06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਏਕਤਾ ਵਿਹਾਰ ’ਚ 15 ਲੱਖ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ

ਜਲੰਧਰ, 5 ਸਤੰਬਰ (ਸ਼ਿਵ)-ਵਾਰਡ ਨੰਬਰ 57 ਅਧੀਨ ਆਉਂਦੇ ਇਕਤਾ ਵਿਹਾਰ ਇਲਾਕੇ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਦੇ ਮਕਸਦ ਨਾਲ ਅੱਜ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਇਸ ਟਿਊਬਵੈੱਲ ਦਾ ਉਦਘਾਟਨ ਕੌਂਸਲਰ ਸ੍ਰੀਮਤੀ ਕਵਿਤਾ ਸੇਠ ਦੇ ਪਤੀ ਸੌਰਭ ਸੇਠ ਵਲੋਂ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਜਲੰਧਰ, 5 ਸਤੰਬਰ (ਸ਼ਿਵ)-ਵਾਰਡ ਨੰਬਰ 57 ਅਧੀਨ ਆਉਂਦੇ ਇਕਤਾ ਵਿਹਾਰ ਇਲਾਕੇ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਦੇ ਮਕਸਦ ਨਾਲ ਅੱਜ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਇਸ ਟਿਊਬਵੈੱਲ ਦਾ ਉਦਘਾਟਨ ਕੌਂਸਲਰ ਸ੍ਰੀਮਤੀ ਕਵਿਤਾ ਸੇਠ ਦੇ ਪਤੀ ਸੌਰਭ ਸੇਠ ਵਲੋਂ ਕੀਤਾ ਗਿਆ। ਇਸ ਮੌਕੇ ਸੌਰਭ ਸੇਠ ਨੇ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਬਿਹਤਰ ਅਤੇ ਲੋੜੀਂਦੇ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਇਸ ਵਿਕਾਸ ਕਾਰਜ ਨੂੰ ਮਨਜ਼ੂਰੀ ਦਿਵਾਉਣ ਅਤੇ ਇਲਾਕਾ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਜਲੰਧਰ ਦੇ ਮੇਅਰ ਵਿਨੀਤ ਧੀਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਕਮਲ ਸਿੰਘ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਬੈਂਸ, ਅਸ਼ਵਨੀ ਕੁਮਾਰ ਕਰਵਲ, ਪ੍ਰਦੀਪ ਕੁਮਾਰ ਅਰੋੜਾ, ਅਸ਼ੋਕ ਭਗਤ, ਜਤਿੰਦਰ ਕੁਮਾਰ ਪਟਵਾਰੀ, ਰਾਜ ਕੁਮਾਰ ਭੋਲਾ, ਸੁਸ਼ੀਲ ਸ਼ਰਮਾ, ਚੌਧਰੀ ਸੁਰਿੰਦਰ ਕੁਮਾਰ, ਦਲੀਪ ਕੁਮਾਰ, ਪਾਰਸ ਚੋਪੜਾ, ਪਿੰਕੀ ਬਾਲਾ, ਯਸ਼ਪਾਲ ਸਿੰਘ, ਕਮਲਜੀਤ ਭਾਟੀਆ ਸਾਊਂਡ ਵਾਲੇ, ਪ੍ਰਕਾਸ਼ ਦੇਵੀ, ਰਾਜਵਿੰਦਰ ਕੌਰ, ਮਨਪ੍ਰੀਤ ਸਿੰਘ, ਕੋਮਲ ਕਰਵਲ, ਭੋਲਾ, ਸਿਮਰਨ ਕੁਮਾਰੀ, ਸੁਤੰਤਰ, ਰਾਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲੰਬੀ ਉਡੀਕ ਤੋਂ ਬਾਅਦ ਧੋਗੜੀ ਰੋਡ ਦੇ ਨਿਰਮਾਣ ਦਾ ਕੰਮ ਸ਼ੁਰੂ ਦੁਕਾਨਦਾਰਾਂ ਤੇ ਰਾਹਗੀਰਾਂ ਦੀ ਮੰਗ ਹੋਈ ਪੂਰੀ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਲਾਡੋਵਾਲੀ ਰੋਡ ਲੜਕੀਆਂ ਜੂਡੋ ਦੇ ਤਿੰਨੋਂ ਵਰਗਾਂ ’ਚੋ ਆਲ ਓਵਰ ਚੈਂਪੀਅਨ
Ad Position 24