06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰਟੀਫਿਕੇਟਾਂ ਦੇ ਬਿਨੈਕਾਰਾਂ ਵਲੋਂ ਵਿਰੋਧ ਉਪਰੰਤ ਹਰਕਤ ’ਚ ਆਏ ਸੰਬੰਧਿਤ ਅਧਿਕਾਰੀ, ਛੁੱਟੀ ਵਾਲੇ ਦਿਨ ਵੀ ਪਾਸ ਕੀਤੇ ਦਸਤਾਵੇਜ਼

ਜਲੰਧਰ, 5 ਸਤੰਬਰ (ਜਤਿੰਦਰ ਪੰਮੀ)-ਈ-ਸੇਵਾਵਾਂ ਪੋਰਟਲ ’ਤੇ ਬਿਨੈ ਕੀਤੇ ਗਏ ਦਸਤਾਵੇਜ਼ ਨਿਰਧਾਰਤ ਸਮਾਂਹੱਦ ਟੱਪਣ ਦੇ ਬਾਵਜੂਦ ਨਾ ਮਿਲਣ ਕਾਰਨ ਰੋਹ ’ਚ ਆਏ ਬਿਨੈਕਾਰਾਂ ਵਲੋਂ ਬੀਤੇ ਦਿਨੀਂ ਤਹਿਸੀਲ ਕੰਪਲੈਕਸ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਬਾਅਦ ਸੰਬੰਧਤ ਅਧਿਕਾਰੀ ਹਰਕਤ ’ਚ ਆ ਗਏ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਛੁੱਟੀ ਵਾਲੇ ਦਿਨ ਵੀ ਦਫ਼ਤਰਾਂ ’ਚ ਬੈਠ ਕੇ ਦਸਤਾਵੇਜ਼ ਪਾਸ ਕਰਨ ਦਾ ਕੰਮ ਕੀਤਾ।

Ad Position 21
repet_subhas-goyals [Copy P29]
ਛੁੱਟੀ ਵਾਲੇ ਦਿਨ ਵੀ ਦਫ਼ਤਰ ਪਹੁੰਚ ਕੇ ਦਸਤਾਵੇਜ਼ ਪਾਸ ਕਰਨ ਦਾ ਕੰਮ ਕਰਦੇ ਹੋਏ ਤਹਿਸੀਲਦਾਰ-1 ਸਵਪਨਦੀਪ ਕੌਰ। ਤਸਵੀਰ-ਜੀਪੀ ਸਿੰਘ 06-09-2026
ਜਲੰਧਰ, 5 ਸਤੰਬਰ (ਜਤਿੰਦਰ ਪੰਮੀ)-ਈ-ਸੇਵਾਵਾਂ ਪੋਰਟਲ ’ਤੇ ਬਿਨੈ ਕੀਤੇ ਗਏ ਦਸਤਾਵੇਜ਼ ਨਿਰਧਾਰਤ ਸਮਾਂਹੱਦ ਟੱਪਣ ਦੇ ਬਾਵਜੂਦ ਨਾ ਮਿਲਣ ਕਾਰਨ ਰੋਹ ’ਚ ਆਏ ਬਿਨੈਕਾਰਾਂ ਵਲੋਂ ਬੀਤੇ ਦਿਨੀਂ ਤਹਿਸੀਲ ਕੰਪਲੈਕਸ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਬਾਅਦ ਸੰਬੰਧਤ ਅਧਿਕਾਰੀ ਹਰਕਤ ’ਚ ਆ ਗਏ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਛੁੱਟੀ ਵਾਲੇ ਦਿਨ ਵੀ ਦਫ਼ਤਰਾਂ ’ਚ ਬੈਠ ਕੇ ਦਸਤਾਵੇਜ਼ ਪਾਸ ਕਰਨ ਦਾ ਕੰਮ ਕੀਤਾ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੀਆਂ 6 ਤਹਿਸੀਲਾਂ ਤੇ 4 ਸਬ-ਤਹਿਸੀਲਾਂ ’ਚ ਸੰਬੰਧਤ ਤਹਿਸੀਲਦਾਰਾਂ ਤੇ ਨਾਇਬ-ਤਹਿਸੀਲਦਾਰਾਂ ਨੇ ਦਸਤਾਵੇਜ਼ਾਂ ਦੀ ਪੈਂਡੈਂਸੀ ਘਟਾਉਣ ਲਈ ਸਾਰਾ ਦਿਨ ਕੰਪਿਊਟਰ ’ਤੇ ਆਨਲਾਈਨ ਦਸਤਾਵੇਜ਼ ਪਾਸ ਕੀਤੇ। ਦੱਸਣਯੋਗ ਹੈ ਕਿ ਵੀਰਵਾਰ ਨੂੰ ਈ-ਸੇਵਾਵਾਂ ਕੰਨਕੈਟ ਪੋਰਟਲ ਉਪਰ ਪਾਈ ਗਈ ਪੈਂਡੈਂਸੀ ਸੂਚੀ ਮੁਤਾਬਕ ਜ਼ਿਲ੍ਹੇ ’ਚ ਕੁੱਲ ਅਰਜ਼ੀਆਂ ਦੀ ਗਿਣਤੀ 6,88,337 ਦਰਸਾਈ ਜਾ ਰਹੀ ਸੀ ਜਦੋਂਕਿ ਪੈਂਡਿੰਗ ਅਰਜ਼ੀਆਂ ਦੀ ਗਿਣਤੀ 1,21,212 ਸੀ। ਉਥੇ ਹੀ ਸ਼ਨਿਚਰਵਾਰ ਨੂੰ ਈ-ਸੇਵਾਵਾਂ ਕੰਨੈਕਟ ਪੋਰਟਲ ਤੋਂ ਲਈ ਗਈ ਜਾਣਕਾਰੀ ਮੁਤਾਬਕ ਕੁੱਲ ਅਰਜ਼ੀਆਂ ਦੀ ਗਿਣਤੀ 6,86,623 ਹੈ ਜਦੋਂਕਿ ਪੈਂਡਿੰਗ ਅਰਜ਼ੀਆਂ ਦੀ ਸੰਖਿਆ 1,17,252 ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਿਲ੍ਹੇ ’ਚ ਪੈਂਡੈਂਸੀ ਦਾ ਗ੍ਰਾਫ ਹੇਠਾਂ ਆਉਣ ਲੱਗਾ ਹੈ। ਪੈਂਡੈਂਸੀ ਘਟਾਉਣ ਲਈ ਆਪਣੇ ਦਫ਼ਤਰ ਪੁੱਜੇ ਤਹਿਸੀਲਦਾਰ-1 ਸਵਪਨਦੀਪ ਕੌਰ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਤਕਨੀਕੀ ਕਾਰਨਾਂ ਕਰਕੇ ਅਤੇ ਮੁਲਾਜ਼ਮਾਂ ਦੀ ਲਗਾਤਾਰ ਹੜਤਾਲ ਕਾਰਨ ਜਾਤੀ, ਆਮਦਨ, ਰਿਹਾਇਸ਼ੀ ਤੇ ਹੋਰ ਵੱਖ-ਵੱਖ ਤਰ੍ਹਾਂ ਸਰਟੀਫਿਕੇਟਾਂ ਦੀ ਪੈਂਡੈਂਸੀ ਵਧ ਗਈ ਸੀ। ਉਨ੍ਹਾਂ ਦੱਸਿਆ ਕਿ ਪੈਂਡੈਂਸੀ ਦਾ ਇਕ ਹੋਰ ਕਾਰਨ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰੀ ਖੇਤਰ ਦੇ ਕੌਂਸਲਰਾਂ ਵਲੋਂ ਅਰਜ਼ੀਆਂ ਦੀ ਆਨਲਾਈਨ ਵੈਰੀਫਿਕੇਸ਼ਨ ਕਰਨ ’ਚ ਵਧੇਰੇ ਸਮਾਂ ਲਾਉਣਾ ਵੀ ਹੈ। ਤਹਿਸਲੀਦਾਰ ਸਵਪਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਪਟਵਾਰੀਆਂ ਤੇ ਕਾਨੂੰਗੋਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਇਲਾਕੇ ਦੇ ਸਰਪੰਚਾਂ ਤੇ ਕੌਂਸਲਰਾਂ ਨੂੰ ਦਸਤਾਵੇਜ਼ਾਂ ਦੀ ਆਨਲਾਈਨ ਵੈਰੀਫਿਕੇਸ਼ਨ ਜਲਦ ਕਰਨ ਲਈ ਨਿੱਜੀ ਤੌਰ ’ਤੇ ਮਿਲ ਕੇ ਕਹਿਣ। ਇਸ ਦੇ ਨਾਲ ਹੀ ਤਹਿਸੀਲਦਾਰ ਵਲੋਂ ਸਰਪੰਚਾਂ ਤੇ ਕੌਂਸਲਰਾਂ ਨੂੰ ਨੋਟਿਸ ਕੱਢ ਕੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਨ ਲਈ ਆਖਿਆ ਗਿਆ ਹੈ। ਸਵਪਨਦੀਪ ਕੌਰ ਨੇ ਕਿਹਾ ਕਿ ਐੱਸ. ਆਈ. ਆਰ. ਤਹਿਤ ਵੀ ਵੋਟਰਾਂ ਨੂੰ ਵੱਖ-ਵੱਖ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈ ਰਹੇ ਹਨ ਅਤੇ ਇਸ ਕੰਮ ਲਈ ਵੀ ਉਹ ਅਰਜ਼ੀਆਂ ਦੇ ਰਹੇ ਹਨ। ਇਸ ਸੰਬੰਧੀ ਜਦੋਂ ਜ਼ਿਲ੍ਹੇ ਈ-ਸੇਵਾਵਾਂ ਨੋਡਲ ਅਫਸਰ ਡੀ. ਆਰ. ਓ. ਨਵਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੰਬੰਧਤ ਅਧਿਕਾਰੀਆਂ ਨੇ ਛੁੱਟੀ ਵਾਲੇ ਦਿਨ ਖੁਦ ਆਪ ਤੇ ਸੰਬੰਧਤ ਮੁਲਾਜ਼ਮਾਂ ਨੂੰ ਡਿਊਟੀ ’ਤੇ ਬੁਲਾ ਕੇ ਦਸਤਾਵੇਜ਼ ਪਾਸ ਕਰਨ ਦਾ ਕੰਮ ਕੀਤਾ ਹੈ ਤਾਂ ਜੋ ਪੈਂਡੈਂਸੀ ਦਾ ਗ੍ਰਾਫ ਗਟਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰਾਂ ਤੇ ਤਹਿਸੀਲਾਂ ’ਚ ਲੋਕਾਂ ਦੀ ਪੇ੍ਸ਼ਾਨੀ ਬੰਦ ਕਰਵਾਏ ਸਰਕਾਰ- ਸਨੀ ਸ਼ਰਮਾ ਅਗਲੀ ਖ਼ਬਰ ਨਿਗਮ ਵਲੋਂ ਚਲਾਨ ਕਰਨ ਦਾ ਕੰਮ ਬੰਦ ਕਈ ਖ਼ਾਲੀ ਪਲਾਟਾਂ ’ਚ ਫਿਰ ਲੱਗਣ ਲੱਗੇ ਕੂੜੇ ਦੇ ਢੇਰ
Ad Position 24