07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰਮੀਤ ਕੌਰ ਨੇ ਸੰਭਾਲਿਆ ਪੰਜਾਬ ਪੁਲਿਸ ਦੇ ਖੇਡ ਸਕੱਤਰ ਦਾ ਅਹੁਦਾ

ਜਲੰਧਰ, 5 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਪੁਲਿਸ ਦੇ ਖੇਡ ਵਿਭਾਗ ਵਿੱਚ ਉਸ ਸਮੇਂ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ 27ਵੀਂ ਬਟਾਲੀਅਨ ਪੀ.

Ad Position 21
repet_subhas-goyals [Copy P29]
ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਸਪੋਰਟਸ ਸਕੱਤਰ ਵਜੋਂ ਅਹੁਦਾ ਸੰਭਾਲਣ ’ਤੇ ਗੁਰਮੀਤ ਕੌਰ ਦਾ ਕੇਂਦਰੀ ਖੇਡ ਦਫ਼ਤਰ ਵਿਖੇ ਡੀ.ਐੱਸ.ਪੀ./ਸਪੋਰਟਸ ਗੁਰਕੀਰਪਾਲ ਸਿੰਘ ਅਤੇ ਸਟਾਫ਼ ਵਲੋਂ ਸਵਾਗਤ ਕੀਤਾ ਗਿਆ। ਤਸਵੀਰ-ਮੁਨੀਸ਼ 06-09-2026
ਜਲੰਧਰ, 5 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਪੁਲਿਸ ਦੇ ਖੇਡ ਵਿਭਾਗ ਵਿੱਚ ਉਸ ਸਮੇਂ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ 27ਵੀਂ ਬਟਾਲੀਅਨ ਪੀ.ਏ.ਪੀ. ਦੀ ਕਮਾਂਡੈਂਟ ਸ੍ਰੀਮਤੀ ਗੁਰਮੀਤ ਕੌਰ, ਪੀ.ਪੀ.ਐੱਸ. ਨੇ ਪੀ.ਏ.ਪੀ. ਹੈੱਡਕੁਆਰਟਰ ਜਲੰਧਰ ਵਿਖੇ ਸਪੋਰਟਸ ਸਕੱਤਰ, ਪੰਜਾਬ ਪੁਲਿਸ ਵਜੋਂ ਅਹੁਦਾ ਸੰਭਾਲ ਲਿਆ। ਉਹ ਇਸ ਮਹੱਤਵਪੂਰਨ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਏ ਹਨ।ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦਾ ਕੇਂਦਰੀ ਖੇਡ ਦਫ਼ਤਰ ਵਿਖੇ ਡੀ.ਐੱਸ.ਪੀ./ ਸਪੋਰਟਸ ਸ੍ਰੀ ਗੁਰਕੀਰਪਾਲ ਸਿੰਘ ਅਤੇ ਖੇਡ ਦਫ਼ਤਰ ਦੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਮੀਤ ਕੌਰ ਨੇ ਖੇਡ ਵਿਭਾਗ ਦੀਆਂ ਗਤੀਵਿਧੀਆਂ ਅਤੇ ਪੰਜਾਬ ਪੁਲਿਸ ਦੇ ਖਿਡਾਰੀਆਂ ਨਾਲ ਸਬੰਧਤ ਕਾਰਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਗੁਰਮੀਤ ਕੌਰ ਖੁਦ ਵੀ ਉੱਚ ਪੱਧਰੀ ਖੇਡ ਪਿਛੋਕੜ ਰੱਖਦੇ ਹਨ। ਉਹ ਸਾਬਕਾ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਰਹਿ ਚੁੱਕੇ ਹਨ ਅਤੇ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਮਹਿਲਾ ਸਸ਼ਕਤੀਕਰਨ ਅਤੇ ਪੰਜਾਬ ਪੁਲਿਸ ਦੀ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕਾਲੀਆ ਕਾਲੋਨੀ ’ਚ 95 ਲੱਖ ਦੀ ਲਾਗਤ ਨਾਲ ਨਵੀਂ ਪੁਲੀ ਬਣਾਏਗੀ ਨਿਗਮ ਖਸਤਾ ਹਾਲਤ ਹੋਣ ਕਰਕੇ ਪੁਰਾਣੀ ਪੁਲੀ ਨੂੰ ਕੀਤਾ ਗਿ... ਅਗਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ’ਚ ਅਧਿਆਪਕ ਦਿਵਸ ਮਨਾਇਆ
Ad Position 24