15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੱਤੀ ਕੱਲਾ ਦੱਲਾ ਪਿੰਡ ਸਮਰਾਏ ਵਿੱਚ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਜਮਸ਼ੇਰ ਖਾਸ, ਜੰਡਿਆਲਾ ਮੰਜਕੀ 14 ਅਗਸਤ (ਹਰਵਿੰਦਰ ਕੁਮਾਰ)-ਪਿੰਡ ਸਮਰਾਏ ਪੱਤੀ ਕੱਲਾ ਦੱਲਾ ਵਿੱਚ ਤੀਜ ਦਾ ਤਿਉਹਾਰ ਬਹੁਤ ਹੀ ਖੁਸ਼ੀ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 15-08-2026
ਜਮਸ਼ੇਰ ਖਾਸ, ਜੰਡਿਆਲਾ ਮੰਜਕੀ 14 ਅਗਸਤ (ਹਰਵਿੰਦਰ ਕੁਮਾਰ)-ਪਿੰਡ ਸਮਰਾਏ ਪੱਤੀ ਕੱਲਾ ਦੱਲਾ ਵਿੱਚ ਤੀਜ ਦਾ ਤਿਉਹਾਰ ਬਹੁਤ ਹੀ ਖੁਸ਼ੀ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਸੁੰਦਰ ਝਲਕ ਵੀ ਦੇਖਣ ਨੂੰ ਮਿਲੀ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵੀਨਾ ਸ਼ਰਮਾ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਤੀਜ ਦੇ ਰਵਾਇਤੀ ਗੀਤ, ਸੱਭਿਆਚਾਰਕ ਪ੍ਰੋਗਰਾਮ ਅਤੇ ਆਪਸੀ ਮਿਲਾਪ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਸਾਰੇ ਹਾਜ਼ਰੀਨ ਨੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦਾ ਸੁਨੇਹਾ ਦਿੰਦਿਆਂ ਤੀਜ ਦੇ ਤਿਉਹਾਰ ਨੂੰ ਯਾਦਗਾਰ ਬਣਾਇਆ।ਮੌਕੇ ਰਾਜਵਿੰਦਰ ਕੌਰ ਸਮਰਾ, ਚਰਨਜੀਤ ਕੌਰ ਦੁਸਾਂਝ, ਬਬਲੀ, ਬਲਵੀਰ ਕੌਰ ਸਮਰਾ, ਜੋਗਿੰਦਰ ਕੌਰ, ਬੀਰੋ ਬੀਬੀ, ਵੀਰੋ ਕੌਰ, ਤਰਜਿੰਦਰ ਕੌਰ, ਚੰਦਰਕਾਂਤਾ, ਪਰਿੰਜਾ, ਬਬਲੀ ਅਤੇ ਜਸਮੀਤ ਕੌਰ ਸਮਰਾ ਸਮੇਤ ਹੋਰ ਪਤਵੰਤੇ ਅਤੇ ਇਲਾਕੇ ਦੀਆਂ ਔਰਤਾਂ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ਵਿਖੇ ਆਜ਼ਾਦੀ ਦਿਵਸ ਨਾਲ ਮਨਾਇਆ ਅਗਲੀ ਖ਼ਬਰ ਸ਼ਾਹਕੋਟ ਦੇ ਭਗਵਾਨ ਵਾਲਮੀਕਿ ਮੰਦਰ ’ ਚ ਲੱਗੀਆਂ ਤੀਆਂ ਦੀਆਂ ਰੌਣਕਾਂ
Ad Position 24