ਨਗਰ ਪੰਚਾਇਤ ਮਹਿਤਪੁਰ ਵਿਖੇ ਲੇਬਰ ਵੈੱਲਫੇਅਰ ਕਮੇਟੀ ਮਹਿਤਪੁਰ ਵਲੋਂ ਸੈਮੀਨਾਰ
ਮਹਿਤਪੁਰ, 17 ਅਗਸਤ (ਲਖਵਿੰਦਰ ਸਿੰਘ)- ਸਫ਼ਾਈ ਸੇਵਕਾਂ ਵਲੋਂ ਪਿਛਲੇ ਦਿਨੀਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਕੀਤੀ ਗਈ ਲੰਬੀ ਹੜਤਾਲ ਅਤੇ ਪੰਜਾਬ ਬੰਦ ਨੂੰ ਵੱਖ ਵੱਖ ਭਾਈਚਾਰਿਆਂ ਵਲੋਂ ਮਿਲੇ ਹੁੰਗਾਰੇ ਦੇ ਦਬਾਅ ਸਦਕਾ ਪੰਜਾਬ ਸਰਕਾਰ ਨਾਲ ਸਫ਼ਾਈ ਸੇਵਕਾਂ ਦੇ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਲੇਬਰ ਵੈਲਫੇਅਰ ਕਮੇਟੀ ਮਹਿਤਪੁਰ ਦੇ ਸੱਦੇ ’ਤੇ ਸੰਘਰਸ਼ ਦਾ ਲੇਖਾ ਜੋਖਾ ਕਰਨ ਲਈ ‘ਸਫ਼ਾਈ ਸੇਵਕਾਂ ਦਾ ਸੰਘਰਸ਼ ਅਤੇ ਦਰਪੇਸ਼ ਚੁਨੌਤੀਆਂ’ ਵਿਸ਼ੇ ਉੱਤੇ ਇਕ ਸੈਮੀਨਾਰ ਕੀਤਾ ਗਿਆ। ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਪੰਚਾਇਤਾਂ ਤੋਂ ਪਹੁੰਚੇ ਸਫਾਈ ਸੇਵਕਾਂ ਨੇ ਨਗਰ ਪੰਚਾਇਤਾਂ ਦੇ ਆਗੂ ਪੱਪੂ ਰਾਮ ਪ੍ਰਧਾਨ, ਰਮਨ ਕੁਮਾਰ, ਸੰਦੀਪ ਸਿੰਘ ਨਾਰੰਗ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਰਵਾਨ , ਜਨਰਲ ਸਕੱਤਰ ਰਮੇਸ਼ ਗੈਚੜ, ਮੁੱਖ ਸਲਾਹਕਾਰ ਕੁਲਦੀਪ ਸ਼ਰਮਾ, ਮੀਤ ਪ੍ਰਧਾਨ ਸੋਮਨਾਥ ਮੋਗਾ, ਸੀਨੀਅਰ ਆਗੂ ਮਾਤਾਦੀਨ ਤੋ ਇਲਾਵਾ ਮਜ਼ਦੂਰ ਆਗੂ ਪ੍ਰੇਮ ਸਾਰਸਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
ਮਹਿਤਪੁਰ, 17 ਅਗਸਤ (ਲਖਵਿੰਦਰ ਸਿੰਘ)- ਸਫ਼ਾਈ ਸੇਵਕਾਂ ਵਲੋਂ ਪਿਛਲੇ ਦਿਨੀਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਕੀਤੀ ਗਈ ਲੰਬੀ ਹੜਤਾਲ ਅਤੇ ਪੰਜਾਬ ਬੰਦ ਨੂੰ ਵੱਖ ਵੱਖ ਭਾਈਚਾਰਿਆਂ ਵਲੋਂ ਮਿਲੇ ਹੁੰਗਾਰੇ ਦੇ ਦਬਾਅ ਸਦਕਾ ਪੰਜਾਬ ਸਰਕਾਰ ਨਾਲ ਸਫ਼ਾਈ ਸੇਵਕਾਂ ਦੇ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਲੇਬਰ ਵੈਲਫੇਅਰ ਕਮੇਟੀ ਮਹਿਤਪੁਰ ਦੇ ਸੱਦੇ ’ਤੇ ਸੰਘਰਸ਼ ਦਾ ਲੇਖਾ ਜੋਖਾ ਕਰਨ ਲਈ ‘ਸਫ਼ਾਈ ਸੇਵਕਾਂ ਦਾ ਸੰਘਰਸ਼ ਅਤੇ ਦਰਪੇਸ਼ ਚੁਨੌਤੀਆਂ’ ਵਿਸ਼ੇ ਉੱਤੇ ਇਕ ਸੈਮੀਨਾਰ ਕੀਤਾ ਗਿਆ। ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਪੰਚਾਇਤਾਂ ਤੋਂ ਪਹੁੰਚੇ ਸਫਾਈ ਸੇਵਕਾਂ ਨੇ ਨਗਰ ਪੰਚਾਇਤਾਂ ਦੇ ਆਗੂ ਪੱਪੂ ਰਾਮ ਪ੍ਰਧਾਨ, ਰਮਨ ਕੁਮਾਰ, ਸੰਦੀਪ ਸਿੰਘ ਨਾਰੰਗ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਰਵਾਨ , ਜਨਰਲ ਸਕੱਤਰ ਰਮੇਸ਼ ਗੈਚੜ, ਮੁੱਖ ਸਲਾਹਕਾਰ ਕੁਲਦੀਪ ਸ਼ਰਮਾ, ਮੀਤ ਪ੍ਰਧਾਨ ਸੋਮਨਾਥ ਮੋਗਾ, ਸੀਨੀਅਰ ਆਗੂ ਮਾਤਾਦੀਨ ਤੋ ਇਲਾਵਾ ਮਜ਼ਦੂਰ ਆਗੂ ਪ੍ਰੇਮ ਸਾਰਸਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਸੈਮੀਨਾਰ ਦੇ ਮੁੱਖ ਬੁਲਾਰੇ ਕੁਲਦੀਪ ਸ਼ਰਮਾ ਅਤੇ ਰਮੇਸ਼ ਗੈਚਡ ਨੇ ਕਿਹਾ ਕਿ ਸਫ਼ਾਈ ਮਜ਼ਦੂਰਾਂ ਦੀ ਹੜਤਾਲ ਨੇ ਇੱਕ ਗੱਲ ਸਾਫ ਕਰ ਦਿੱਤੀ ਹੈ ਕਿ ਜਦ ਤੱਕ ਸਫਾਈ ਮਜ਼ਦੂਰ ਇਕ ਝੰਡੇ ਹੇਠ ਇਕੱਠੇ ਆ ਕੇ ਆਪਣੇ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਕਰਦਿਆਂ ਸੰਘਰਸ਼ ਦਾ ਰਾਹ ਨਹੀਂ ਫੜਦੇ ਤੱਦ ਤੱਕ ਆਪਣੇ ਹੱਕ ਨਹੀਂ ਪ੍ਰਾਪਤ ਕਰ ਸਕਣਗੇ। ਇਸ ਮੌਕੇ ਚਰਚਾ ਵਿਚ ਹਿੱਸਾ ਲੈਣ ਵਾਲਿਆਂ ਵਿੱਚ ਮੁੱਖ ਤੌਰ ’ਤੇ ਸੁਭਾਸ਼ ਵਾਲਮੀਕ, ਸਲੀਮ ਮਹਿਤਪੁਰੀ, ਰਕੇਸ਼ ਕੁਮਾਰ, ਸੰਦੀਪ ਕੁਮਾਰ, ਓਮ ਪ੍ਰਕਾਸ਼, ਰਾਮਚਰਨ, ਕਮਲ ਕਿਸ਼ੋਰ, ਨਸੀਬ, ਵਿਨੋਦ ਆਦਿ ਨੇ ਹਿੱਸਾ ਲਿਆ।