ਲੋਹੀਆਂ ’ ਚ ਸੜਕ ਠੇਕੇਦਾਰ ਦੇ ‘ ਟਰਾਲਿਆਂ ਦੀ ਧੂੜ ’ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਲੋਕ ਪੁੱਛਦੇ ਨੇ, ਕੀ ਸਰਕਾਰ ਨੇ ਵਿਕਾਸ ਦੇ ਨਾਲ-ਨਾਲ ਠੇਕੇਦਾਰ ਨੂੰ ‘ਧੂੜ ਦਾ ਠੇਕਾ’ ਵੀ ਦਿੱਤਾ ?
ਲੋਹੀਆਂ ਖਾਸ, 18 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਕੇਂਦਰ ਸਰਕਾਰ ਵਲੋਂ ‘ਅੰਮ੍ਰਿਤਸਰ ਜਾਮਨਗਰ ਸੜਕ’ ਲਈ ਪ੍ਰਵਾਨ ਕੀਤੇ ਡਰੀਮ ਪ੍ਰਾਜੈਕਟ ਨੇ ‘ਦੂਰ ਸਮਝੀ ਜਾਂਦੀ ਦਿੱਲੀ’ ਨੂੰ ਭਾਵੇਂ ਨੇੜੇ ਲੈ ਆਉਣਾ ਹੋਵੇ, ਜੋ ਸਮੇਂ ਦੀ ਗੱਲ ਹੈ, ਪਰ ਸ਼ਹਿਰ ਨੇੜੇ ਬਣ ਰਹੇ ਇਸ ਪ੍ਰਾਜੈਕਟ ਦੇ ਠੇਕੇਦਾਰ ਵਲੋਂ ਸ਼ਹਿਰ ਵਾਸੀਆਂ ਨੂੰ ‘ਟਰਾਲਿਆਂ ਦੀ ਧੂੜ ਨਾਲ’ ਸ਼ੁਰੂ ਤੋਂ ਹੀ ਪ੍ਰੇਸ਼ਾਨ ਜ਼ਰੂਰ ਰੱਖਿਆ ਹੋਇਆ ਹੈ| ਰੋਜ਼ਾਨਾ ਨਹਾ ਧੋ ਕੇ ਘਰੋਂ ਨਿਕਲਦੇ ਸ਼ਹਿਰ ਨਿਵਾਸੀਆਂ ਦੇ ਚਿਹਰੇ ਜਿੰਨੇ ਮਰਜੀ ਤਰੋ ਤਾਜ਼ਾ ਹੋਣ, ਘਰੋਂ ਬਾਹਰ ਨਿਕਦਿਆਂ ਹੀ ਲੋਹੀਆਂ ਦੇ ਟੀ. ਪੁਆਇੰਟ ਤੋਂ ਮਲਸੀਆਂ ਸੜਕ ਵੱਲ ਨੂੰ ਅਤੇ ਮੱਖੂ ਸੜਕ ਵੱਲ ਨੂੰ ਜਾਂਦੇ ਸਮੇਂ ਉਹੀ ਚਿਹਰੇ ਧੂੜ ਫੱਕਦੇ ਹੋਏ ਮੁਰਝਾ ਜਾਂਦੇ ਹਨ| ਮੱਖੂ-ਮਲਸੀਆਂ ਨੂੰ ਜਾਂਦੀ ਲੋਹੀਆਂ ਦੇ ਟੀ.
