜ਼ਾਕ- ਧੰਜੂ ਤੇ ਟੁਰਨਾ

ਮਹਿਤਪੁਰ, 1 ਅਕਤੂਬਰ (ਲਖਵਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਚੱਲ ਰਹੇ ਫ਼ਸਲੀ ਸੀਜਨ ਲਈ ਕਣਕ ਸਮੇਤ ਹੋਰ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ.

Ad Position 21
No active advertisement
ਗੱਲਬਾਤ ਕਰਦੇ ਰਛਪਾਲ ਸਿੰਘ ਧੰਜੂ ਤੇ ਮਹਿੰਦਰਪਾਲ ਸਿੰਘ ਟੁਰਨਾ। 02-10-2026
ਮਹਿਤਪੁਰ, 1 ਅਕਤੂਬਰ (ਲਖਵਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਚੱਲ ਰਹੇ ਫ਼ਸਲੀ ਸੀਜਨ ਲਈ ਕਣਕ ਸਮੇਤ ਹੋਰ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਵਿਚ 25 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ ਜੋ ,ਸਿਰਫ਼ ਨਾ ਮਾਤਰ ਕੀਮਤ ਦੇ ਬਰਾਬਰ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਮਹਿਤਪੁਰ ਦੇ ਆਗੂ ਰਸ਼ਪਾਲ ਸਿੰਘ ਧੰਜੂ ਅਤੇ ਮਹਿੰਦਰਪਾਲ ਸਿੰਘ ਟੁਰਨਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਮ.ਐਸ.ਪੀ ਵਿੱਚ ਨਾ ਮਾਤਰ ਵਾਧਾ ਕਰਕੇ ਕਿਸਾਨਾਂ ਨਾਲ ਕੋਜਾ ਮਜ਼ਾਕ ਕੀਤਾ ਹੈ। ਇਸ ਨਾਲ ਤਾਂ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋਣਗੇ । ਇਸ ਸਮੇਂ ਹਾਲਾਤਾਂ ਨੂੰ ਦੇਖਦਿਆਂ ਕਿਸਾਨਾਂ ਨੂੰ ਸਿਰਫ਼ ਅੰਕੜਿਆਂ ਵਿੱਚ ਵਾਧਾ ਨਹੀਂ ਸਗੋਂ ਉਹਨਾਂ ਦੀ ਅਸਲ ਖਰਚ ਦੇ ਅਨੁਸਾਰ ਫ਼ਸਲਾਂ ਦੇ ਭਾਅ ਦੇਣ ਦੀ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਵੱਧ ਰਹੀ ਮਹਿੰਗਾਈ ਅੰਦਰ ਕਿਸਾਨਾਂ ਦੇ ਫਸਲਾਂ ਤਿਆਰ ਕਰਨ ਦੇ ਖਰਚੇ ਅਨੁਸਾਰ ਫਸਲਾਂ ਦੇ ਭਾਅ ’ਚ ਵਾਧਾ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਇੰਡੋ-ਸਵਿਸ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਜਿੱਤੇ ਚਾਂਦੀ ਤੇ ਕਾਂਸੀ ਦੇ ਤਗ਼ਮੇ ਅਗਲੀ ਖ਼ਬਰ ਨੈਸ਼ਨਲ ਲੈਵਲ ਜੂਡੋ ਕਰਾਟੇ ਚੈਂਪੀਅਨਸ਼ਿਪ ’ਚ ਮੈਡਲ ਜਿੱਤ ਕੇ ਆਈ ਆਰੂਸ਼ੀ ਦਾ ਸ਼ਾਹਕੋਟ ਪਹੁੰਚਣ ’ਤੇ ਸ਼ਾਨਦਾਰ ਸਵਾਗਤ
Ad Position 24