24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਤਿਗੁਰੂ ਕਬੀਰ ਜੀ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ

ਜਲੰਧਰ, 22 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)-ਸਤਿਗੁਰੂ ਕਬੀਰ ਜੀ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਸਥਾਨਕ ਮੁਹੱਲਾ ਈਦਗਾਹ, ਗੜ੍ਹਾ, ਜਲੰਧਰ ਵਾਸੀ ਬੰਟੀ ਪੁੱਤਰ ਓਮ ਪ੍ਰਕਾਸ਼ ਅਤੇ ਵਫ਼ਦ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਇਕ ਸ਼ਿਕਾਇਤ ਦਿੱਤੀ ਹੈ। ਵਫ਼ਦ ’ਚ ਸ਼ਾਮਿਲ ਅਰੁਣ ਸੰਧਲ, ਅਨਿਲ ਹੰਸ, ਬਲਵਿੰਦਰ ਬਾਲਾ, ਅਜੇ ਬੱਬਲ, ਸ਼ਸ਼ੀ ਭਗਤ, ਪ੍ਰਭਦਿਆਲ ਭਗਤ ਅਤੇ ਹੋਰ ਵਲੋਂ ਦਿੱਤੀ ਗਈ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਹਰਿਆਣਾ ਗੁਰੂ ਗ੍ਰਾਮ ਵਾਸੀ ਮਨੂੰ ਭੈਆ ਉਰਫ਼ ਮਨੂੰ ਭਾਰਦਵਾਜ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਉੱਚ ਜਾਤੀ ਨਾਲ ਸੰਬੰਧਿਤ ਸੰਤ ਦੱਸ ਰਿਹਾ ਹੈ, ਜਦਕਿ ਉਸ ਵਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਬਾਰੇ ਇਤਰਾਜ਼ਯੋਗ ਸ਼ਬਦ ਬੋਲੇ ਗਏ ਹਨ। ਸ਼ਿਕਾਇਤ ਕਰਤਾ ਨੇ ਕਿਹਾ ਕਿ ਇਸ ਨਾਲ ਸਤਿਗੁਰੂ ਕਬੀਰ ਜੀ ਦੇ ਅਨੁਯਾਈਆਂ ਨੂੰ ਠੇਸ ਪਹੁੰਚੀ ਹੈ, ਇਸ ਲਈ ਮੁਲਜ਼ਮ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਯੂ. ਦੇ 58 ਭਾਰਤੀ ਅਥਲੀਟ ਆਈਚੀ-ਨਾਗੋਆ ਏਸ਼ੀਅਨ ਖੇਡਾਂ ’ਚ ਭਾਰਤ ਦੀ ਕਰ ਰਹੇ ਨੁਮਾਇੰਦਗੀ ਅਗਲੀ ਖ਼ਬਰ ਜਿੰਮਖਾਨਾ ਕਲੱਬ ’ਚ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਗਾ ਕੇ ਨੱਚਣ ਦੇ ਮਾਮਲੇ ’ਚ ਸਿੱਖ ਜਥੇਬੰਦੀਆਂ ਵਲੋਂ ਕਾਰਵਾਈ ਦੀ ਮੰਗ
Ad Position 24