29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਹੜਤਾਲੀ ਐਨ. ਐਚ. ਐਚ. ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਨੂੰ ਰੱਖੜੀ ਬੰਨ੍ਹ ਕੇ ਸਿਹਤ ਮੰਤਰੀ ਤੱਕ ਮੰਗਾਂ ਪਹੁੰਚਾਉਣ ਦਾ ਲਿਆ ਅਹਿਦ

ਜਲੰਧਰ, 28 ਅਗਸਤ (ਜਤਿੰਦਰ ਪੰਮੀ)–ਆਪਣੀਆਂ ਮੰਗਾਂ ਦੇ ਹੱਕ ’ਚ ਪਿਛਲੇ 15 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਨ ਵਾਲੇ ਐੱਨ. ਐੱਚ.

Ad Position 21
No active advertisement
ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਜਤਿੰਦਰ ਪੰਮੀ)–ਆਪਣੀਆਂ ਮੰਗਾਂ ਦੇ ਹੱਕ ’ਚ ਪਿਛਲੇ 15 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਨ ਵਾਲੇ ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਰੱਖੜੀ ਬੰਨ ਕੇ ਆਪਣੀਆਂ ਮੰਗਾਂ ਮੰਗ-ਪੱਤਰ ਦਿੰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੱਕ ਪਹੁੰਚਾਉਣ ਦਾ ਅਹਿਦ ਲਿਆ। ਇਸ ਮੌਕੇ ਡਾ. ਪੰਖੁੜੀ ਕਮਲ, ਡਾ. ਪ੍ਰਤਿਭਾ, ਡਾ. ਮੋਨਿਕਾ, ਡਾ. ਸੀਮਾ ਥਾਪਾ, ਡਾ. ਕੁਲਦੀਪ ਅਤੇ ਡਾ. ਸੁਮੀਤ ਕਪਾਹੀ ਮੌਜੂਦ ਸਨ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਰੱਖੜੀ ਦੇ ਤਿਉਹਾਰ ਮੌਕੇ ਵੀ ਸਿਵਲ ਸਰਜਨ ਦਫ਼ਤਰ ਵਿਖੇ ਲਗਾਤਾਰ ਹੜਤਾਲ ਦੌਰਾਨ ਇੱਕਠੇ ਹੋ ਕੇ ਆਪਣੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਚਿਤਾਵਨੀ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ। ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਮੁੱਖ ਬੁਲਾਰਿਆਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਜਲਦੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਨਹੀਂ ਕਰਦੀ ਤਾਂ ਐੱਨ. ਐੱਚ. ਐੱਮ. ਯੂਨੀਅਨ ਵੱਲੋਂ ਸਰਕਾਰ ਦਾ ਹਰ ਮੋੜ ਤੇ ਘੇਰਾਓ ਕੀਤਾ ਜਾਵੇਗਾ ਅਤੇ ਹੜਤਾਲ ਲਗਾਤਾਰ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਫੋਲੜੀਵਾਲ ਦੇ ਕੋਲ ਮੁੰਨਪੁਰ ’ਚ 66 ਕੇ. ਵੀ. ਸਮਰੱਥਾ ਦਾ ਬਣੇਗਾ ਨਵਾਂ ਬਿਜਲੀ ਘਰ 66 ਫੁੱਟੀ ਰੋਡ ਸਮੇਤ ਅਰਬਨ ਅਸਟੇਟ ਫੇ... ਅਗਲੀ ਖ਼ਬਰ ਖਜ਼ਾਨਚੀ ਦੇ ਉਮੀਦਵਾਰ ਗੁਰੂ ਨਾਨਕ ਫਾਊਂਡੇਸ਼ਨ ਗਲੋਬਲ ਸਕੂਲ ਨੇ ਕਾਨਫਰੰਸ ਦੀ ਕੀਤੀ ਮੇਜ਼ਬਾਨੀ
Ad Position 24