27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਿਨਾਂ ਜੀ . ਪੀ . ਐੱਸ . ਤੋਂ ਚੱਲ ਰਹੀਆਂ ਨਗਰ ਨਿਗਮ ਦੀਆਂ 39 ਟਰੈਕਟਰ - ਟਰਾਲੀਆਂ

ਜਲੰਧਰ, 26 ਅਗਸਤ (ਸ਼ਿਵ)- ਨਗਰ ਨਿਗਮ ਜਲੰਧਰ ਵਿਚ ਕੂੜਾ ਅਤੇ ਮਲਬਾ ਚੁੱਕਣ ਲਈ ਅਲੱਗ-ਅਲੱਗ ਠੇਕੇਦਾਰਾਂ ਦੀਆਂ ਚੱਲ ਰਹੀਆਂ ਟਰੈਕਟਰ-ਟਰਾਲੀਆਂ ਦੇ ਮਾਮਲੇ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੱਲੋਂ ਨਗਰ ਨਿਗਮ ਦੇ ਟਰੈਕਟਰ-ਟਰਾਲੀਆਂ ਸਬੰਧੀ ਕੰਟਰੋਲ ਰੂਮ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਸਿਹਤ ਸ਼ਾਖਾ ਅਧੀਨ ਚੱਲ ਰਹੀਆਂ 153 ਟਰੈਕਟਰ-ਟਰਾਲੀਆਂ ਵਿਚੋਂ ਕਰੀਬ 39 ਟਰੈਕਟਰ-ਟਰਾਲੀਆਂ ’ਤੇ ਜੀ.

Ad Position 21
No active advertisement
ਕੰਟਰੋਲ ਰੂਮ ਦੇ ਸਟਾਫ਼ ਤੋਂ ਜਾਣਕਾਰੀ ਲੈਂਦੇ ਹੋਏ ਬਲਬੀਰ ਸਿੰਘ ਬਿੱਟੂ। ਤਸਵੀਰ. ਜੀ. ਪੀ. ਸਿੰਘ 27-08-2026

