08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਏ ਵਿਸ਼ੇਸ਼ ਸਮਾਗਮ

ਜਲੰਧਰ , 7 ਅਗਸਤ ( ਐੱਮ . ਐੱਸ .

Ad Position 21
No active advertisement
ਭਾਈ ਕੁਲਬੀਰ ਸਿੰਘ ਦਾ ਜਥਾ ਕੀਰਤਨ ਦੀ ਹਾਜ਼ਰੀ ਭਰਦੇ ਹੋਏ। ਤਸਵੀਰ : ਜੀ.ਪੀ. ਸਿੰਘ 08-08-2026

ਜਲੰਧਰ , 7 ਅਗਸਤ ( ਐੱਮ . ਐੱਸ . ਲੋਹੀਆ )- ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ , ਅੱਠਵੀਂ ਪਾਤਿਸ਼ਾਹੀ ਕ੍ਰਿਸ਼ਨਾ ਨਗਰ ਨੇੜੇ ਐੱਮ . ਜੀ . ਐੱਨ . ਸਕੂਲ , ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਅਗਸਤ ਤੋਂ 7 ਅਗਸਤ ਤੱਕ ਲਗਾਤਾਰ ਸਮਾਗਮ ਕਰਵਾਏ ਜਾ ਰਹੇ ਹਨ , ਜਿਨ੍ਹਾਂ ’ ਚ ਦੂਰ - ਦੁਰਾਡੇ ਤੋਂ ਵੱਡੀ ਗਿਣਤੀ ’ ਚ ਪਹੁੰਚੀ ਸੰਗਤ ਵਲੋਂ ਉਤਸ਼ਾਹ ਨਾਲ ਹਾਜ਼ਰੀ ਭਰੀ ਗਈ । ਅੱਜ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਸਵੇਰ ਦੇ ਦੀਵਾਨਾਂ ’ ਚ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਸਜਾਏ ਜਾ ਰਹੇ ਵਿਸ਼ੇਸ਼ ਦੀਵਾਨਾਂ ’ ਚ ਭਾਈ ਕਮਲਪ੍ਰੀਤ ਸਿੰਘ , ਭਾਈ ਪਵਨ ਸਿੰਘ ( ਹਜ਼ੂਰੀ ਰਾਗੀ , ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ), ਭਾਈ ਜੋਗਿੰਦਰ ਸਿੰਘ , ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ , ਗਿਆਨੀ ਗੁਰਮੀਤ ਸਿੰਘ , ਭਾਈ ਮਨਜੀਤ ਸਿੰਘ ਕਥਾ ਵਾਚਕ , ਜਸਵਿੰਦਰ ਸਿੰਘ ਸ਼ਾਪਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਅਤੇ ਭਾਈ ਸੁਰਪੰਚਮਪ੍ਰੀਤ ਸਿੰਘ ਵਲੋਂ ਸੰਗਤ ਨੂੰ ਗੁਰਮਤਿ ਵਿਚਾਰਾਂ ਅਤੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ । ਰਾਤ ਦੇ ਸਜਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਭਾਈ ਪਰਮਿੰਦਰ ਸਿੰਘ ਮਜੀਠਾ ( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਸ੍ਰੀ ਅੰਮ੍ਰਿਤਸਰ ), ਸੁਆਮੀ ਸ਼ਾਂਤਾ ਨੰਦ ਉਦਾਸੀਨ ( ਗੋਪਾਲ ਨਗਰ ਵਾਲੇ ), ਭਾਈ ਮਹਿੰਦਰਪਾਲ ਸਿੰਘ , ਭਾਈ ਜੋਗਿੰਦਰ ਸਿੰਘ , ਭਾਈ ਜਸ਼ਨਦੀਪ ਸਿੰਘ ਸਠਿਆਲਾ ਅਤੇ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਵਲੋਂ ਸੰਗਤ ਨੂੰ ਗੁਰਮਤਿ ਵਿਚਾਰਾਂ ਅਤੇ ਕੀਰਤਨ ਦੁਆਰਾ ਗੁਰੂ ਚਰਨਾ ਨਾਲ ਜੋੜਿਆ ਗਿਆ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ ਸਿਦਕੀ , ਪ੍ਰਧਾਨ ਡਾ . ਜਸਵੰਤ ਸਿੰਘ , ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ , ਜਨਰਲ ਸਕੱਤਰ ਦਰਸ਼ਨ ਸਿੰਘ , ਕੈਸ਼ੀਅਰ ਮਨਜੀਤ ਸਿੰਘ , ਗੁਰਮੁੱਖ ਸਿੰਘ , ਸੇਵਾ ਸਿੰਘ , ਦਰਸ਼ਨ ਸਿੰਘ ਛਾਬੜਾ , ਅਮਰਪ੍ਰੀਤ ਸਿੰਘ , ਮਨੋਹਰ ਸਿੰਘ , ਇੰਦਰ ਮੋਹਨ ਸਿੰਘ , ਮਲਕੀਤ ਸਿੰਘ ਭੁੱਲਰ , ਮਾਸਟਰ ਮੋਹਨ ਸਿੰਘ , ਜਥੇਦਾਰ ਜਗਜੀਤ ਸਿੰਘ ਗਾਬਾ , ਸਰਬਜੀਤ ਸਿੰਘ ਰਾਜਪਾਲ , ਕੁਲਜੀਤ ਸਿੰਘ ਚਾਵਲਾ , ਹਰਜੋਤ ਸਿੰਘ ਲੱਕੀ , ਜਤਿੰਦਰ ਪਾਲ ਸਿੰਘ ਮਝੈਲ , ਗੁਰਿੰਦਰ ਪਾਲ ਸਿੰਘ ਮਝੈਲ , ਗੁਰਜੀਤ ਸਿੰਘ ਪੋਪਲੀ , ਗੁਰਪ੍ਰੀਤ ਸਿੰਘ , ਹਰਪ੍ਰੀਤ ਸਿੰਘ , ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ । ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਮਨਾਇਆ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਦੀਵਾਨ ਸਜਾਏ ਗਏ । ਅੰਮ੍ਰਿਤ ਵੇਲੇ ਦੇ ਦੀਵਾਨ ’ ਚ ਹਜ਼ੂਰੀ ਰਾਗੀ ਜੱਥਿਆਂ ਨੇ ਕੀਰਤਨ ਦੁਆਰਾ ਅਤੇ ਗਿਆਨੀ ਸਾਹਿਬ ਸਿੰਘ ਲੱਖਣਾ ਨੇ ਗੁਰਮਤਿ ਵੀਚਾਰਾਂ ਦੁਆਰਾ ਸੰਗਤ ਨੂੰ ਗੁਰ - ਇਤਿਹਾਸ ਤੋਂ ਜਾਣੂ ਕਰਵਾਇਆ । ਬੇਅੰਤ ਸਿੰਘ ਸਰਹੱਦੀ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਪਣੇ ਵੀਚਾਰ ਸਾਂਝੇ ਕੀਤੇ । ਰਾਤ ਦੇ ਦੀਵਾਨ ’ ਚ ਰਹਿਰਾਸ ਸਾਹਿਬ ਜੀ ਦੀ ਸਮਾਪਤੀ ਉਪਰੰਤ ਭਾਈ ਕੁਲਬੀਰ ਸਿੰਘ ( ਬਰਨਾਲੇ ਵਾਲਿਆਂ ) ਦੇ ਰਾਗੀ ਜੱਥੇ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ । ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਰਾਗੀ ਜੱਥੇ ਦਾ ਧੰਨਵਾਦ ਕਰਦਿਆਂ ਸੰਗਤ ਨੂੰ ਅੱਜ ਦੇ ਮਹਾਨ ਪਾਵਨ ਦਿਹਾੜੇ ਦੀ ਵਧਾਈ ਦਿੱਤੀ । ਵੱਡੀ ਗਿਣਤੀ ਵਿੱਚ ਸੰਗਤ ਨੇ ਦੀਵਾਨ ਦਾ ਅਨੰਦ ਮਾਣਿਆ । ਦੀਵਾਨਾਂ ਦੀ ਸਮਾਪਤੀ ਉਪਰੰਤ ਚਾਹ ਮਠਿਆਈ ਦੇ ਲੰਗਰ ਵਰਤਾਏ ਗਏ । ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਨਾਇਆ ਅਠਵੇਂ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ , ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ , ਜਿਸ ਦੌਰਾਨ ਭਾਈ ਅਜਮੇਰ ਸਿੰਘ , ਭਾਈ ਪਵਨੀਤ ਸਿੰਘ ਅਤੇ ਭਾਈ ਗੁਰਪਾਲ ਸਿੰਘ ਦੇ ਜਥੇ ਵਲੋਂ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ । ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ( ਹੀਰਾ ਭਾਟੀਆ ), ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ , ਜਨਰਲ ਸਕੱਤਰ ਮੱਖਣ ਸਿੰਘ , ਸਰਦਾਰਾ ਸਿੰਘ ਮੱਕੜ , ਦੀਦਾਰ ਸਿੰਘ ਬਿਰਦੀ , ਸਤਬੀਰ ਸਿੰਘ ਬਾਬਾ , ਬੂਟਾ ਸਿੰਘ ਭਾਟੀਆ , ਮਨਮਹਿੰਦਰ ਸਿੰਘ ਸੰਧਲ , ਸੁਰਿੰਦਰ ਕੌਰ ( ਜਨਤਾ ਕੋਚ ), ਹਰਜਿੰਦਰ ਕੌਰ , ਪਰਮਿੰਦਰ ਕੌਰ ਮੱਕੜ , ਰੁਪਿੰਦਰ ਕੌਰ ਭਾਟੀਆ ਅਤੇ ਹੋਰ ਹਾਜ਼ਰ ਸਨ । ਗੁਰਦੁਆਰਾ ਮਾਡਲ ਟਾਊਨ ਵਿਖੇ ਮਨਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ । ਇਸ ਮੌਕੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ , ਰਾਤਰੀ ਦੇ ਦੀਵਾਨਾਂ ’ ਚ ਡਾ . ਪਰਮਜੀਤ ਸਿੰਘ ਗੁਰ ਸ਼ਬਦ ਪ੍ਰਚਾਰ ਸਭਾ ਜਲੰਧਰ ਨੇ ਕੀਰਤਨ ਦੀ ਹਾਜ਼ਰੀ ਭਰੀ । ਸਮਾਗਮ ਦੌਰਾਨ ਭਾਈ ਆਤਮਾ ਸਿੰਘ ਅਤੇ ਭਾਈ ਬਲਦੇਵ ਸਿੰਘ ( ਹਜੂਰੀ ਰਾਗੀ ਗੁਰਦੁਆਰਾ ਸਾਹਿਬ ) ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ । ਕਥਾਵਾਚਕ ਭਾਈ ਪਰਮਜੀਤ ਸਿੰਘ ਅਤੇ ਬੀਬੀ ਜਸਜੀਤ ਕੌਰ ਨੇ ਸੰਗਤ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ , ਜਸਪ੍ਰੀਤ ਸਿੰਘ ਸੇਠੀ , ਕੰਵਲਜੀਤ ਸਿੰਘ ਕੋਛੜ , ਜੁਗਿੰਦਰ ਸਿੰਘ ਗੁੰਬਰ , ਪਰਮਿੰਦਰ ਸਿੰਘ ( ਕਪੂਰਥਲਾ ਗਰੁੱਪ ), ਕੁਲਤਾਰਨ ਸਿੰਘ ਅਨੰਦ , ਐੱਚ . ਐੱਸ . ਭਸੀਨ , ਐੱਚ ਐੱਸ ਕਾਕਾ , ਗਗਨਦੀਪ ਸਿੰਘ ਸੇਠੀ , ਮਨਮੀਤ ਸਿੰਘ ਸੋਢੀ , ਸਤਿੰਦਰਪਾਲ ਸਿੰਘ , ਪੀ . ਐੱਸ ਓਬਰਾਏ , ਲਖਬੀਰ ਸਿੰਘ ਛਾਬੜਾ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਗੁਰੂ ਘਰ ਵਿਖੇ ਆਪਣੀ ਹਾਜ਼ਰੀ ਲਗਵਾਈ । ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਵਿਖੇ ਮਨਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼ -1, ਜਲੰਧਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਇਸ ਸੰਬੰਧੀ ਸਜਾਏ ਵਿਸ਼ੇਸ਼ ਦੀਵਾਨਾਂ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਖੋਜੀ ਨੇ ਕਥਾ ਵਿਚਾਰਾਂ ਦੁਆਰਾ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਮਹਿਮਾ ‘ ਤੇ ਚਾਨਣਾ ਪਾਇਆ । ਉਪਰੰਤ ਭਾਈ ਸਰਬਜੀਤ ਸਿੰਘ ਅਤੇ ਭਾਈ ਜਗਤਾਰ ਸਿੰਘ ਰਾਜਪੁਰਾ ( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ) ਨੇ ਕੀਰਤਨ ਦੀ ਛਹਿਬਰ ਲਗਾਈ । ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ , ਮਨਪ੍ਰੀਤ ਸਿੰਘ ਸਚਦੇਵਾ , ਹਰਦੀਪ ਸਿੰਘ , ਨਵਦੀਪ ਸਿੰਘ ਕੂਨਰ , ਕਰਨਲ ਤੇਜਾ ਸਿੰਘ , ਜੇ . ਐੱਸ . ਵਾਲੀਆ , ਹਰਪ੍ਰੀਤ ਸਿੰਘ ਸਚਦੇਵਾ , ਕੈਪਟਨ ਪੀ . ਐੱਸ . ਭੱਲਾ , ਗੁਰਦੀਪ ਸਿੰਘ , ਨਿਰਮਲ ਸਿੰਘ , ਕੁਲਵੰਤ ਸਿੰਘ ਪੰਨੂੰ , ਗੁਰਮੀਤ ਸਿੰਘ , ਗੁਰਪ੍ਰੀਤ ਸਿੰਘ , ਗੁਰਮੇਲ ਸਿੰਘ , ਜਤਿੰਦਰ ਸਿੰਘ , ਰਵਿੰਦਰ ਸਿੰਘ , ਗੁਰਪ੍ਰੀਤ ਸਿੰਘ , ਸਿਮਰਪ੍ਰੀਤ ਸਿੰਘ ਢੀਂਗਰਾ , ਮੈਨੇਜਰ ