02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਵਾਲਮੀਕਿ ਤੀਰਥ ਵਿਸ਼ਾਲ ਬੱਸ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਉਤਸਵ ਕਮੇਟੀ ਪੰਜਾਬ ਦੀ ਮੀਟਿੰਗ

ਜਲੰਧਰ, 1 ਅਕਤੂਬਰ (ਸ਼ਿਵ)- ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਜਲੰਧਰ ਵਲੋਂ 18 ਅਕਤੂਬਰ ਨੂੰ ਜਲੰਧਰ ਤੋਂ ਪਵਿੱਤਰ ਵਾਲਮੀਕਿ ਤੀਰਥ ਅੰਮ੍ਰਿਤਸਰ ਤੱਕ ਕੱਢੀ ਜਾਣ ਵਾਲੀ ਵਿਸ਼ਾਲ ਬੱਸ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸੰਤ ਸਮਾਜ ਅਤੇ ਵਾਲਮੀਕਿ ਸਮਾਜ ਦੀਆਂ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 02-10-2026
ਜਲੰਧਰ, 1 ਅਕਤੂਬਰ (ਸ਼ਿਵ)- ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਜਲੰਧਰ ਵਲੋਂ 18 ਅਕਤੂਬਰ ਨੂੰ ਜਲੰਧਰ ਤੋਂ ਪਵਿੱਤਰ ਵਾਲਮੀਕਿ ਤੀਰਥ ਅੰਮ੍ਰਿਤਸਰ ਤੱਕ ਕੱਢੀ ਜਾਣ ਵਾਲੀ ਵਿਸ਼ਾਲ ਬੱਸ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸੰਤ ਸਮਾਜ ਅਤੇ ਵਾਲਮੀਕਿ ਸਮਾਜ ਦੀਆਂ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਵਿਪਨ ਸਭਰਵਾਲ ਨੇ ਦੱਸਿਆ ਕਿ ਹਰ ਸਾਲ ਹਜ਼ਾਰਾਂ ਲੋਕ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਪਵਿੱਤਰ ਯਾਤਰਾ ਵਿਚ ਸ਼ਾਮਿਲ ਹੁੰਦੇ ਹਨ। ਇਸ ਵਾਰ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਜਲੰਧਰ ਦੇ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ, ਅਲੀ ਮੁਹੱਲਾ ਵਿਖੇ ਇਕੱਠੀ ਹੋਵੇਗੀ। ਉੱਥੋਂ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਪਵਿੱਤਰ ਪਾਲਕੀ ਸਾਹਿਬ ਅਤੇ ਸੰਤ ਸਮਾਜ ਦੀ ਰਹਿਨੁਮਾਈ ਹੇਠ ਯਾਤਰਾ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਇਸ ਯਾਤਰਾ ਵਿਚ ਕਰੀਬ 1000 ਬੱਸਾਂ ਅਤੇ ਵੱਡੀ ਗਿਣਤੀ ’ਚ ਨਿੱਜੀ ਵਾਹਨ ਵੀ ਸ਼ਾਮਿਲ ਹੋਣਗੇ। ਮੀਟਿੰਗ ਦੌਰਾਨ ਉਤਸਵ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਿੱਕਾ ਨੇ ਯਾਤਰਾ ਦੇ ਰੂਟ ਬਾਰੇ ਦੱਸਿਆ ਕਿ 18 ਅਕਤੂਬਰ ਨੂੰ ਦੁਪਹਿਰ 12 ਵਜੇ ਜਲੰਧਰ ਤੋਂ ਰਵਾਨਾ ਹੋ ਕੇ ਯਾਤਰਾ ਕਰਤਾਰਪੁਰ, ਬਿਆਸ, ਰਈਆ ਅਤੇ ਅੰਮ੍ਰਿਤਸਰ ਦੇ ਗੋਲਡਨ ਗੇਟ, ਬੱਸ ਸਟੈਂਡ ਪੁਲ, ਭੰਡਾਰੀ ਪੁਲ, ਰੇਲਵੇ ਸਟੇਸ਼ਨ ਅਤੇ ਭਗਵਾਨ ਵਾਲਮੀਕਿ ਮੂਰਤੀ ਚੌਕ, ਗਵਾਲ ਮੰਡੀ ਰਾਹੀਂ ਪਵਿੱਤਰ ਵਾਲਮੀਕਿ ਤੀਰਥ ਪਹੁੰਚੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਉਤਸਵ ਕਮੇਟੀ ਦੇ ਮੈਂਬਰਾਂ, ਸੰਤ ਸਮਾਜ ਅਤੇ ਵਾਲਮੀਕਿ ਸਮਾਜ ਦੀਆਂ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਯਾਤਰਾ ਦੇ ਸੁਚੱਜੇ ਪ੍ਰਬੰਧਾਂ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿਚ ਸ੍ਰੀ ਮਧੁਰ ਭਾਟੀਆ, ਸੰਤ ਗਿਰਧਾਰੀ ਨਾਥ , ਸੰਤ ਮਲਕੀਤ ਨਾਥ, ਸੰਤ ਸੇਵਕ ਨਾਥ , ਸੰਤ ਅਸ਼ੋਕ ਲੰਕੇਸ਼, ਸੰਤ ਹੈਪੀ ਦਾਸ ਭੀਲ, ਸੁਭਾਸ਼ ਸੋਂਧੀ, ਰਾਜੀਵ ਗੋਰਾ, ਗੁਰਮੇਜ ਥਾਪਰ, ਰਮਨ ਦੱਤਾ, ਗੁਲਜ਼ਾਰ ਖੋਸਲਾ, ਓਮ ਪ੍ਰਕਾਸ਼ ਗੱਬਰ, ਪਵਨ ਦ੍ਰਾਵਿੜ, ਸ਼ਸ਼ੀ ਗਿੱਲ, ਸ਼ਕਤੀ ਕਲਿਆਣ, ਰਾਮ ਅਨਾਰਿਆ, ਆਨੰਦ ਬੈਂਸ, ਚੇਤਨ ਨਾਹਰ ਅਤੇ ਗੌਰਵ ਜੀ.ਕੇ. ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗਪੁਰ ਮੰਡੀ ’ਚ ਝੋਨੇ ਦੀ ਖਰੀਦ ਦਾ ਆਗਾਜ਼, ਕਿਸਾਨਾਂ ਦੇ ਹਿੱਤਾਂ ਲਈ ਪ੍ਰਬੰਧ ਮੁਕੰਮਲ-ਪਵਨ ਟੀਨੂੰ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਪਾਵਰਲਿਫਟਿੰਗ ਲੜਕੀਆਂ 43 ਕਿਲੋ ਭਾਰ ਵਰਗ ਮੁਕਾਬਲੇ ’ਚ ਕਾਵਿਆ ਜੇਤੂ ਕੁਸ਼ਤੀ ਫ੍ਰੀ-ਸਟਾ...
Ad Position 24