21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜਿਮਖਾਨਾ ਕਲੱਬ ਦੀਆਂ ਚੋਣਾਂ - ਵੋਟਾਂ ਤੋਂ ਪਹਿਲਾਂ ਹੀ ਪ੍ਰੋਗਰੈਸਿਵ ਗਰੁੱਪ ਨੂੰ ਲੱਗਾ ਝਟਕਾ ਪ੍ਰੋ. ਵਿਪਨ ਝਾਂਜੀ ਨੇ ਸੈਕਟਰੀ ਦੀ ਚੋਣ ਲੜਨ ਤੋਂ ਕੀਤਾ ਇਨਕਾਰ

ਅਚੀਵਰਜ਼ ਗਰੁੱਪ ਦੇ ਅਮਿਤ ਕੁਕਰੇਜਾ ਦਾ ਰਾਹ ਹੋਇਆ ਆਸਾਨਜਲੰਧਰ, 20 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਨਿੱਤ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਇਹ ਚੋਣਾਂ ਬੇਹੱਦ ਦਿਲਚਸਪ ਬਣਦੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਵਾਪਰੇ ਇਕ ਬੇਹੱਦ ਹੈਰਾਨੀਜਨਕ ਘਟਨਾਕ੍ਰਮ ਨੇ ਇਨ੍ਹਾਂ ਚੋਣਾਂ ਨੂੰ ਅੱਜ ਉਸ ਸਮੇਂ ਨਵਾਂ ਮੋੜ ਦੇ ਦਿੱਤਾ, ਜਦੋਂ ਇਨ੍ਹਾਂ ਚੋਣਾਂ ’ਚ ਪ੍ਰੋਗਰੈਸਿਵ ਗਰੁੱਪ ਸੈਕਟਰੀ ਦੇ ਅਹੁਦੇ ਦੇ ਚੋਣ ਲੜ ਰਹੇ ਪ੍ਰੋ.

Ad Position 21
No active advertisement
ਦਲਜੀਤ ਸਿੰਘ ਛਾਬੜਾ ਵਿਜੇ ਸਹਿਦੇਵ 21-08-2026
ਅਚੀਵਰਜ਼ ਗਰੁੱਪ ਦੇ ਅਮਿਤ ਕੁਕਰੇਜਾ ਦਾ ਰਾਹ ਹੋਇਆ ਆਸਾਨਜਲੰਧਰ, 20 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਨਿੱਤ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਇਹ ਚੋਣਾਂ ਬੇਹੱਦ ਦਿਲਚਸਪ ਬਣਦੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਵਾਪਰੇ ਇਕ ਬੇਹੱਦ ਹੈਰਾਨੀਜਨਕ ਘਟਨਾਕ੍ਰਮ ਨੇ ਇਨ੍ਹਾਂ ਚੋਣਾਂ ਨੂੰ ਅੱਜ ਉਸ ਸਮੇਂ ਨਵਾਂ ਮੋੜ ਦੇ ਦਿੱਤਾ, ਜਦੋਂ ਇਨ੍ਹਾਂ ਚੋਣਾਂ ’ਚ ਪ੍ਰੋਗਰੈਸਿਵ ਗਰੁੱਪ ਸੈਕਟਰੀ ਦੇ ਅਹੁਦੇ ਦੇ ਚੋਣ ਲੜ ਰਹੇ ਪ੍ਰੋ. ਵਿਪਨ ਝਾਂਜੀ ਨੇ ਅਚਾਨਕ ਸੈਕਟਰੀ ਦੇ ਅਹੁਦੇ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਪ੍ਰੋ. ਵਿਪਨ ਝਾਂਜੀ ਵਲੋਂ ਇਸ ਤਰ੍ਹਾਂ ਇਕਦਮ ਤੇ ਅਚਾਨਕ ਸੈਕਟਰੀ ਦੀ ਚੋਣ ਨਾ ਲੜਨ ਦੇ ਐਲਾਨ ਨਾਲ ਕਲੱਬ ਅੰਦਰ ਇਕ ਤਰ੍ਹਾਂ ਨਾਲ ਭੁਚਾਲ ਆ ਗਿਆ ਤੇ ਪ੍ਰੋਗਰੈਸਿਵ ਗਰੁੱਪ ਇਕ ਤਰ੍ਹਾਂ ਨਾਲ ਬਣਨ ਤੋਂ ਪਹਿਲਾਂ ਹੀ ਤਿਨਕਾ-ਤਿਨਕਾ ਹੁੰਦਾ ਹੋਇਆ ਖਿਲਰਦਾ ਨਜ਼ਰ ਆ ਰਿਹਾ ਹੈ। ਪ੍ਰੋ. ਵਿਪਨ ਝਾਂਜੀ, ਜਿਨ੍ਹਾਂ ਨੇ ਖੁਦ ਗਰੁੱਪ ਨੂੰ ਖੜ੍ਹਾ ਕੀਤਾ ਤੇ ਇਕ ਪੱਤਰਕਾਰ ਸੰਮੇਲਨ ’ਚ ਆਪ ਹੀ ਸੈਕਟਰੀ ਦੇ ਅਹੁਦੇ ਦੀ ਚੋਣ ਲੜਨ ਦਾ ਐਲਾਨ ਕੀਤਾ ਪਰ ਅੱਜ ਅਚਾਨਕ ਅਜਿਹਾ ਕੀ ਵਾਪਰਿਆ ਕਿ ਉਨ੍ਹਾਂ ਨੂੰ ਆਪਣੀ ਪੈਰ ਪਿੱਛੇ ਖਿੱਚਣੇ ਪਏ ਇਹ ਸਵਾਲ ਜਿਮਖਾਨਾ ਕਲੱਬ ਅੰਦਰ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ? ਕਲੱਬ ਮੈਂਬਰਾਂ ਦਾ ਕਹਿਣਾ ਹੈ ਕਿ ਕਲੱਬ ਅੰਦਰ ਲੋਕਤੰਤਰ ਦੀ ਰਾਖਵਾਲੀ ਅਤੇ ਬਚਾਉਣ ਦੀ ਦੁਹਾਈ ਦੇਣ ਵਾਲੇ ਪ੍ਰੋ. ਵਿਪਨ ਝਾਂਜੀ ਅੱਜ ਖੁਦ ਹੀ ਇਕ ਤਰ੍ਹਾਂ ਨਾਲ ਲੋਕਤੰਤਰ ਦੇ ਕਤਲ ਦੀ ਰਚੀ ਜਾ ਰਹੀ ਸਾਜਿਸ਼ ’ਚ ਸ਼ਾਮਿਲ ਹੋ ਗਏ ਹਨ । ਉਨ੍ਹਾਂ ਕਿਹਾ ਕਿ ਜਿਹੜੇ ਵਿਪਨ ਝਾਂਜੀ ਦੋ ਦਿਨ ਪਹਿਲਾਂ ਇਨਕਲਾਬੀ ਨਾਅਰੇ ਲਾਉਂਦੇ ਹੋਏ ਇਹ ਕਹਿ ਰਹੇ ਸਨ ਕਿ ਉਹ ਕਿਸੇ ਵੀ ਦਬਾਅ ਹੇਠ ਨਹੀਂ ਝੁੱਕਣਗੇ ਅਤੇ ਕਲੱਬ ਅੰਦਰ ਲੋਕਤੰਤਰ ਦੀ ਬਹਾਲੀ ਲਈ ਹਰ ਹਾਲ ’ਚ ਚੋਣਾਂ ਲੜਨਗੇ ਪਰ ਅੱਜ ਕਿਸ ਦਬਾਅ ਹੇਠ ਪਿੱਛੇ ਹੱਟ ਗਏ ਹਨ? ਹਾਲਾਂਕਿ ਉਨ੍ਹਾਂ ਵਲੋਂ ਐਗਜ਼ੈਕਟਿਵ ਕਮੇਟੀ ਉਮੀਦਵਾਰ ਵਜੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ ਪਰ ਜੇਕਰ ਉਹ ਐਗਜ਼ੈਕਟਿਵ ਦੀ ਚੋਣ ਲੜ ਸਕਦੇ ਹਨ ਤਾਂ ਫਿਰ ਉਨ੍ਹਾਂ ਨੂੰ ਸੈਕਟਰੀ ਦੇ ਅਹੁਦੇ ਦੀ ਚੋਣ ਲੜਨ ’ਤੇ ਇਤਰਾਜ਼ ਕਿਉਂ ਹੈ? ਇਹ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਪ੍ਰੋ. ਝਾਂਜੀ ਨੂੰ ਹਰ ਹਾਲ ’ਚ ਸਪੱਸ਼ਟੀਕਰਨ ਦੇਣਾ ਪਵੇਗਾ। ਓਧਰ ਪ੍ਰੋ. ਵਿਪਨ ਝਾਂਜੀ ਦੇ ਸੈਕਟਰੀ ਦੀ ਚੋਣ ਲੜਨ ਤੋਂ ਪਿੱਛੇ ਹਟਣ ਦੇ ਐਲਾਨ ਤੋਂ ਬਾਅਦ ਚਰਚਾ ਹੈ ਕਿ ਦੋ ਐਗਜ਼ੈਕਟਿਵ ਕਮੇਟੀ ਮੈਂਬਰ ਵੀ ਆਪਣੇ ਨਾਂ ਵਾਪਸ ਲੈਣ ਦੀ ਸੋਚ ਰਹੇ ਹਨ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰੋਗਰੈਸਿਵ ਗਰੁੱਪ ਚੋਣਾਂ ਤੋਂ ਪਹਿਲਾਂ ਹੀ ਦਮ ਤੋੜ ਜਾਵੇਗਾ। ਹਾਲਾਂਕਿ ਇਸ ਦੌਰਾਨ ‘ਅਜੀਤ’ ਨਾਲ ਗੱਲ ਕਰਦਿਆਂ ਪ੍ਰੋ. ਵਿਪਨ ਝਾਂਜੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਰਿਵਾਰਕ ਰੁਝੇਵਿਆਂ ਦੇ ਕਾਰਨ ਸੈਕਟਰੀ ਦੇ ਅਹੁਦੇ ਦੀ ਚੋਣ ਨਹੀਂ ਲੜ ਰਹੇ ਤੇ ਇਸ ਸੰਬੰਧੀ ਉਨ੍ਹਾਂ ਨੇ ਬਾਕਾਇਦਾ ਗਰੁੱਪ ਦੇ ਸਾਰੇ ਮੈਂਬਰਾਂ ਤੇ ਜੂਨੀਅਰ ਵਾਈਸ ਪ੍ਰੈਜੀਡੈਂਟ ਦੀ ਚੋਣ ਲੜ ਰਹੇ ਦਲਜੀਤ ਸਿੰਘ ਛਾਬੜਾ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪ੍ਰੋਗਰੈਸਿਵ ਗਰੁੱਪ ਹਰ ਹਾਲ ’ਚ ਲੜੇਗਾ ਚੋਣਾਂ— ਓਧਰ ਪ੍ਰੋਗਰੈਸਿਵ ਗਰੁੱਪ ਦੀ ਅਗਵਾਈ ਕਰ ਰਹੇ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੇ ਕਿਹਾ ਕਿ ਪ੍ਰੋਗਰੈਸਿਵ ਗਰੁੱਪ ਹਰ ਹਾਲ ’ਚ ਜਿਮਖਾਨਾ ਕਲੱਬ ਦੀਆਂ ਚੋਣਾਂ ਲੜੇਗਾ ਤੇ ਬਾਕੇ ਦੀ ਉਮੀਦਵਾਰਾਂ ਦਾ ਫੈਸਲਾ ਰਾਤ ਤੱਕ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰੈਸਿਵ ਗਰੁੱਪ ਦੇ ਮੈਂਬਰ 21 ਅਗਸਤ ਦਿਨ ਸ਼ੁਕਰਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਪ੍ਰੋ. ਝਾਂਜੀ ਬਾਰੇ ਗੱਲ ਕਰਦਿਆਂ ਉਨ੍ਹਾਂ ਮੰਨਿਆ ਕਿ ਪ੍ਰੋ. ਝਾਂਜੀ ਨੇ ਪਰਿਵਾਰਕ ਰੁਝੇਵਿਆਂ ਤੇ ਮਜ਼ਬੂਰੀਆਂ ਦੇ ਕਾਰਨ ਸੈਕਟਰੀ ਦੇ ਅਹੁਦੇ ਦੀ ਚੋਣ ਲੜਨ ਤੋਂ ਅਸਮਰਥਤਾ ਪ੍ਰਗਟ ਕੀਤੀ ਹੈ ਪਰ ਉਨ੍ਹਾਂ ਐਗਜ਼ੈਕਟਿਵ ਕਮੇਟੀ ਦੀ ਚੋਣ ਲੜਨ ਲਈ ਹਾਮੀ ਭਰੀ ਹੈ। ਵਿਜੇ ਸਹਿਦੇਵ ਹੋ ਸਕਦੇ ਨੇ ਪ੍ਰੋਗਰੈਸਿਵ ਦੇ ਸੈਕਟਰੀ ਲਈ ਉਮੀਦਵਾਰ—- ਇਸ ਦੌਰਾਨ ਚਰਚਾ ਹੈ ਕਿ ਆਜਾ਼ਦ ਉਮੀਦਵਾਰ ਵਜੋਂ ਸੈਕਟਰੀ ਦੇ ਅਹੁਦੇ ਦੀ ਚੋਣ ਲੜਨ ਦਾ ਐਲਾਨ ਕਰਨ ਵਾਲੇ ਵਿਜੇ ਸਹਿਦੇਵ ਨੂੰ ਪ੍ਰੋਗਰੈਸਿਵ ਗਰੁੱਪ ਵਲੋਂ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਸੰਬੰਧੀ ਅਜੇ ਰਸਮੀ ਐਲਾਨ ਕੀਤਾ ਜਾਣਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਵਲੋਂ ਅਚੀਵਰਜ਼ ਗਰੁੱਪ ਦੇ ਉਮੀਦਵਾਰ ਅਮਿਤ ਕੁਕਰੇਜਾ ਦੇ ਮੁਕਾਬਲੇ ਵਿਜੇ ਸਹਿਦੇਵ ਨੂੰ ਚੋਣ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਐਡ. ਤਰਨਜੋਤ ਸਿੰਘ ਸਿਡਾਨਾ ਨੇ ਭਰੇ ਨਾਮਜ਼ਦਗੀ ਕਾਗਜ਼ ਓਧਰ ਨਾਮਜ਼ਦਗੀਆਂ ਦੀ ਚੱਲ ਰਹੀ ਪ੍ਰਕ੍ਰਿਆ ਦੌਰਾਨ ਪ੍ਰੋਗਰੈਸਿਵ ਗਰੁੱਪ ਦੇ ਐਗਜ਼ੈਕਟਿਵ ਕਮੇਟੀ ਉਮੀਦਵਾਰ ਐਡ. ਤਰਨਜੋਤ ਸਿੰਘ ਸਿਡਾਨਾ ਵਲੋਂ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਕਲੱਬ ਦੀ ਬਿਹਤਰੀ ਤੇ ਮੈਂਬਰਾਂ ਦੇ ਮਾਣ-ਸਨਮਾਨ ਦੇ ਮੁੱਦੇ ’ਤੇ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕਲੱਬ ਦੇ ਕੰਮ ਨੂੰ ਹੋਰ ਪਾਰਦਰਸ਼ੀ ਤੇ ਮੈਂਬਰਾਂ ਪੱਖੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਸਮਰਥਕ ਕਲੱਬ ਮੈਂਬਰ ਵੀ ਮੌਜੂਦ ਸਨ। ਕੈਮਿਸਟ ਐਸੋਸੀਏਸ਼ਨ ਵਲੋਂ ਅਚੀਵਰਜ਼ ਗਰੁੱਪ ਨੂੰ ਸਮਰਥਨ ਦਾ ਐਲਾਨ ਥੋਕ ਕੈਮਿਸਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਰਿਸ਼ੂ ਵਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਿਮਖਾਨਾ ਕਲੱਬ ਦੇ ਵੱਡੀ ਗਿਣਤੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਰਿਸ਼ੂ ਵਰਮਾ ਨੇ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਜਥੇਬੰਦੀ ਵਲੋਂ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਖਜ਼ਾਨਚੀ ਨਿਸ਼ਾਂਤ ਚੋਪੜਾ, ਗੁਰਪ੍ਰੀਤ ਸਿੰਘ ਢੀਂਗਰਾ, ਸ਼ਰਨਜੀਤ ਸਿੰਘ ਵਿਜ, ਬਿੱਟੂ ਢੀਂਗਰਾ, ਕਮਲਜੀਤ ਸਿੰਘ ਢੀਂਗਰਾ, ਰਜਤ, ਅਮਨਦੀਪ ਸਿੰਘ, ਮਨਜੀਤ ਸਿੰਘ, ਨਰੇਸ਼ ਅਰੋੜਾ, ਅਮਿਤ ਮਹਾਜਨ, ਸ੍ਰੀ ਸ਼ਸ਼ੀ ਤੇ ਹੋਰ ਮੈਂਬਰ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਅਚੀਵਰਜ਼ ਗਰੁੱਪ ਦੇ ਸੈਕਟਰੀ ਦੇ ਉਮੀਦਵਾਰ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਧੀਰਜ ਸੇਠ, ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਤੇ ਖਜ਼ਾਨਚੀ ਲਈ ਸੌਰਭ ਖੁੱਲਰ ਦਾ ਸਾਥ ਦੇਣ ਦਾ ਫੈਸਲਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬੂ ਜਗਜੀਵਨ ਰਾਮ ਚੌਕ ’ ਚ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੇ ਮਾਮਲੇ ’ ਚ ਦੋ ਗ੍ਰਿਫ਼ਤਾਰ , ਵੀਡੀਓ ਵਾਇਰਲ ਹੋਣ ਉਪਰੰਤ ਪੁਲ... ਅਗਲੀ ਖ਼ਬਰ 11 ਸਤੰਬਰ ਨੂੰ ਹੋਣਗੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ , ਰਿਟਰਨਿੰਗ ਅਫ਼ਸਰਾਂ ਵਲੋਂ ਚੋਣ ਪ੍ਰੋਗਰਾਮ ਜਾਰੀ ਪ੍ਰਧਾ...
Ad Position 24