30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਸ਼ਵਨ ਭੱਲਾ ਦੀ ਅਗਵਾਈ ਹੇਠ ਕਾਂਗਰਸ ਵਲੋਂ ‘ਨਸ਼ਾ ਛੱਡੋ-ਪੰਜਾਬ ਬਚਾਓ ਯਾਤਰਾ’

ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਾਂਗਰਸ ਪਾਰਟੀ ਵਲੋਂ ਅਸ਼ਵਨ ਭੱਲਾ ਦੀ ਅਗਵਾਈ ਹੇਠ ‘ਨਸ਼ਾ ਛੱਡੋ-ਪੰਜਾਬ ਬਚਾਓ ਯਾਤਰਾ’ ਕੱਢੀ ਗਈ ।

Ad Position 21
No active advertisement
ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਾਂਗਰਸ ਪਾਰਟੀ ਵਲੋਂ ਅਸ਼ਵਨ ਭੱਲਾ ਦੀ ਅਗਵਾਈ ਹੇਠ ‘ਨਸ਼ਾ ਛੱਡੋ-ਪੰਜਾਬ ਬਚਾਓ ਯਾਤਰਾ’ ਕੱਢੀ ਗਈ । ਯਾਤਰਾ ਦੀ ਸ਼ੁਰੂਆਤ ਕਾਂਗਰਸ ਭਵਨ ਤੋਂ ਹੋਈ, ਜੋ ਸ਼ਹਿਰ ਦੇ ਵੱਖ-ਵੱਖ ਮੁੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਮਾਪਤ ਹੋਈ । ਇੱਥੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਫੁੱਲ-ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਨੇ ਜਿਸ ਆਜ਼ਾਦ ਅਤੇ ਖੁਸ਼ਹਾਲ ਪੰਜਾਬ ਦਾ ਸੁਪਨਾ ਦੇਖਿਆ ਸੀ, ਉਸ ਨੂੰ ਸਾਕਾਰ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜ਼ਰੂਰੀ ਹੈ । ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਤੇ ਪੜ੍ਹਾਈ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਸੀ । ਅਸ਼ਵਨ ਭੱਲਾ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਲੋਕਾਂ ਨੂੰ ‘ਨਸ਼ਾ ਛੱਡੋ, ਖੇਡਾਂ ਨਾਲ ਜੁੜੋ, ਪੜ੍ਹਾਈ ਨਾਲ ਜੁੜੋ’ ਦਾ ਸੰਦੇਸ਼ ਵੀ ਦਿੱਤਾ ਗਿਆ । ਯਾਤਰਾ ਵਿੱਚ ਵਿਨੀਤ ਕੰਬੋਜ, ਹਨੀ ਜੋਸ਼ੀ, ਲੱਕੀ ਸੰਧੂ, ਸੌਰਵ ਉੱਪਲ, ਦਵਿੰਦਰ ਬਿਲਗਾ, ਕੁਲਵਿੰਦਰ ਬਾਘਾ, ਹਿੰਮਤ ਸੰਘਾ, ਗਗਨ ਲੱਡੂ ਕੋਟ, ਅੰਮ੍ਰਿਤ ਪਾਲੀ ਜੰਧੂ ਸਿੰਘਾ, ਬੌਬੀ ਜੰਧੂ ਸਿੰਘਾ, ਮਨਵੀਰ ਸੰਘਾ, ਮਨਜੋਤ ਸੰਘਾ, ਨਵੀ ਉੱਪਲਾ, ਸੁਮਨ ਜੰਡਿਆਲਾ, ਫੌਜੀ ਕੈਂਟ, ਗੁਰਸੇਵਕ ਚੱਕ ਵੈਂਡਲ, ਜੱਸਾ ਬਿਲਗਾ, ਕੁਲਵਿੰਦਰ ਜੌਹਲ, ਕਾਮੂ ਕੋਟ, ਪਿੰਦਾ ਫਤਿਹਪੁਰ, ਆਸ਼ੀਸ਼ ਬਿਲਗਾ, ਪਵਨ ਚੀਮਾ, ਮੋਂਟੀ ਉੱਪਲਾ, ਜੱਸਾ ਬਾਠ, ਰਵਿੰਦਰ ਚੱਕ ਸ਼ਕੂਰ, ਤਜਿੰਦਰ ਸਿੰਘ , ਸ਼ਰਨ ਮਾਣਕਰਾਈ ਅਤੇ ਜੱਸੀ ਜੰਧੂ ਸਿੰਘਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ.ਟੀ. ਗਰੁੱਪ ਦੀ ਸਨੇਹਾ ਘਰਾਮੀ ਨੇ ਕੈਨੇਡਾ ’ਚ ਰਚਿਆ ਇਤਿਹਾਸ 4 ਸੋਨ ਤਗਮੇ ਜਿੱਤ ਕੇ ਬਣਾਏ 3 ਨਵੇਂ ਕਾਮਨਵੈਲਥ ਰਿਕਾਰਡ ਅਗਲੀ ਖ਼ਬਰ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ-ਪੀ. ਐਸ. ਸੰਧੂ
Ad Position 24