13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਐਂਟੀ - ਰੈਗਿੰਗ ਹਫ਼ਤਾ

ਜਲੰਧਰ, 12 ਅਗਸਤ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਐਨ. ਐਸ.

Ad Position 21
No active advertisement
ਇੰਨੋਸੈਂਟ ਹਾਰਟਸ ਦੇ ਮੈਂਬਰ ਰੈਗਿੰਗ ਸੰਬੰਧੀ ਤਿਆਰ ਕੀਤੇ ਗਏ ਪੋਸਟਰ ਦਿਖਾਉਂਦੇ ਹੋਏ। ਤਸਵੀਰਾਂ-ਮੁਨੀਸ਼ 13-08-2026
ਜਲੰਧਰ, 12 ਅਗਸਤ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਐਨ.ਐਸ.ਐਸ. ਯੂਨਿਟ ਨੇ ਕਾਲਜ ਕੈਂਪਸ ਦੇ ਅੰਦਰ ਅਤੇ ਬਾਹਰ ਰੈਗਿੰਗ ਦੇ ਸਾਰੇ ਰੂਪਾਂ ਵਿਰੁੱਧ ਰੋਸ ਪ੍ਰਗਟਾਉਂਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ‘ਐਂਟੀ-ਰੈਗਿੰਗ ਹਫ਼ਤਾ’ ਮਨਾਇਆ। ਇਸ ਹਫ਼ਤੇ ਦੇ ਪਹਿਲੇ ਦਿਨ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਪ੍ਰਣ ਲਿਆ ਕਿ ਉਹ ਰੈਗਿੰਗ ਦੀ ਬੁਰਾਈ ਜਾਂ ਕਿਸੇ ਵੀ ਤਰ੍ਹਾਂ ਦੇ ਹਿੰਸਕ ਵਿਵਹਾਰ ਵਿਚ ਸ਼ਾਮਲ ਨਹੀਂ ਹੋਣਗੇ। ਉਹ ਨਾ ਤਾਂ ਖੁਦ ਰੈਗਿੰਗ ਦਾ ਸ਼ਿਕਾਰ ਹੋਣਗੇ ਅਤੇ ਨਾ ਹੀ ਹਿੰਸਾ ਦਾ ਸਾਹਮਣਾ ਕਰਨਗੇ। ‘ਸਿੱਖਿਆ ਤਾਕਤ ਦਿੰਦੀ ਹੈ, ਰੈਗਿੰਗ ਤਬਾਹ ਕਰਦੀ ਹੈ’ ਵਿਸ਼ੇ ‘ਤੇ ਦੂਸਰੇ ਅਤੇ ਤੀਸਰੇ ਦਿਨ ਪੋਸਟਰ ਬਣਾਉਣ ਅਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਬਾਅਦ ਐਨ.ਐਸ.ਐਸ. ਵਲੰਟੀਅਰਾਂ ਵਲੋਂ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਰੈਗਿੰਗ ਦੀ ਮਨਾਹੀ, ਰੋਕਥਾਮ ਅਤੇ ਸਜ਼ਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਹਫ਼ਤੇ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਬਾਰੇ ਦਸਤਾਵੇਜ਼ੀ ਫਿਲਮਾਂ (ਡਾਕੂਮੈਂਟਰੀਆਂ) ਵੀ ਦਿਖਾਈਆਂ ਗਈਆਂ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਾਲਜ ਵਿੱਚ ਕਦੇ ਵੀ ਅਜਿਹੀਆਂ ਕੋਈ ਮਾੜੀਆਂ ਘਟਨਾਵਾਂ ਨਹੀਂ ਵਾਪਰੀਆਂ, ਪਰ ਨੌਜਵਾਨਾਂ ਵਿੱਚ ਮਾਨਵਤਾ, ਸਤਿਕਾਰ, ਸਹਿਯੋਗ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਣਾ ਬਹੁਤ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਨਗਰ ਦੇ ਲੋਕਾਂ ਵਲੋਂ ਨਾਜਾਇਜ਼ ਉਸਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਨਗਰ ਨਿਗਮ ਦੀ ਟੀਮ ਨੇ ਡਿਫਾਲਟਰਾਂ ਦੇ ਕੱਟੇ ਪਾਣੀ , ਸੀਵਰੇਜ ਦੇ ਕੁਨੈਕਸ਼ਨ 1.35 ਲੱਖ ਦੀ ਕੀਤੀ ਵਸੂਲੀ
Ad Position 24