ਰੇਡਿਓ ਪੰਜ ਯੂ.ਕੇ. ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 10 ਲੱਖ ਦੀ ਮਾਲੀ ਮਦਦ
ਫਿਲ਼ੌਰ, 5 ਸਤੰਬਰ (ਵਿਪਨ ਗੈਰੀ)-ਪਿਛਲੇ ਸਾਲ ਆਏ ਹੜ੍ਹਾਂ ਕਾਰਨ ਪੰਜਾਬ ਅੰਦਰ ਬੁਹਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਅਤੇ ਬਹੁਤਿਆਂ ਦੇ ਮਕਾਨ ਢੇਹ ਢੇਰੀ ਹੋ ਗਏ ਤੇ ਵੱਡੀ ਪੱਧਰ ’ਤੇ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਸੀ। ਜਿਸ ਮਗਰੋਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਜਾਬੀ ਕਲਾਕਾਰ ਸ਼ਿੰਦਾ ਸੁਰੀਲਾ ਜੋ ਅੱਜ ਕੱਲ੍ਹ ਯੂ.
ਫਿਲ਼ੌਰ, 5 ਸਤੰਬਰ (ਵਿਪਨ ਗੈਰੀ)-ਪਿਛਲੇ ਸਾਲ ਆਏ ਹੜ੍ਹਾਂ ਕਾਰਨ ਪੰਜਾਬ ਅੰਦਰ ਬੁਹਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਅਤੇ ਬਹੁਤਿਆਂ ਦੇ ਮਕਾਨ ਢੇਹ ਢੇਰੀ ਹੋ ਗਏ ਤੇ ਵੱਡੀ ਪੱਧਰ ’ਤੇ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਸੀ।ਜਿਸ ਮਗਰੋਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਜਾਬੀ ਕਲਾਕਾਰ ਸ਼ਿੰਦਾ ਸੁਰੀਲਾ ਜੋ ਅੱਜ ਕੱਲ੍ਹ ਯੂ.ਕੇ. ਵਿੱਚ ਪੰਜ ਰੇਡੀਓ ਚਲਾ ਰਹੇ ਹਨ ਵਲੋਂ ਪਹਿਲਾਂ ਵੀ 10 ਲੱਖ ਦੇ ਕਰੀਬ ਦੀ ਰਾਸ਼ੀ ਹੜ੍ਹ ਪੀੜਤਾਂ ਨੂੰ ਦਾਨ ਵਜੋਂ ਭੇਜੀ ਸੀ ਅਤੇ ਅੱਜ ਫਿਰ ਉਨ੍ਹਾਂ ਵਲੋਂ ਨੇਕ ਉੱਪਰਾਲਾ ਕਰਦੇ ਹੋਏ 10 ਲੱਖ ਦੀ ਰਾਸ਼ੀ ਭੇਜੀ ਗਈ ਹੈ।ਜਿਸ ਸਬੰਧੀ ਅੱਜ ਫਿਲੌਰ ਦੇ ਇੱਕ ਹੋਟਲ ’ਚ ਪ੍ਰੈਸ ਕਾਨਫਰੰਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਸ਼ਿੰਦਾ ਸੁਰੀਲਾ ਦੇ ਛੋਟੇ ਭਰਾ ਨਰਿੰਦਰ ਸਿੰਘ ਅਤੇ ਹੋਰਾਂ ਵਲੋਂ 10 ਲੱਖ ਰੁਪਏ ਦਾ ਚੈੱਕ ਸਿੰਘ ਸੇਵਾ ਸੁਸਾਇਟੀ ਦੇ ਸੰਚਾਲਕ ਬਲਵਿੰਦਰ ਸਿੰਘ ਪੱਖੋਕੇ ਨੂੰ ਸੋਂਪਿਆ ਗਿਆ ਤੇ ਇਹ ਰਾਸ਼ੀ ਪੀੜਤ ਪਰਿਵਾਰਾਂ ਦੇ ਸਹਿਯੋਗ ਲਈ ਵਰਤੀ ਜਾਵੇਗੀ। ਨਰਿੰਦਰ ਸਿੰਘ ਅਤੇ ਸਤਵਿੰਦਰ ਬੁੱਗਾ ਨੇ ਕਿਹਾ ਕਿ ਰੇਡੀਓ ਪੰਜ ਯੂ ਕੇ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਨਾਲ ਖੜਾ ਹੈ।ਇਸ ਮੌਕੇ ਨਰਿੰਦਰ ਸਿੰਘ, ਮਨਜੀਤ ਸਿੰਘ ਬਿੱਲਾ, ਨਛੱਤਰ ਸਿੰਘ, ਨਰਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ ਢਿੱਲੋਂ, ਜਤਿੰਦਰ ਸਿੰਘ ਸੋਨੂੰ, ਬਲਵੀਰ ਰਾਮ ਅਤੇ ਹੋਰ ਮੌਜੂਦ ਸਨ।