30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੈਸ ਨਾਲ ਭਰੇ ਟਰੱਕ ਅਤੇ ਕਾਰ ਦੀ ਟੱਕਰ

ਜਮਸ਼ੇਰ ਖਾਸ, 29 ਸਤੰਬਰ (ਹਰਵਿੰਦਰ ਕੁਮਾਰ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਤੋਂ ਪ੍ਰਤਾਪ ਪੁਰ ਸੜਕ ’ਤੇ ਪੈਂਦੇ ਪਿੰਡ ਭੋਡੇ ਸਪਰਾਏ ਵਿਖੇ ਅੱਜ ਦੁਪਹਿਰੇ ਡਰ ਦਾ ਮਾਹੌਲ ਬਣ ਗਿਆ ਜਦੋਂ ਇੱਕ ਤੇਜ਼ ਰਫਤਾਰ ਐਚਪੀ ਗੈਸ ਨਾਲ ਭਰੇ ਟਰੱਕ ਨੇ ਇੱਕ ਕਾਰ ਨੂੰ ਫੇਟ ਮਾਰਨ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਕਾਰ ਚਾਲਕ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਉਹ ਪਿੰਡ ਭੋਡੇ ਸਪਰਾਏ ਦਾ ਰਹਿਣ ਵਾਲਾ ਹੈ ਅਤੇ ਕਿਸੇ ਕੰਮ ਕਾਰਨ ਆਪਣੀ ਗੱਡੀ ਆਲਟੋ ਪੀਬੀ 08 ਈਡੀ 4639 ਵਿੱਚ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਐਚਪੀ ਗੈਸ ਟਰੱਕ ਜੀ ਜੇ06ਏਐਕਸ 5655ਨੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ।

Ad Position 21
No active advertisement
ਪਿੰਡ ਭੋਡੇ ਸਪਰਾਏ ਵਿਖੇ ਵਾਪਰੇ ਹਾਦਸੇ ਦੌਰਾਨ ਨੁਕਸਾਨੀ ਹੋਈ ਕਾਰ ਅਤੇ ਟਰੱਕ। ਤਸਵੀਰਾਂ -ਹਰਵਿੰਦਰ ਕੁਮਾਰ 30-09-2026
ਜਮਸ਼ੇਰ ਖਾਸ, 29 ਸਤੰਬਰ (ਹਰਵਿੰਦਰ ਕੁਮਾਰ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਤੋਂ ਪ੍ਰਤਾਪ ਪੁਰ ਸੜਕ ’ਤੇ ਪੈਂਦੇ ਪਿੰਡ ਭੋਡੇ ਸਪਰਾਏ ਵਿਖੇ ਅੱਜ ਦੁਪਹਿਰੇ ਡਰ ਦਾ ਮਾਹੌਲ ਬਣ ਗਿਆ ਜਦੋਂ ਇੱਕ ਤੇਜ਼ ਰਫਤਾਰ ਐਚਪੀ ਗੈਸ ਨਾਲ ਭਰੇ ਟਰੱਕ ਨੇ ਇੱਕ ਕਾਰ ਨੂੰ ਫੇਟ ਮਾਰਨ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਕਾਰ ਚਾਲਕ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਉਹ ਪਿੰਡ ਭੋਡੇ ਸਪਰਾਏ ਦਾ ਰਹਿਣ ਵਾਲਾ ਹੈ ਅਤੇ ਕਿਸੇ ਕੰਮ ਕਾਰਨ ਆਪਣੀ ਗੱਡੀ ਆਲਟੋ ਪੀਬੀ 08 ਈਡੀ 4639 ਵਿੱਚ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਐਚਪੀ ਗੈਸ ਟਰੱਕ ਜੀ ਜੇ06ਏਐਕਸ 5655ਨੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ। ਇਸ ਸਬੰਧੀ ਐਚਪੀ ਗੈਸ ਟਰੱਕ ਡਰਾਈਵਰ ਆਤਮਾ ਸਿੰਘ ਨੇ ਦੱਸਿਆ ਕਿ ਉਹ ਬਠਿੰਡੇ ਤੋਂ ਹੁਸ਼ਿਆਰਪੁਰ ਗੈਸ ਨਾਲ ਭਰਿਆ ਟਰੱਕ ਲੈ ਕੇ ਜਾ ਰਿਹਾ ਸੀ। ਇਸ ਸਬੰਧੀ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਬਲਕਰਨ ਸਿੰਘ ਨਾਲ ਜਦੋਂ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਡਰਾਈਵਿੰਗ ਟਰੈਕ ’ਤੇ ਸਰਵਰ ਬੰਦ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ, ਕੰਮ ਕਰਵਾਏ ਬਿਨਾਂ ਪਰਤੇ ਕਈ ਬਿਨੈਕਾਰ ਅਗਲੀ ਖ਼ਬਰ ਬੁਨਿਆਦੀ ਸਹੂਲਤਾਂ ਦੇ ਮੁੱਦੇ ’ਤੇ ਹੈਨਰੀ ਵਲੋਂ ਨਿਗਮ ਨੂੰ ਅਲਟੀਮੇਟਮ
Ad Position 24