ਜਲੰਧਰ, 26 ਅਗਸਤ (ਸ਼ਿਵ)- ਨਗਰ ਨਿਗਮ ਜਲੰਧਰ ਵਿਚ ਕੂੜਾ ਅਤੇ ਮਲਬਾ ਚੁੱਕਣ ਲਈ ਅਲੱਗ-ਅਲੱਗ ਠੇਕੇਦਾਰਾਂ ਦੀਆਂ ਚੱਲ ਰਹੀਆਂ ਟਰੈਕਟਰ-ਟਰਾਲੀਆਂ ਦੇ ਮਾਮਲੇ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੱਲੋਂ ਨਗਰ ਨਿਗਮ ਦੇ ਟਰੈਕਟਰ-ਟਰਾਲੀਆਂ ਸਬੰਧੀ ਕੰਟਰੋਲ ਰੂਮ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਸਿਹਤ ਸ਼ਾਖਾ ਅਧੀਨ ਚੱਲ ਰਹੀਆਂ 153 ਟਰੈਕਟਰ-ਟਰਾਲੀਆਂ ਵਿਚੋਂ ਕਰੀਬ 39 ਟਰੈਕਟਰ-ਟਰਾਲੀਆਂ ’ਤੇ ਜੀ. ਪੀ. ਐੱਸ. ਸਿਸਟਮ ਹੀ ਨਹੀਂ ਲੱਗਿਆ ਹੋਇਆ। ਇਸ ਤੋਂ ਇਲਾਵਾ ਬੀ. ਐਂਡ. ਆਰ. ਸ਼ਾਖਾ ਵਿਚ 28 ਟਰੈਕਟਰ-ਟਰਾਲੀਆਂ ਕੰਮ ਕਰ ਰਹੀਆਂ ਹਨ। ਕੰਮ ਕਰਦੀਆਂ ਟਰੈਕਟਰ ਟਰਾਲੀਆਂ ’ਤੇ ਨਿਗਰਾਨੀ ਕਰਨ ਲਈ ਮੇਅਰ ਦਫਤਰ ਦੇ ਕੋਲ ਬਣੇ ਕੰਟਰੋਲ ਰੂਮ ਤੋਂ ਜਾਣਕਾਰੀ ਲੈਣ ਤੋਂ ਬਾਅਦ ਬਲਬੀਰ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਟਰੈਕਟਰ-ਟਰਾਲੀਆਂ ਨੂੰ ਨਿਰਧਾਰਿਤ ਰੂਟਾਂ ’ਤੇ ਚਲਾਉਣ ਅਤੇ ਉਨ੍ਹਾਂ ਦੀ ਨਿਗਰਾਨੀ ’ਤੇ ਨਜ਼ਰ ਰੱਖਣ ਲਈ ਜੀ. ਪੀ. ਐੱਸ. ਸਿਸਟਮ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ। ਟੈਂਡਰ ਦੀਆਂ ਸ਼ਰਤਾਂ ਵਿਚ ਵੀ ਜੀ. ਪੀ. ਐੱਸ. ਸਿਸਟਮ ਦੀ ਵਿਵਸਥਾ ਦਰਜ ਹੈ, ਤਾਂ ਜੋ ਨਗਰ ਨਿਗਮ ਨੂੰ ਹਰ ਸਮੇਂ ਪਤਾ ਰਹੇ ਕਿ ਕਿਹੜੀ ਟਰੈਕਟਰ-ਟਰਾਲੀ ਕਿਸ ਇਲਾਕੇ ਵਿਚ ਕੂੜਾ ਜਾਂ ਮਲਬਾ ਚੁੱਕਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਤੋਂ ਜਾਣਕਾਰੀ ਲੈਣ ’ਤੇ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਟਰੈਕਟਰ-ਟਰਾਲੀਆਂ ’ਤੇ ਜੀ. ਪੀ. ਐੱਸ. ਨਹੀਂ ਲੱਗਿਆ ਹੋਇਆ, ਉਨ੍ਹਾਂ ਦੇ ਠੇਕੇਦਾਰਾਂ ਜਾਂ ਕਰਮਚਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਵਾਰ ਉਹ ਫ਼ੋਨ ਤੱਕ ਨਹੀਂ ਚੁੱਕਦੇ। ਇਸ ਕਾਰਨ ਨਗਰ ਨਿਗਮ ਕੋਲ ਇਹ ਪੁਖ਼ਤਾ ਜਾਣਕਾਰੀ ਨਹੀਂ ਰਹਿੰਦੀ ਕਿ ਬਿਨਾਂ ਜੀ. ਪੀ. ਐੱਸ. ਵਾਲੀਆਂ ਟਰੈਕਟਰ-ਟਰਾਲੀਆਂ ਅਸਲ ਵਿਚ ਕਿੱਥੇ ਕੰਮ ਕਰ ਰਹੀਆਂ ਹਨ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਕਈ ਟਰੈਕਟਰ-ਟਰਾਲੀਆਂ ਵੱਲੋਂ ਦਿਨ ਭਰ ਦੀ ਡਿਊਟੀ ਦੌਰਾਨ ਸਿਰਫ਼ ਇੱਕ ਹੀ ਚੱਕਰ ਲਗਾਇਆ ਜਾਂਦਾ ਹੈ। ਉਨ੍ਹਾਂ ਮੁਤਾਬਕ ਟਰੈਕਟਰ-ਟਰਾਲੀਆਂ ਦੀ ਡਿਊਟੀ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਹੁੰਦੀ ਹੈ ਅਤੇ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਤੈਅ ਕੀਤੇ ਗਏ ਰੂਟਾਂ ’ਤੇ ਹੀ ਕੰਮ ਕਰਨਾ ਹੁੰਦਾ ਹੈ। ਕੋਈ ਵੀ ਟਰੈਕਟਰ-ਟਰਾਲੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਵਾਰਡ ਵਿਚ ਜਾ ਕੇ ਕੰਮ ਨਹੀਂ ਕਰ ਸਕਦੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਲਬੀਰ ਸਿੰਘ ਬਿੱਟੂ ਨੇ ਬਿਨਾਂ ਜੀ. ਪੀ. ਐੱਸ. ਸਿਸਟਮ ਤੋਂ ਕੰਮ ਕਰ ਰਹੀਆਂ ਟਰੈਕਟਰ-ਟਰਾਲੀਆਂ ਦੀ ਅਦਾਇਗੀ ਰੋਕਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਨਗਰ ਨਿਗਮ ਦੇ ਕੰਟਰੋਲ ਰੂਮ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਸ ’ਤੇ ਵੱਡਾ ਖਰਚਾ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਜੇਕਰ ਨਗਰ ਨਿਗਮ ਨੂੰ ਇਹ ਹੀ ਪਤਾ ਨਹੀਂ ਕਿ 39 ਟਰੈਕਟਰ-ਟਰਾਲੀਆਂ ਕਿੱਥੇ ਕੰਮ ਕਰ ਰਹੀਆਂ ਹਨ ਤਾਂ ਕੰਟਰੋਲ ਰੂਮ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨੀ ਜ਼ਰੂਰੀ ਹੈ। ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਿੱਥੇ ਵੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ, ਉੱਥੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮਕਸਦ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਅਤੇ ਇਸ ਲਈ ਠੇਕੇਦਾਰਾਂ ਦੇ ਕੰਮ ਦੀ ਨਿਗਰਾਨੀ ਪੂਰੀ ਪਾਰਦਰਸ਼ਤਾ ਨਾਲ ਹੋਣੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਘਪਲਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ ਜਲੰਧਰ ਦਾ ਨਗਰ ਨਿਗਮ ਅਗਲੀ ਖ਼ਬਰ ਪਤੀ ਉਮੰਗ ਬੱਸੀ , ਸੱਸ ਕੁਸੂਮ ਬੱਸੀ ਪੁਲਿਸ ਵਲੋਂ ਉਜੈਨ ਤੋਂ ਗ੍ਰਿਫ਼ਤਾਰ ਲੈਕਚਰਾਰ ਨੇਹਾ ਤੇ ਆੜ੍ਹਤੀ ਉਮੰਗ ਬੱਸੀ ਦੀ ਬੇ...
Ad Position 24