28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਗਰ ਨਿਗਮ ਦੀ ਮੀਟਿੰਗ ਮਤਾ ਪਾਸ ਕਰਨ ਤੱਕ ਸੀਮਤ ਰਹੀ - ਟੀਟੂ

ਜਲੰਧਰ, 27 ਅਗਸਤ (ਸ਼ਿਵ)-ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਨੂੰ ਭਾਜਪਾ ਵਿਰੋਧੀ ਧਿਰ ਦੇ ਆਗੂ ਅਤੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਲੋਕਾਂ ਦੇ ਮੁੱਦਿਆਂ ਦੀ ਬਜਾਏ ਸਿਰਫ਼ ਮਤਾ ਪਾਸ ਕਰਨ ਦੀ ਰਸਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ, ਖ਼ਰਾਬ ਸੜਕਾਂ ਅਤੇ ਕੂੜੇ ਵਰਗੀਆਂ ਬੁਨਿਆਦੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ, ਪਰ ਮੀਟਿੰਗ ਵਿੱਚ ਇਨ੍ਹਾਂ ਦੇ ਹੱਲ ਲਈ ਕ ੋਈ ਠੋਸ ਫੈਸਲਾ ਨਹੀਂ ਹੋਇਆ।

Ad Position 21
No active advertisement
ਅਜੀਤ ਡੈਸਕ 28-08-2026
ਜਲੰਧਰ, 27 ਅਗਸਤ (ਸ਼ਿਵ)-ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਨੂੰ ਭਾਜਪਾ ਵਿਰੋਧੀ ਧਿਰ ਦੇ ਆਗੂ ਅਤੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਲੋਕਾਂ ਦੇ ਮੁੱਦਿਆਂ ਦੀ ਬਜਾਏ ਸਿਰਫ਼ ਮਤਾ ਪਾਸ ਕਰਨ ਦੀ ਰਸਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ, ਖ਼ਰਾਬ ਸੜਕਾਂ ਅਤੇ ਕੂੜੇ ਵਰਗੀਆਂ ਬੁਨਿਆਦੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ, ਪਰ ਮੀਟਿੰਗ ਵਿੱਚ ਇਨ੍ਹਾਂ ਦੇ ਹੱਲ ਲਈ ਕ ੋਈ ਠੋਸ ਫੈਸਲਾ ਨਹੀਂ ਹੋਇਆ। ਟੀਟੂ ਨੇ ਦੋਸ਼ ਲਗਾਇਆ ਕਿ ਕੌਂਸਲਰਾਂ ਵੱਲੋਂ ਉਠਾਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤੇ ਗਏ ਅਤੇ ਸੱਤਾਧਾਰੀ ਧਿਰ ਨੇ ਆਪਣੇ ਪਹਿਲਾਂ ਤੋਂ ਤੈਅ ਪ੍ਰਸਤਾਵਾਂ ਅਤੇ ਮਤੇ ਨੂੰ ਪਾਸ ਕਰਵਾ ਲਿਆ। ਉਨ੍ਹਾਂ ਕਿਹਾ ਕਿ ਮਤਾ ਪਾਸ ਕਰਨਾ ਕੋਈ ਪ੍ਰਾਪਤੀ ਨਹੀਂ, ਸਗੋਂ ਅਸਲ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਇਸ ਦਾ ਪੈਸਾ ਜ਼ਮੀਨ ’ਤੇ ਵਿਕਾਸ ਕਾਰਜਾਂ ਵਿੱਚ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਲੋਕਾਂ ਦੇ ਮੁੱਦੇ ਹਾਊਸ ਵਿੱਚ ਲਗਾਤਾਰ ਮਜ਼ਬੂਤੀ ਨਾਲ ਉਠਾਉਂਦੇ ਰਹਿਣਗੇ ਅਤੇ ਨਗਰ ਨਿਗਮ ਨੂੰ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਜਵਾਬਦੇਹ ਬਣਾਉਣਗੇ।
Ad Position 22
No active advertisement
ਪਿਛਲੀ ਖ਼ਬਰ ਅਰਜੁਨ ਤੇ੍ਹਣ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਪੂਰੀਆਂ ਕਰੇ ਪੰਜਾਬ ਸਰਕਾਰ : ਅਮਰਜੀਤ ਅਮਰੀ
Ad Position 24