06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਜਪਾ ਨਾਲ ਜੁੜੇ ਦਿਨੇਸ਼ ਢੱਲ ਦਾ ਭਾਜਪਾ ਆਗੂਆਂ ਵਲੋਂ ਸਵਾਗਤ

ਚੁਗਿੱਟੀ/ ਜੰਡੂ ਸਿੰਘਾ, 5 ਸਤੰਬਰ (ਨਰਿੰਦਰ ਲਾਗੂ)-ਦਿਨੇਸ਼ ਢੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ‘ਤੇ ਸਥਾਨਕ ਲੰਮਾ ਪਿੰਡ ਵਿਖੇ ਭਾਜਪਾ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕਲ ਬਾਡੀ ਸੈਲ ਦੇ ਬੁਲਾਰੇ ਕਿਰਨਦੀਪ ਸਿੰਘ ਰੰਧਾਵਾ, ਕੌਂਸਲਰ ਰਵੀ ਕੁਮਾਰ, ਲੋਕਲ ਬਾਡੀ ਸੈਲ ਦੇ ਜਨਰਲ ਸਕੱਤਰ ਹੈਪੀ ਸ਼ਰਮਾ, ਯੋਗੇਸ਼ ਸ਼ਰਮਾ, ਅਮਿਤ ਸ਼ਰਮਾ ਮੋਂਟੀ ਅਤੇ ਵਿੱਕੀ ਕੌਸ਼ਲ ਵਿਸ਼ੇਸ਼ ਤੌਰ ‘ਤੇ ਪਹੁੰਚੇ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਚੁਗਿੱਟੀ/ ਜੰਡੂ ਸਿੰਘਾ, 5 ਸਤੰਬਰ (ਨਰਿੰਦਰ ਲਾਗੂ)-ਦਿਨੇਸ਼ ਢੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ‘ਤੇ ਸਥਾਨਕ ਲੰਮਾ ਪਿੰਡ ਵਿਖੇ ਭਾਜਪਾ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕਲ ਬਾਡੀ ਸੈਲ ਦੇ ਬੁਲਾਰੇ ਕਿਰਨਦੀਪ ਸਿੰਘ ਰੰਧਾਵਾ, ਕੌਂਸਲਰ ਰਵੀ ਕੁਮਾਰ, ਲੋਕਲ ਬਾਡੀ ਸੈਲ ਦੇ ਜਨਰਲ ਸਕੱਤਰ ਹੈਪੀ ਸ਼ਰਮਾ, ਯੋਗੇਸ਼ ਸ਼ਰਮਾ, ਅਮਿਤ ਸ਼ਰਮਾ ਮੋਂਟੀ ਅਤੇ ਵਿੱਕੀ ਕੌਸ਼ਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਉਕਤ ਭਾਜਪਾ ਆਗੂਆਂ ਨੇ ਦਿਨੇਸ਼ ਢੱਲ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਭਾਜਪਾ ਪਰਿਵਾਰ ਵਿੱਚ ਸਵਾਗਤ ਕਰਦਿਆਂ ਆਖਿਆ ਕਿ ਨਵੇਂ ਸਾਥੀਆਂ ਦੇ ਪਾਰਟੀ ਨਾਲ ਜੁੜਨ ਨਾਲ ਭਾਜਪਾ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਅਧਾਰ ‘ਤੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਭਾਜਪਾ ਦੇ ਬੁਲਾਰੇ ਕਿਰਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਦਿਨੇਸ਼ ਢੱਲ ਅਤੇ ਉਨ੍ਹਾਂ ਦੀ ਟੀਮ ਦਾ ਤਜ਼ਰਬਾ ਅਤੇ ਲੋਕਾਂ ਨਾਲ ਜੁੜਾਅ ਭਾਰਤੀ ਜਨਤਾ ਪਾਰਟੀ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਨਵੇਂ ਸ਼ਾਮਿਲ ਹੋਏ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਵਿੱਚ ਉਨ੍ਹਾਂ ਨੂੰ ਪੂਰਾ ਸਨਮਾਨ ਅਤੇ ਸਹਿਯੋਗ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਮੀਰੀ ਖੇੜਾ ਵਿਖੇ ‘ਮੇਰੀ ਰਸੋਈ’ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਅਮਿਤ ਭਗਤ ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਦੇ ਵਾਰਡ ਨੰਬਰ 61 ਦੇ ਇੰਚਾਰਜ ਨਿਯੁਕਤ
Ad Position 24