ਲ
ਲੋਹੀਆਂ-ਮਲਸੀਆਂ ਰੋਡ ’ਤੇ ਨੈਸ਼ਨਲ ਹਾਈਵੇ ’ਤੇ ਆਪਣੇ ਟਰਾਲਿਆਂ ’ਤੇ ਤਰਪਾਲਾਂ ਆਦਿ ਪਾ ਕੇ ਲੰਘ ਰਹੇ ਟਰਾਲੇ ਦਾ ਦ੍ਰਿਸ਼, ਪਰ ਉੱਡਦੀ ਧੂੜ ਲੋਕਾਂ ਲਈ ਹਾਲੇ ਵੀ ਸਿਰਦਰਦੀ ਬਣੀ ਹੋਈ ਨਜ਼ਰ ਆ ਰਹੀ ਹੈ|
19-08-2026
ਲੋਹੀਆਂ ਖਾਸ, 18 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਕੇਂਦਰ ਸਰਕਾਰ ਵਲੋਂ ‘ਅੰਮ੍ਰਿਤਸਰ ਜਾਮਨਗਰ ਸੜਕ’ ਲਈ ਪ੍ਰਵਾਨ ਕੀਤੇ ਡਰੀਮ ਪ੍ਰਾਜੈਕਟ ਨੇ ‘ਦੂਰ ਸਮਝੀ ਜਾਂਦੀ ਦਿੱਲੀ’ ਨੂੰ ਭਾਵੇਂ ਨੇੜੇ ਲੈ ਆਉਣਾ ਹੋਵੇ, ਜੋ ਸਮੇਂ ਦੀ ਗੱਲ ਹੈ, ਪਰ ਸ਼ਹਿਰ ਨੇੜੇ ਬਣ ਰਹੇ ਇਸ ਪ੍ਰਾਜੈਕਟ ਦੇ ਠੇਕੇਦਾਰ ਵਲੋਂ ਸ਼ਹਿਰ ਵਾਸੀਆਂ ਨੂੰ ‘ਟਰਾਲਿਆਂ ਦੀ ਧੂੜ ਨਾਲ’ ਸ਼ੁਰੂ ਤੋਂ ਹੀ ਪ੍ਰੇਸ਼ਾਨ ਜ਼ਰੂਰ ਰੱਖਿਆ ਹੋਇਆ ਹੈ| ਰੋਜ਼ਾਨਾ ਨਹਾ ਧੋ ਕੇ ਘਰੋਂ ਨਿਕਲਦੇ ਸ਼ਹਿਰ ਨਿਵਾਸੀਆਂ ਦੇ ਚਿਹਰੇ ਜਿੰਨੇ ਮਰਜੀ ਤਰੋ ਤਾਜ਼ਾ ਹੋਣ, ਘਰੋਂ ਬਾਹਰ ਨਿਕਦਿਆਂ ਹੀ ਲੋਹੀਆਂ ਦੇ ਟੀ. ਪੁਆਇੰਟ ਤੋਂ ਮਲਸੀਆਂ ਸੜਕ ਵੱਲ ਨੂੰ ਅਤੇ ਮੱਖੂ ਸੜਕ ਵੱਲ ਨੂੰ ਜਾਂਦੇ ਸਮੇਂ ਉਹੀ ਚਿਹਰੇ ਧੂੜ ਫੱਕਦੇ ਹੋਏ ਮੁਰਝਾ ਜਾਂਦੇ ਹਨ| ਮੱਖੂ-ਮਲਸੀਆਂ ਨੂੰ ਜਾਂਦੀ ਲੋਹੀਆਂ ਦੇ ਟੀ. ਪੁਆਇੰਟ ਰਾਹੀਂ ਪੱਕੀ ਸੜਕ ’ਤੇ ਹੀ ਇਹ ਹਾਲ ਹੈ ਕਿ ਜਦੋਂ ਹੀ ਵੱਡੇ ਵਾਹਨ ਰੇਸ ਫੜਦੇ ਹਨ ਤਾਂ ਦੂਰ ਦੂਰ ਤੱਕ ਧੂੜ ਉਡਾਉਂਦੇ ਜਾਂਦੇ ਹਨ, ਜਿਸ ਕਾਰਨ ਲੋਹੀਆਂ ਨਿਵਾਸੀਆਂ ਸਮੇਤ ਹਰ ਰਾਹਗੀਰ ਨੂੰ ਧੂੜ ਪ੍ਰੇਸ਼ਾਨ ਕਰਦੀ ਹੈ ਤੇ ਧੂੜ ਕਾਰਨ ਦਿਖਾਈ ਨਾ ਦੇਣ ’ਤੇ ਹਾਦਸੇ ਦਾ ਵੀ ਡਰ ਬਣਿਆ ਰਹਿੰਦਾ ਹੈ| ਲੋਹੀਆਂ ’ਚ ਨਵੇਂ ਬਣ ਰਹੇ ਫਲਾਈਓਵਰ ਦੀਆਂ ਦੋਨੋਂ ਸਰਵਿਸ ਸੜਕਾਂ ਦੇ ਕੰਢੇ ’ਤੇ ਰਹਿੰਦੇ ਦੁਕਾਨਦਾਰਾਂ ਵਲੋਂ ਇਸ ਮਾਮਲੇ ਨੂੰ ਲਗਾਤਾਰ ਪ੍ਰਸ਼ਾਸ਼ਨ ਪਾਸ ਉਠਾਇਆ ਜਾਂਦਾ ਰਿਹਾ ਹੈ, ਪਰ ‘ਮੇਰਾ ਭਾਰਤ ਮਹਾਨ ਹੋਣ ਕਾਰਨ’ ਇਕ ਕਹਾਵਤ ਵਾਂਗ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ’ ਦੀ ਉਦਾਹਰਣ ਇਥੇ ਦੋ ਵਾਰ ਦੇਖਣ ਨੂੰ ਮਿਲੀ ਹੈ| ਮਾੜੀਆਂ ਸਰਵਿਸ ਸੜਕਾਂ ਕਾਰਨ ਤੇ ਸੜਕ ਠੇਕੇਦਾਰ ਦੇ ‘ਮਿੱਟੀ ਨਾਲ ਓਵਰਲੋਡ ਨੰਗੇ ਟਰਾਲਿਆਂ ਦੀ ਧੂੜ’ ਤੋਂ ਪ੍ਰੇਸ਼ਾਨ ਇਲਾਕੇ ਦੇ ਲੋਕਾਂ ਵਲੋਂ ਪਿੱਛਲੇ ਸਮੇਂ ਲਾਏ ਧਰਨੇ ਤੋਂ ਜਿਥੇ ਸਰਵਿਸ ਸੜਕਾਂ ਬਣ ਗਈਆਂ ਉਥੇ ਟਰਾਲਿਆਂ ਦੀ ਮਿੱਟੀ ਵੀ ਢੱਕ ਕੇ ਆਉਣ ਲੱਗ ਗਈ| ਇਸੇ ਤਰ੍ਹਾਂ 3 ਕੁ ਮਹੀਨੇ ਬੀਤਣ ਬਾਅਦ ਜਦੋਂ ਠੇਕੇਦਾਰ ਦੇ ਓਵਰਲੋਡ ਟਰਾਲੇ ਮੁੜ ਬਿਨ੍ਹਾ ਤਰਪਾਲ ਤੋਂ ਉੱਡਦੀ ਮਿੱਟੀ ਲੈ ਕੇ ਸ਼ਹਿਰ ਵਿਚੋਂ ਲੰਘਣ ਲੱਗੇ ਤਾਂ ਲੋਕਾਂ ਦੇ ਸਬਰ ਦਾ ਬੰਨ ਟੁੱਟ ਗਿਆ, ਜਿਸ ’ਤੇ ਲੋਕਾਂ ਨੇ ਧੂੜ ਉਡਾਉਂਦੇ ਟਰਾਲਿਆਂ ਨੂੰ ਲੋਹੀਆਂ ਦੇ ਸੁਲਤਾਨਪੁਰ ਚੌਂਕ ਵਿਖੇ ਘੇਰਿਆ ਤੇ ਮੀਡੀਆ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਮੌਕੇ ’ਤੇ ਸੱਦਿਆ| ਤੁਰੰਤ ਪੁੱਜੇ ਲੋਹੀਆਂ ਦੇ ਥਾਣਾ ਮੁਖੀ ਬਲਜਿੰਦਰ ਸਿੰਘ ਖੈਹਿਰਾ ਨੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰ ਰਹੇ ਟਰਾਲਿਆਂ ਦੇ ਚਲਾਣ ਕੱਟ ਕੇ ਸਖਤ ਹਦਾਇਤਾਂ ਦੇ ਕੇ ਟਰਾਲੇ ਤੋਰੇ| ਅਗਲੇ ਹੀ ਦਿਨ ਤੋਂ ‘ਬਾਤੋਂ ਸੇ ਨਾ ਮੰਨਣ ਵਾਲੇ ਭੂਤ’ ਸਿੱਧੇ ਹੋ ਗਏ ਅਤੇ ਆਪਣੇ ਟਰਾਲਿਆਂ ’ਤੇ ਤਰਪਾਲਾਂ ਆਦਿ ਪਾ ਕੇ ਲੰਘਣ ਲੱਗੇ, ਪਰ ਸੜਕ ’ਤੇ ਪਹਿਲਾਂ ਤੋਂ ਹੀ ਪਈ ਮਣਾਂ ਮੂੰਹੀ ਮਿੱਟੀ ਦੀ ਧੂੜ ਦਾ ਪਾਉਡਰ ਬਣ ਕੇ ਲੋਕਾਂ ਦੇ ਚਿਹਰਿਆਂ ਨੂੰ ਹਾਲੇ ਵੀ ਚਮਕਾ ਰਿਹਾ ਹੈ| ਹੁਣ ਦੇਖਣਾ ਤਾਂ ਇਹ ਹੈ ਕਿ ਠੇਕੇਦਾਰਾਂ ਦੇ ਕਰਿੰਦੇ ਤੇ ਸ਼ਹਿਰ ਦੀ ਹਾਕਮ ਧਿਰ ‘ਲੋਕਾਂ ’ਤੇ ਇਹ ਘੱਟਾ’ ਕਿੰਨਾ ਕੁ ਚਿਰ ਹੋਰ ਪੁਆਉਂਦੇ ਹਨ ਜਾਂ ਸਬੰਧਿਤ ਲੋਕਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਸੜਕਾਂ ਨੂੰ ਸਾਫ਼ ਕਰਵਾਉਂਦੇ ਹੋਏ ‘ਲੋਕਾਂ ਦੇ ਚਿਹਰਿਆਂ ਦੀ ਚਮਕ-ਦਮਕ ਕਾਇਮ ਰੱਖਦੇ ਹਨ ਜਾਂ ਨਹੀਂ ?