26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਾਵਰ ਲਿਫਟਿੰਗ ਲੜਕੀਆਂ ਵਿਚ ਨੂਰਪੁਰ ਸਕੂਲ ਦੀ ਝੰਡੀ

ਜਲੰਧਰ, 25 ਅਗਸਤ (ਡਾ. ਜਤਿੰਦਰ ਸਾਬੀ)–ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ, ਜਲੰਧਰ ਵਿਖੇ 70ਵੀਂਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕੀਆਂ ਦੇ ਅੰਡਰ-17 ਅਤੇ ਅੰਡਰ-19 ਪਾਵਰ ਲਿਫਟਿੰਗ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।

Ad Position 21
No active advertisement
ਜੇਤੂ ਖਿਡਾਰਨਾਂ ਨਾਲ ਮੁੱਖ ਮਹਿਮਾਨ ਤੇ ਪ੍ਰਬੰਧਕ ਵਿਖਾਈ ਦੇ ਰਹੇ ਹਨ। ਤਸਵੀਰ-ਜੀਪੀ ਸਿੰਘ। 26-08-2026
ਜਲੰਧਰ, 25 ਅਗਸਤ (ਡਾ. ਜਤਿੰਦਰ ਸਾਬੀ)–ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ, ਜਲੰਧਰ ਵਿਖੇ 70ਵੀਂਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕੀਆਂ ਦੇ ਅੰਡਰ-17 ਅਤੇ ਅੰਡਰ-19 ਪਾਵਰ ਲਿਫਟਿੰਗ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖੇਡ ਸਮਾਗਮ ਵਿੱਚ ਵੱਖ-ਵੱਖ ਬਲਾਕਾਂ ਦੇ ਸਕੂਲਾਂ ਦੀਆਂ ਉੱਭਰਦੀਆਂ ਖਿਡਾਰਨਾਂ ਨੇ ਪੂਰੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ। ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਸੰਜੀਵ ਢੀਂਗਰਾ ਅਤੇ ਰਿਟਾਇਰਡ ਪ੍ਰਿੰਸੀਪਲ ਸੰਗੀਤਾ ਭਾਟਰਾ ਵਲੋਂ ਕੀਤਾ ਗਿਆ। ਮੁਕਾਬਲਿਆਂ ਦੌਰਾਨ ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਵਿਚ ਵੱਖ-ਵੱਖ ਭਾਰ ਵਰਗਾਂ ਦੇ ਮੈਚ ਕਰਵਾਏ ਗਏ, ਜਿਸ ਵਿੱਚ ਲੜਕੀਆਂ ਨੇ ਆਪਣੀ ਤਾਕਤ, ਤਕਨੀਕ ਅਤੇ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਨਤੀਜੇ ਹਾਸਲ ਕੀਤੇ। ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੀਪਕ ਕੁਮਾਰ ਸ਼ਰਮਾ ਅਤੇ ਮੀਨੂ ਡੋਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਅਜਿਹੇ ਮੰਚ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦਾ ਵਧੀਆ ਮੌਕਾ ਮਿਲਦਾ ਹੈ। ਕਨਵੀਨਰ ਪ੍ਰਿੰਸੀਪਲ ਸ਼ਸ਼ੀ ਕੁਮਾਰ, ਕੋ-ਕਨਵੀਨਰ ਮੁੱਖਅਧਿਆਪਕ ਨਰਿੰਦਰ ਕੁਮਾਰ ਅਤੇ ਲੈਕਚਰਾਰ ਸੋਨੀਆ ਦੀ ਅਗਵਾਈ ਵਿਚ ਅੱਜ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋਏ। ਅੱਜ ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਓਵਰਆਲ ਚੈਂਪੀਅਨ ਰਿਹਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦੂਸਰੇ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਤੀਸਰੇ ਸਥਾਨ ’ਤੇ ਰਿਹਾ। ਇਸ ਮੌਕੇ ਖੇਡ ਵਿਭਾਗ ਦੇ ਆਫੀਸ਼ੀਅਲਜ਼ ਜਸਪਾਲ ਸਿੰਘ, ਨਵਨੀਤ ਕੌਰ, ਅਵਤਾਰ ਰਾਮ, ਹਰਮੇਸ਼ ਲਾਲ ਅਤੇ ਗੁਰਬਖਸ਼ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਡੀ.ਪੀ.ਈ./ਪੀ.ਟੀ.ਆਈ. ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿੱਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਵਤਾਰ ਨਗਰ ’ਚ ਬਿਊਟੀ ਪਾਰਲਰ ਅੰਦਰ ਲੱਗੀ ਅੱਗ ਨਾਲ ਹੋਇਆ ਨੁਕਸਾਨ ਅਗਲੀ ਖ਼ਬਰ 5 ਐਮ. ਟੀ. ਪੀ. ਨੂੰ ਮਿਲੀ ਤਰੱਕੀ,ਬਣੇ ਐਸ. ਟੀ. ਪੀ.
Ad Position 24