28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਅਜੀਤ, ਜਲੰਧਰ ਪੁਲਿਸ ਡੀ . ਏ . ਵੀ . ਸਕੂਲ ਦੇ ਕੇਸ਼ਵਜੀਤ ਨੇ 2 ਸੋਨ ਤਗਮੇ ਤੇ ਦੀਵਾਂਸ਼ ਸੇਠੀ ਨੇ ਦੋ ਚਾਂਦੀ ਦੇ ਤਗਮੇ ਕੀਤੇ ਹਾਸਿਲ

ਜਲੰਧਰ, 27 ਅਗਸਤ (ਪਵਨ ਖਰਬੰਦਾ)- 26ਵੀਂ ਜ਼ਿਲਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਪੁਲਿਸ ਡੀ. ਏ.

Ad Position 21
No active advertisement
ਗੁਬਾਰੇ ਛੱਡ ਕੇ ਮੁਕਾਬਲੇ ਦੀ ਸ਼ੁਰੂਆਤ ਕਰਵਾਉਂਦੇ ਹੋਏ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਸ਼ਮੀ ਵਿੱਜ ਤੇ ਹੋਰ ਪ੍ਰਬੰਧਕ। ਤਸਵੀਰ-ਮੁਨੀਸ਼ 28-08-2026
ਜਲੰਧਰ, 27 ਅਗਸਤ (ਪਵਨ ਖਰਬੰਦਾ)- 26ਵੀਂ ਜ਼ਿਲਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਵਿਖੇ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਸ਼ਮੀ ਵਿੱਜ ਨੇ ਸ਼ਿਰਕਤ ਕੀਤੀ ਤੇ ਗੁਬਾਰੇ ਉਡਾ ਕੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ । ਉੁਪਰੰਤ ਨੈਸ਼ਨਲ ਪੱਧਰ ’ਤੇ ਨਾਮਣਾ ਖੱਟਣ ਵਾਲੀ ਹਰਗੁਣ ਹੁੰਦਲ, ਅਰਮਾਨ ਅਤੇ ਹਰਨਾਜ ਕੌਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿਚ ਸਪੀਡ ਸਕੇਟਿੰਗ ਦੇ ਅੰਡਰ 4 ਸਾਲ ਉਮਰ ਵਰਗ ਤੋਂ ਲੈ ਕੇ 18 ਸਾਲ ਤੋਂ ਉੱਪਰ ਤੱਕ ਦੇ ਉਮਰ ਵਰਗ ਵਿੱਚ ਕੁਆਡ ਅਤੇ ਇਨਲਾਈਨ ਦੇ ਮੁਕਾਬਲਿਆਂ ਵਿਚ ਕੁੜੀਆਂ ਅਤੇ ਮੁੰਡਿਆਂ ਨੇ ਭਾਗ ਲਿਆ। ਇਸ ਦੇ ਸਮਾਪਤੀ ਸਮਾਰੋਹ ਵਿਚ ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸੁਰਿੰਦਰ ਕੁਮਾਰ ਪੀ.ਪੀ.ਐਸ. ਵੀ ਪਹੁੰਚੇ। ਇਸ ਮੌਕੇ ਸਟੇਟਿੰਗ ਕੋਚ ਦਿਲਬਾਗ ਸਿੰਘ ਕਾਹਲੋਂ, ਡਿੰਪੀ ਮਲਿਕ,ਸਰਵੀਸ਼ ਉਬਰਾਏ, ਮਨੀਸ਼ ਕੁਮਾਰ,ਬਲਰਾਮ ਕੁਮਾਰ, ਪਰਮਜੀਤ ਬਖਸ਼ੀਸ ਸਿੰਘ, ਅਜੇ ਮਹਿਰਾ ਅਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ। ਇਸ ਸਕੇਟਿੰਗ ਚੈਂਪੀਅਨਸ਼ਿਪ ’ਚ ਅੰਡਰ ਚਾਰ ਉਮਰ ਵਰਗ ਵਿਚ ਕੁਆਡ ਮੁੰਡਿਆਂ ਵਿਚ ਪਹਿਲਾ ਸਥਾਨ ਵਿਸ਼ਮ ਸੂਰੀ ਨੇ, ਦੂਸਰਾ ਸਥਾਨ ਰਾਗਵ ਕਪੂਰ ਨੇ ਤੇ ਤੀਸਰਾ ਸਥਾਨ ਰਿਸ਼ਾਨ ਡਾਵਰ ਨੇ ਪ੍ਰਾਪਤ ਕੀਤਾ। ਅੰਡਰ ਚਾਰ ਕੁੜੀਆਂ ਦੇ ਕੁਆਡ ਮੁਕਾਬਲਿਆਂ ਵਿਚ ਟੋਡਕਰ ਵਰਿੰਦਾ ਪਹਿਲੇ ਸਥਾਨ ‘ਤੇ ਤਮੰਨਾ ਸ਼ਰਮਾ ਦੂਸਰੇ ਸਥਾਨ ‘ਤੇ ਅਤੇ ਕਰੀਦਾ ਸਿੰਗਲਾ ਤੀਸਰੇ ਸਥਾਨ ’ਤੇ ਰਹੀ। ਚਾਰ ਤੋਂ ਛੇ ਉਮਰ ਵਰਗ ਕੁਆਡ ਮੁੰਡਿਆਂ ਵਿੱਚ ਅਦਿਤਿਆ ਪਹਿਲੇ ਸਥਾਨ ‘ਤੇ, ਦੂਸਰੇ ਸਥਾਨ ਦੀਵਾਂਸ਼ ਸੇਠੀ ‘ਤੇ ਤੇ ਤੀਸਰੇ ਸਥਾਨ ਤੇ ਨਿਰਵੈਰ ਸਿੰਘ ਰਿਹਾ । ਚਾਰ ਤੋਂ ਛੇ ਇਨ ਲਾਈਨ ਮੁੰਡਿਆਂ ਵਿਚ ਪਹਿਲੇ ਸਥਾਨ ਤੇ ਆਯਾਂਸ਼ ਸਿੰਘ ਦੂਸਰੇ ਸਥਾਨ ਤੇ ਰਣਬੀਰ ਸਿੰਘ ਤੇ ਤੀਸਰੇ ਸਥਾਨ ਤੇ ਆਦੇਸ਼ ਆਨੰਦ ਰਿਹਾ । ਕੁਆਡ ਕੁੜੀਆਂ ਵਿਚ ਪਹਿਲੇ ਸਥਾਨ ‘ਤੇ ਅਕਸ਼ਤਾ ਸਿੰਘ ਰਾਠੌਰ, ਦੂਸਰੇ ਸਥਾਨ ਤੇ ਬਵਿਸ਼ਿਆ ਅਰੋੜਾ ਅਤੇ ਤੀਸਰੇ ਸਥਾਨ ‘ਤੇ ਸ਼ਨਾਇਆ ਜੈਨ ਰਹੀ। 8 ਤੋਂ 10 ਉਮਰ ਵਰਗ ਮੁੰਡਿਆਂ ਵਿੱਚ ਕੇਸ਼ਵਜੀਤ ਸਿੰਘ ਪਹਿਲੇ ਸਥਾਨ ਤੇ, ਅਰਧਵਿਕ ਪਟੇਲ ਦੂਸਰੇ ਸਥਾਨ ’ਤੇ ਅਤੇ ਰਹਿਮਤ ਸਿੰਘ ਤੀਸਰੇ ਸਥਾਨ ’ਤੇ ਰਿਹਾ । ਅੱਠ ਤੋਂ 10 ਉਮਰ ਵਰਗ ਇਨਲਾਈਨ ਮੁੰਡਿਆਂ ਦੇ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਅਧਿਆਂਸ਼ ਸਿੰਘ,ਦੂਸਰੇ ਸਥਾਨ ਤੇ ਚੇਤਨਿਆਂ ਨੇਗੀ ਅਤੇ ਤੀਸਰੇ ਸਥਾਨ ਤੇ ਪ੍ਰਿਆਂਸ਼ ਸਿੰਘ ਰਿਹਾ । 8 ਤੋਂ 10 ਕੁੜੀਆਂ ਦੇ ਕੁਆਡ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਅਰਾਧਿਆ ਰਹੀ, ਦੂਸਰੇ ਸਥਾਨ ਤੇ ਪਨੀਵ ਕੌਰ ਰਹੀ। 10 ਤੋਂ 12 ਉਮਰ ਵਰਗ ਕੁਆਡ ਮੁੰਡਿਆਂ ਵਿੱਚ ਪਹਿਲੇ ਸਥਾਨ ਤੇ ਜਤਿਨ ਚੰਦੀ ਦੂਸਰੇ ਸਥਾਨ ’ਤੇ ਹਰ ਵਿਨ ਸਿੰਘ, ਤੀਸਰੇ ਸਥਾਨ ਤੇ ਆਰੂਸ਼ ਗੁਪਤਾ ਰਹੇ। 10 ਤੋਂ 12 ਉਮਰ ਵਰਗ ਕੁੜੀਆਂ ਦੇ ਕੁਆਰਡ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਜੈਜਲੀਨ ਕੌਰ ਗਿੱਲ, ਦੂਸਰੇ ਸਥਾਨ ਤੇ ਅੰਸ਼ਿਕਾ ਕੁਮਾਰੀ ਅਤੇ ਤੀਸਰੇ ਸਥਾਨ ਤੇ ਮਿਸ਼ਟੀ ਸੈਨੀ ਰਹੇ। ਇਨ ਲਾਈਨ ਕੁੜੀਆਂ ਵਿੱਚ ਪਹਿਲੇ ਸਥਾਨ ‘ਤੇ ਸ਼ਨਾਇਆ ਸ਼ਰਮਾ ਦੂਸਰੇ ਸਥਾਨ ‘ਤੇ ਆਰਨਾ ਸਿੰਘ ਅਤੇ ਤੀਸਰੇ ਸਥਾਨ ਤੇ ਐਸ਼ਲੇ ਕੌਰ ਰਹੀ । 12 ਤੋਂ 15 ਉਮਰ ਵਰਗ ਕੁਆਡ ਮੁੰਡਿਆਂ ਵਿੱਚ ਪਹਿਲੇ ਸਥਾਨ ਤੇ ਸਕਸ਼ਮ ਕੁਮਾਰ,ਦੂਸਰੇ ਸਥਾਨ ਤੇ ਨਿਸ਼ਚੈ ਕੁੰਦਰਾ ਅਤੇ ਤੀਸਰੇ ਸਥਾਨ ਤੇ ਦਿਲਰਾਜ ਸਿੰਘ ਭੱਟੀ ਰਿਹਾ। ਇਨਲਾਈਨ ਮੁੰਡਿਆਂ ਵਿਚ ਪਹਿਲੇ ਸਥਾਨ ਤੇ ਤੇਜਸਵੀਰ ਸਿੰਘ, ਦੂਜੇ ਸਥਾਨ ਤੇ ਸੰਯਮ ਗੁਪਤਾ ਅਤੇ ਤੀਸਰੇ ਸਥਾਨ ਤੇ ਵਿਵਾਨ ਮਹਿਤਾ ਰਹੇ। 12 ਤੋਂ 15 ਉਮਰ ਵਰਗ ਕੁਆਡ ਕੁੜੀਆਂ ਵਿੱਚ ਪਹਿਲੇ ਸਥਾਨ ਤੇ ਅਜ਼ੀਜਾ ਸੋਨੀ ਰਹੀ, ਦੂਸਰੇ ਸਥਾਨ ਤੇ ਹਰਸੀਰਤ ਕੌਰ ਅਤੇ ਤੀਸਰੇ ਸਥਾਨ ਤੇ ਸਾਮਿਆ ਯਾਦਵ ਰਹੀ। ਇਨਲਾਈਨ ਕੁੜੀਆਂ ਵਿੱਚ ਪਹਿਲੇ ਸਥਾਨ ਤੇ ਜੈਸਮੀਨ ਕੌਰ,ਦੂਸਰੇ ਸਥਾਨ ਤੇ ਆਕ੍ਰਿਤੀ ਅਤੇ ਤੀਸਰੇ ਸਥਾਨ ਤੇ ਤ੍ਰਿਸ਼ਾ ਰਹੀ । 15 ਤੋਂ 18 ਉਮਰ ਵਰਗ ਕੁਆਡ ਮੁੰਡਿਆਂ ਵਿੱਚ ਪਹਿਲੇ ਸਥਾਨ ਤੇ ਸੁਹਾਸ, ਦੂਸਰੇ ਸਥਾਨ ‘ਤੇ ਪਰਾਗੂਨ ਜੈਨ ਅਤੇ ਤੀਸਰੇ ਸਥਾਨ ਤੇ ਲਕਸ਼ਿਤ ਸ਼ਰਮਾ ਰਿਹਾ। 15 ਤੋਂ 18 ਉਮਰ ਵਰਗ ਇਨਲਾਈਨ ਕੁੜੀਆਂ ਵਿੱਚ ਪਹਿਲੇ ਸਥਾਨ ਤੇ ਹਰਗੁਨ ਹੁੰਦਲ ਰਹੀ ਅਤੇ ਦੂਸਰੇ ਸਥਾਨ ਤੇ ਹਰਸ਼ਰਨ ਕੌਰ ਰਹੀ। ਦੂਸਰੇ ਦਿਨ ਰੋਲਰ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ ।
Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਸਕੂਲ ’ ਚ ਮਨਾਇਆ ਰੱਖੜੀ ਦਾ ਤਿਉਹਾਰ ਅਗਲੀ ਖ਼ਬਰ ਅਰਜੁਨ ਤੇ੍ਹਣ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ
Ad Position 24