ਤਨਿਸ਼ਕ ਕੁੰਡਲ ਨੇ ਅਥਲੈਟਿਕਸ ’ਚ ਗੱਡੇ ਝੰਡੇ ਤੇ ਪੰਜਾਬ ਖੇਡਾਂ ਲਈ ਹੋਈ ਚੋਣ
ਜਲੰਧਰ, 30 ਸਤੰਬਰ (ਡਾ. ਜਤਿੰਦਰ ਸਾਬੀ)-ਖੇਡਾਂ ਦੇ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਥਾਨ ਸਿੰਘ (ਜਲੰਧਰ) ਦੇ ਵਿਦਿਆਰਥੀ ਨੇ ਵੱਡੀ ਪ੍ਰਾਪਤੀ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।
ਜਲੰਧਰ, 30 ਸਤੰਬਰ (ਡਾ. ਜਤਿੰਦਰ ਸਾਬੀ)-ਖੇਡਾਂ ਦੇ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਥਾਨ ਸਿੰਘ (ਜਲੰਧਰ) ਦੇ ਵਿਦਿਆਰਥੀ ਨੇ ਵੱਡੀ ਪ੍ਰਾਪਤੀ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਕੂਲ ਦੇ 11ਵੀਂ ਜਮਾਤ (ਸਾਇੰਸ ਗਰੁੱਪ) ਦੇ ਹੋਣਹਾਰ ਵਿਦਿਆਰਥੀ ਤਨਿਸ਼ਕ ਕੁੰਡਲ ਨੇ ਸਕੂਲ ਗੇਮਜ਼ ਅਤੇ ਖੇਡਾਂ ਵਤਨ ਪੰਜਾਬ ਦੀਆਂ ਅੰਦਰ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਮੀਟਰ ਅਤੇ 200 ਮੀਟਰ ਸਪਰਿੰਟ (ਦੌੜ) ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤੇ ਹਨ। ਇਸ ਬਿਹਤਰੀਨ ਖੇਡ ਪ੍ਰਦਰਸ਼ਨ ਦੇ ਦਮ ਤੇ ਤਨਿਸ਼ਕ ਕੁੰਡਲ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਅਗਲੇ ਗੇੜ (ਰਾਜ ਪੱਧਰੀ) ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤਨਿਸ਼ਕ ਕੁੰਡਲ ਦੀ ਇਸ ਵਿਸ਼ੇਸ਼ ਪ੍ਰਾਪਤੀ ਤੇ ਪ੍ਰਿੰਸੀਪਲ ਸੰਦੀਪ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਖਿਡਾਰੀ , ਉਸ ਦੇ ਕੋਚ ਸਰਦਾਰ ਸਰਬਜੀਤ ਸਿੰਘ ਹੈਪੀ (ਇੰਟਰਨੈਸ਼ਨਲ ਕੋਚ) ਅਤੇ ਉਸ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ।