01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਾਂਝਪਨ ਦਾ ਇਲਾਜ ਕਰਵਾਉਣ ਵਾਲੀਆਂ ਕਰੀਬ 7 ’ਚੋਂ 1 ਮਹਿਲਾ ’ਚ ਪੀ.ਸੀ.ਓ.ਐੱਸ. ਦੀ ਪੁਸ਼ਟੀ- ਡਾ. ਦਹੀਆ

ਜਲੰਧਰ, 30 ਸਤੰਬਰ (ਐੱਮ. ਐੱਸ.

Ad Position 21
No active advertisement
ਸੈਮੀਨਾਰ ਦੌਰਾਨ ਡਾ. ਜੈਸਮਿਨ ਦਹੀਆ ਅਤੇ ਡਾ. ਸੋਨੀਆ ਮਲਿਕ ਦਾ ਸਨਮਾਨ ਕਰਦੇ ਹੋਏ ਮਾਹਿਰ ਡਾਕਟਰ। ਤਸਵੀਰ : ਮੁਨੀਸ਼ 01-10-2026
ਜਲੰਧਰ, 30 ਸਤੰਬਰ (ਐੱਮ. ਐੱਸ. ਲੋਹੀਆ)-ਨੋਵਾ ਆਈ.ਵੀ.ਐੱਫ਼. ਫਰਟਿਲਿਟੀ ਸੈਂਟਰ, ਜਲੰਧਰ ਵਲੋਂ ਬਾਂਝਪਨ ਦੇ ਕਾਰਨਾਂ ਅਤੇ ਇਲਾਜ ਪ੍ਰਤੀ ਜਾਗਰੂਕ ਕਰਨ ਸੰਬੰਧੀ ਮਹਿਲਾ ਡਾਕਟਰਾਂ ਲਈ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ’ਚ 100 ਤੋਂ ਵੱਧ ਗਾਇਨੀਕੋਲੋਜਿਸਟਾਂ ਦੀ ਸ਼ਮੂਲੀਅਤ ਰਹੀ। ਸੈਮੀਨਾਰ ਦੌਰਾਨ ਸੈਂਟਰ ਦੀ ਕਲੀਨਿਕਲ ਡਾਇਰੈਕਟਰ ਅਤੇ ਫਰਟਿਲਿਟੀ ਸਪੈਸ਼ਲਿਸਟ ਡਾ. ਜੈਸਮੀਨ ਦਹੀਆ ਨੇ ਜਾਣਕਾਰੀ ਦਿੱਤੀ ਕਿ ਬਾਂਝਪਨ ਸੰਬੰਧੀ ਜਾਂਚ ਕਰਵਾਉਣ ਵਾਲੀਆਂ 2,082 ਮਹਿਲਾਵਾਂ ’ਤੇ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਕਿ 14.4 ਫੀਸਦੀ ਮਹਿਲਾਵਾਂ ’ਚ ਪੋਲੀਸਿਸਟਿਕ ਓਵਰੀ ਸਿੰਡੋਰਮ (ਪੀ.ਸੀ.ਓ.ਐੱਸ.) ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦਰ 21 ਤੋਂ 25 ਸਾਲ ਦੀ ਉਮਰ ਵਾਲੀਆਂ ਮਹਿਲਾਵਾਂ ’ਚ ਸਭ ਤੋਂ ਵੱਧ 29.4 ਫੀਸਦੀ ਰਹੀ, ਜਦਕਿ 36–40 ਸਾਲ ਦੀ ਉਮਰ ਵਾਲੀਆਂ ਮਹਿਲਾਵਾਂ ’ਚ ਇਹ ਦਰ 5.3 ਫੀਸਦੀ ਰਹੀ। ਡਾ. ਜੈਸਮਿਨ ਦਹੀਆ ਨੇ ਪੀ.ਸੀ.ਓ.ਐੱਸ. ਦੀ ਛੇਤੀ ਪਛਾਣ ’ਤੇ ਦਿੱਤਾ ਜ਼ੋਰ ‘‘ਪ੍ਰੀਵਲੈਂਸ ਆਫ਼ ਪੀ.ਸੀ.ਓ.ਐੱਸ. ਇਨ ਵੂਮੈਨ ਅਟੈਂਡਿੰਗ ਫਰਟਿਲਿਟੀ ਕਲੀਨਿਕਸ ਇਨ ਨਾਰਥ ਇੰਡੀਆ’’ ਨਾਮਕ ਇਸ ਅਧਿਐਨ ਦੀ ਅਗਵਾਈ ਡਾ. ਜੈਸਮਿਨ ਦਹੀਆ ਨੇ ਕੀਤੀ ਅਤੇ ਇਸ ਦੀ ਮੈਂਟਰਸ਼ਿਪ ਡਾ. ਸੋਨੀਆ ਮਲਿਕ, ਚੀਫ਼ ਕਲੀਨਿਕਲ ਮੈਂਟਰ, ਨੋਵਾ ਆਈ.ਵੀ.ਐਫ਼ ਫਰਟਿਲਿਟੀ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਨਿਯਮਿਤ ਪੀਰੀਅਡ ਜਾਂ ਗਰਭਧਾਰਣ ਨਾਲ ਜੁੜੀ ਸਮੱਸਿਆ ਨਹੀਂ ਹੈ । ਇਹ ਇਕ ਹਾਰਮੋਨਲ ਅਤੇ ਮੈਟਾਬੋਲਿਕ ਸਥਿਤੀ ਹੈ, ਜੋ ਮਹਿਲਾ ਦੀ ਓਵੂਲੇਸ਼ਨ, ਫਰਟੀਲਿਟੀ ਅਤੇ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੀ.ਸੀ.ਓ.ਐੱਸ. ਸਿਰਫ਼ ਮੋਟਾਪੇ ਵਾਲੀਆਂ ਮਹਿਲਾਵਾਂ ’ਚ ਹੀ ਨਹੀਂ, ਸਗੋਂ ਪਤਲੀਆਂ ਮਹਿਲਾਵਾਂ ’ਚ ਵੀ ਹੋ ਸਕਦਾ ਹੈ।” ਉਨ੍ਹਾਂ ਕਿਹਾ ਕਿ ਅਧਿਐਨ ’ਚ ਫਰਟੀਲਿਟੀ ਇਲਾਜ ਲਈ ਆਉਣ ਵਾਲੀਆਂ ਲਗਭਗ ਹਰ 7 ’ਚੋਂ 1 ਮਹਿਲਾ ’ਚ ਪੀ.ਸੀ.ਓ.ਐੱਸ. ਪਾਇਆ ਗਿਆ ਅਤੇ ਸਭ ਤੋਂ ਵੱਧ ਪ੍ਰਚਲਨ ਨੌਜਵਾਨ ਮਹਿਲਾਵਾਂ ’ਚ ਦੇਖਣ ਨੂੰ ਮਿਲਿਆ। “ਇਸ ਲਈ ਪੀ.ਸੀ.ਓ.ਐੱਸ. ਦੀ ਛੇਤੀ ਪਛਾਣ ਬਹੁਤ ਮਹੱਤਵਪੂਰਨ ਹੈ। ਮਹਿਲਾਵਾਂ ਨੂੰ ਸਿਰਫ਼ ਉਸ ਸਮੇਂ ਜਾਂਚ ਨਹੀਂ ਕਰਵਾਉਣੀ ਚਾਹੀਦੀ ਜਦੋਂ ਗਰਭਧਾਰਣ ’ਚ ਮੁਸ਼ਕਲ ਆਵੇ। ਸਮੇਂ ਸਿਰ ਜਾਂਚ ਅਤੇ ਸਹੀ ਮੈਨੇਜਮੈਂਟ ਨਾਲ ਕਈ ਮਹਿਲਾਵਾਂ ਕੁਦਰਤੀ ਤੌਰ ’ਤੇ ਜਾਂ ਉਚਿਤ ਮੈਡੀਕਲ ਇਲਾਜ ਰਾਹੀਂ ਗਰਭਧਾਰਣ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਪੀ.ਸੀ.ਓ.ਐੱਸ. ਮਰੀਜ਼ ਨੂੰ ਆਈ.ਵੀ.ਐੱਫ਼. ਦੀ ਲੋੜ ਨਹੀਂ ਹੁੰਦੀ।” ਇਸ ਮੌਕੇ ਡਾ. ਜੈਸਮਿਨ ਦਹੀਆ ਨੇ ਪੀ.ਸੀ.ਓ.ਐੱਸ. ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਤੋਂ ਪੀੜਤ ਮਹਿਲਾਵਾਂ ਦੇ ਬਾਂਝਪਨ ਦੇ ਆਧੁਿਨਕ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ‘ਯਾਤ੍ਰੋਤਸਵ’ ਰਾਹੀਂ ਸੈਰ-ਸਪਾਟਾ ਤੇ ਸੱਭਿਆਚਾਰ ਨੂੰ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਜਿਮਖਾਨਾ ਕਲੱਬ ਦੇ ਸਕੱਤਰ ਅਮਿਤ ਕੁਕਰੇਜਾ ਵਲੋਂ ਖੇਡ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ
Ad Position 24