30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲੋਹੀਆਂ ’ਚ 2 ਮੋਟਰਸਾਈਕਲਾਂ ਅਤੇ ਟਿੱਪਰ ਵਿਚਕਾਰ ਹਾਦਸਾ- 2 ਵਿਅਕਤੀਆਂ ਦੀ ਮੌਤ

ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਹਾਈਵੇ 703 ਦੇ ਮਲਸੀਆਂ ਰੋਡ ’ਤੇ ਸਥਿਤ ਜੋਸਨ ਹਸਪਤਾਲ ਲੋਹੀਆਂ ਨੇੜੇ ਦੋ ਮੋਟਰਸਾਈਕਲਾਂ ਅਤੇ ਇੱਕ ਰੇਤਾ ਵਾਲੇ ਟਿੱਪਰ ਵਿਚਕਾਰ ਰਾਤ 8 ਵਜੇ ਦੇ ਕਰੀਬ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋ ਵਿਅਕਤੀਆਂ ਦੀ ਟਿੱਪਰ ਥੱਲੇ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜਖਮੀਂ ਹੋ ਗਏ ਹਨ| ਜਾਣਕਾਰੀ ਅਨੁਸਾਰ ਮਲਸੀਆਂ ਰੋਡ ’ਤੇ ਜੋਸਨ ਹਸਪਤਾਲ ਲੋਹੀਆਂ ਦੇ ਨੇੜੇ ਦੋ ਮੋਟਰਸਾਈਕਲਾਂ ਅਤੇ ਇੱਕ ਰੇਤਾ ਵਾਲੇ ਟਿੱਪਰ ਵਿਚਕਾਰ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਜੋ ਪ੍ਰਵਾਸੀ ਮਜ਼ਦੂਰ ਜਾਪ ਰਹੇ ਸਨ, ਨੂੰ ਇੱਕ ਰੇਤਾ ਵਾਲੇ ਟਿੱਪਰ ਵਲੋਂ ਆਪਣੇ ਥੱਲੇ ਦਰੜਦੇ ਹੋਏ 100 ਕੁ ਮੀਟਰ ਦੂਰ ਤੱਕ ਲੈ ਗਿਆ, ਜਿਨ੍ਹਾਂ ’ਚੋਂ ਇੱਕ ਵਿਅਕਤੀ ਪੂਰੀ ਤਰ੍ਹਾਂ ਚਿੱਥਿਆ ਗਿਆ ਅਤੇ ਦੋਵਾਂ ਦੀ ਹੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੂਜੇ ਦੋਵੇਂ ਜ਼ਖ਼ਮੀਆਂ ਨੂੰ ਨੇੜਲੇ ਜੋਸਨ ਹਸਪਤਾਲ ਲੋਹੀਆਂ ਦੀ ਡਾਕਟਰੀ ਟੀਮ ਵਲੋਂ ਲੋਕਾਂ ਦੀ ਸਹਾਇਤਾ ਨਾਲ ਆਪਣੇ ਹਸਪਤਾਲ ’ਚ ਲਿਜਾ ਕੇ ਇਲਾਜ ਆਰੰਭ ਕੀਤਾ ਗਿਆ ਹੈ| ਹਸਪਤਾਲ ’ਚ ਜ਼ੇਰੇ ਇਲਾਜ ਸਾਬੀ ਪੁੱਤਰ ਗੁਰਦੇਵ ਸਿੰਘ ਉਰਫ਼ ਮੰਗਾ ਵਾਸੀ ਵਾੜਾ ਜੋਧ ਸਿੰਘ ਜਿਸ ਦੀ ਲੱਤ ਟੁੱਟ ਚੁੱਕੀ ਹੈ ਅਤੇ ਉਸ ਨੇ ਦੱਸਿਆ ਕਿ ਮੇਰੇ ਨਾਲ ਹੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਨੌਜਵਾਨ ਰਾਜਬੀਰ ਹੈ ਜੋ ਮੇਰੇ ਪਿੰਡ ਦਾ ਹੀ ਹੈ| ਰਾਤ 8 ਵਜੇ ਵਾਪਰੇ ਇਸ ਭਿਆਨਕ ਹਾਦਸੇ ਨੂੰ ਸੁਣਦੇ ਹੀ ਲੋਹੀਆਂ ਪੁਲਿਸ ਦੇ ਥਾਣਾ ਮੁਖੀ ਸੁਖਵਿੰਦਰ ਸਿੰਘ ਮੁਲਤਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਿੱਪਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜਦਕਿ ਚਾਲਕ ਫਰਾਰ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਮਾਰੇ ਗਏ ਵਿਅਕਤੀਆਂ ਹੀ ਹਾਲੇ ਤੱਕ ਪਹਿਚਾਣ ਨਹੀ ਹੋ ਸਕੀ, ਜਦਕਿ ਦੋਵੇਂ ਜ਼ਖ਼ਮੀਆਂ ਪਾਸੋਂ ਇਸ ਹਾਦਸੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ|

Ad Position 21
No active advertisement
ਅਜੀਤ ਡੈਸਕ 30-09-2026

Ad Position 22
No active advertisement
ਪਿਛਲੀ ਖ਼ਬਰ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦਾ ਜਲੰਧਰ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਨਸ਼ੇ ’ ਚ ਕਲੱਬ ਆਉਣ , ਸਟਾਫ ਨਾਲ ਬਦਤਮੀਜ਼ੀ ਤੇ ਕੁੱਟਮਾਰ ਦੇ ਦੋਸ਼ , ਲੜਕੀਆਂ ਦੀ ਵੀਡੀਓ ਬਣਾਉਣ ਦਾ ਵੀ ਦੋਸ਼
Ad Position 24