ਬੇਕਾਬੂ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ
ਮਲਸੀਆਂ, 18 ਅਗਸਤ (ਸੁਖਦੀਪ ਸਿੰਘ)- ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਪਿੰਡ ਬਿੱਲੀ ਚੁਹਾਰਮੀ ਨਜ਼ਦੀਕ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਜਾਣਕਾਰੀ ਅਨੁਸਾਰ ਜਗਦੇਵ ਸਿੰਘ ਵਾਸੀ ਪਿੰਡ ਬੱਲੂਆਣਾ (ਅਬੋਹਰ) ਅੱਜ ਸਵੇਰੇ ਕਰੀਬ 6.
ਮਲਸੀਆਂ, 18 ਅਗਸਤ (ਸੁਖਦੀਪ ਸਿੰਘ)- ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਪਿੰਡ ਬਿੱਲੀ ਚੁਹਾਰਮੀ ਨਜ਼ਦੀਕ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਜਾਣਕਾਰੀ ਅਨੁਸਾਰ ਜਗਦੇਵ ਸਿੰਘ ਵਾਸੀ ਪਿੰਡ ਬੱਲੂਆਣਾ (ਅਬੋਹਰ) ਅੱਜ ਸਵੇਰੇ ਕਰੀਬ 6.45 ਵਜੇ ਆਪਣੀ ਕਾਰ (ਪੀ.ਬੀ. 22 ਐੱਲ. 2222) ਰਾਹੀਂ ਅਬੋਹਰ ਤੋਂ ਜਲੰਧਰ ਵੱਲ ਜਾ ਰਿਹਾ ਸੀ। ਕਾਰ ’ਚ ਉਸ ਦੀ ਪਤਨੀ ਅਤੇ ਬੱਚਾ ਵੀ ਸਵਾਰ ਸਨ। ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਪਿੰਡ ਬਿੱਲੀ ਚੁਹਾਰਮੀ ਨੇੜੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ ਤੇ ਟਕਰਾਉਣ ਤੋਂ ਬਾਅਦ ਸੜਕ ਵਾਲੇ ਪਾਸੇ ਨੂੰ ਹੀ ਘੁੰਮ ਗਈ। ਹਾਦਸੇ ਦੌਰਾਨ ਕਾਰ ਕਾਫੀ ਨੁਕਸਾਨੀ ਗਈ। ਕਾਰ ਦੇ ਏਅਰਬੈਗ ਖੁੱਲ੍ਹਣ ਕਾਰਨ ਵਿੱਚ ਸਵਾਰ ਵਿਅਕਤੀਆਂ ਦਾ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਕਾਂਸਟੇਬਲ ਬਲਜੀਤ ਸਿੰਘ ਅਤੇ ਕਾਂਸਟੇਬਲ ਲਖਵੀਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਹਾਦਸੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।