ਔਰਤਾਂ ਦੀ ਸਿਹਤ ਸੰਬੰਧੀ ਸੈਮੀਨਾਰ
ਚੁਗਿੱਟੀ/ਜੰਡੂ ਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦੋਆਬਾ ਵਿਖੇ ਸਕੂਲ ਦੇ ਸਟਾਫ ਮੈਂਬਰਾਂ ਦੇ ਯਤਨਾਂ ਨਾਲ ਔਰਤਾਂ ਦੀ ਸਿਹਤ ਸੰਬੰਧੀ ਸੈਮੀਨਾਰ ਲਗਾਇਆ ਗਿਆ। ਜਿਸ ਦੇ ਲਈ ਬੋਲੀਨਾ ਦੋਆਬਾ ਤੋਂ ਸਰਪੰਚ ਬੀਬੀ ਰਜਵੰਤ ਕੌਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਚੁਗਿੱਟੀ/ਜੰਡੂ ਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦੋਆਬਾ ਵਿਖੇ ਸਕੂਲ ਦੇ ਸਟਾਫ ਮੈਂਬਰਾਂ ਦੇ ਯਤਨਾਂ ਨਾਲ ਔਰਤਾਂ ਦੀ ਸਿਹਤ ਸੰਬੰਧੀ ਸੈਮੀਨਾਰ ਲਗਾਇਆ ਗਿਆ। ਜਿਸ ਦੇ ਲਈ ਬੋਲੀਨਾ ਦੋਆਬਾ ਤੋਂ ਸਰਪੰਚ ਬੀਬੀ ਰਜਵੰਤ ਕੌਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪਹੁੰਚੇ ਮਾਹਿਰ ਡਾਕਟਰ ਵਲੋਂ ਔਰਤਾਂ ਦੀ, ਅਤੇ ਉਨ੍ਹਾਂ ਦੀਆਂ ਸਰੀਰਿਕ ਸਮੱਸਿਆਵਾਂ, ਲੋੜੀਂਦੀਆਂ ਸਾਵਧਾਨੀਆਂ ਅਤੇ ਇੱਕ ਤੰਦਰੁਸਤ ਜੀਵਨ ਅਪਣਾਉਣ ਬਾਰੇ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਔਰਤਾਂ ਦੇ ਸਿਹਤ ਸੰਬੰਧੀ ਸ਼ੰਕਿਆਂ ਨੂੰ ਮਹੱਤਵਪੂਰਨ ਜਾਣਕਾਰੀ ਰਾਹੀਂ ਦੂਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਮਾਜ ’ਚ ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਇਸ ਦੌਰਾਨ ਵੱਖ -ਵੱਖ ਬੁਲਾਰਿਆਂ ਵਲੋਂ ਹਾਜ਼ਰ ਮਹਿਲਾਵਾਂ ਨੂੰ ਸਭ ਤੋਂ ਪਹਿਲਾਂ ਆਪਣੀ ਸਿਹਤ ਨੂੰ ਪਹਿਲ ਦੇਣ ਬਾਰੇ ਕਿਹਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਰਿਤੂ, ਸਰਪੰਚ ਬੀਬੀ ਰਜਵੰਤ ਕੌਰ, ਸਕੂਲ ਦੇ ਸਟਾਫ ਮੈਂਬਰ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।