ਹਰਭਜਨ ਕੌਰ ਮਿਨਹਾਸ ਦੀ ਅੰਤਿਮ ਅਰਦਾਸ ’ਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ
ਆਦਮਪੁਰ,1 ਅਕਤੂਬਰ (ਹਰਪ੍ਰੀਤ ਸਿੰਘ)-ਕੈਨੇਡਾ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਜਤਿੰਦਰ ਸਿੰਘ ਜੇ. ਮਿਨਹਾਸ, ਰੀਐਲਟਰ ਕੁਲਜੀਤ ਸਿੰਘ ਮਿਨਹਾਸ, ਚਰਨਜੀਤ ਸਿੰਘ ਮਿਨਹਾਸ ਅਤੇ ਨਿਰਪਾਲ ਸਿੰਘ ਮਿਨਹਾਸ ਦੀ ਪੂਜਨੀਕ ਮਾਤਾ ਸਵਰਗੀ ਹਰਭਜਨ ਕੌਰ ਮਿਨਹਾਸ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵੈਨਕੂਵਰ (ਕੈਨੇਡਾ) ਦੇ 8000 ਰੌਸ ਸਟ੍ਰੀਟ ਸਥਿਤ ਖਾਲਸਾ ਦੀਵਾਨ ਸੁਸਾਇਟੀ ਵਿਖੇ ਕਰਵਾਇਆ ਗਿਆ।
ਆਦਮਪੁਰ,1 ਅਕਤੂਬਰ (ਹਰਪ੍ਰੀਤ ਸਿੰਘ)-ਕੈਨੇਡਾ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਜਤਿੰਦਰ ਸਿੰਘ ਜੇ. ਮਿਨਹਾਸ, ਰੀਐਲਟਰ ਕੁਲਜੀਤ ਸਿੰਘ ਮਿਨਹਾਸ, ਚਰਨਜੀਤ ਸਿੰਘ ਮਿਨਹਾਸ ਅਤੇ ਨਿਰਪਾਲ ਸਿੰਘ ਮਿਨਹਾਸ ਦੀ ਪੂਜਨੀਕ ਮਾਤਾ ਸਵਰਗੀ ਹਰਭਜਨ ਕੌਰ ਮਿਨਹਾਸ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵੈਨਕੂਵਰ (ਕੈਨੇਡਾ) ਦੇ 8000 ਰੌਸ ਸਟ੍ਰੀਟ ਸਥਿਤ ਖਾਲਸਾ ਦੀਵਾਨ ਸੁਸਾਇਟੀ ਵਿਖੇ ਕਰਵਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਕੈਨੇਡਾ ਦੀਆਂ ਗਿਣਵੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਸੰਸਦ ਮੈਂਬਰ ਸੁਖ ਧਾਲੀਵਾਲ, ਗੁਰਦੁਆਰਾ ਦੁੱਖ ਨਿਵਾਰਨ ਤੇ ਗੁਰੂ ਨਾਨਕ ਫੂਡ ਬੈਂਕ ਵਲੋਂ ਗਿਆਨੀ ਨਰਿੰਦਰ ਸਿੰਘ ਤੇ ਹੋਰ ਅਹੁਦੇਦਾਰ, ਪੰਜਾਬ ਰੇਡੀਓ ਦੇ ਮਾਲਕ ਗੁਰਦਿਆਲ ਸਿੰਘ ਬਾਠ, ਸਵਿਫਟ ਰੇਡੀਓ ਦੇ ਮਾਲਕ ਤੇ ਸਾਥੀ, ਸਾਬਕਾ ਮੰਤਰੀ ਗਿੰਨੀ ਸੋਂਸ, ਸਾਬਕਾ ਮੰਤਰੀ ਗੁਰਦਿਆਲ ਸਿੰਘ ਚੀਮਾ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਪ੍ਰੇਮ ਬਿਨਿੰਗ, ਮੈਂਬਰ ਪਾਰਲੀਮੈਂਟ ਗੁਰਬਖਸ਼ ਸੈਣੀ, ਕੌਂਸਲਰ ਮਨਦੀਪ ਨਾਗਰਾ, ਡੱਗ ਮੈਕਲਮ, ਅਵਤਾਰ ਸਿੰਘ ਅਤੇ ਇੰਦਰਜੀਤ ਸਿੰਘ ਰਾਣਾ ਤੋਂ ਇਲਾਵਾ ਵੈਨਕੂਵਰ ਦੇ ਨਾਮਵਰ ਵਪਾਰੀ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ਪਹੁੰਚ ਕੇ ਮਾਤਾ ਹਰਭਜਨ ਕੌਰ ਮਿਨਹਾਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਬੁਲਾਰਿਆਂ ਨੇ ਮਾਤਾ ਜੀ ਦੇ ਸਾਦਗੀ ਭਰੇ ਜੀਵਨ, ਪਰਿਵਾਰ ਪ੍ਰਤੀ ਅਥਾਹ ਸਮਰਪਣ ਅਤੇ ਮਿਲਾਪੜੇ ਸੁਭਾਅ ਨੂੰ ਚੇਤੇ ਕਰਦਿਆਂ ਉਨ੍ਹਾਂ ਦੀਆਂ ਸ਼ਾਨਦਾਰ ਸਿੱਖਿਆਵਾਂ ’ਤੇ ਚਾਨਣਾ ਪਾਇਆ। ਇਸ ਦੁੱਖ ਦੀ ਘੜੀ ਵਿਚ ਮਿਨਹਾਸ ਪਰਿਵਾਰ ਵਲੋਂ ਅੰਤਿਮ ਅਰਦਾਸ ’ਚ ਸ਼ਾਮਿਲ ਹੋ ਕੇ ਹਮਦਰਦੀ ਪ੍ਰਗਟਾਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ, ਸਾਕ - ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।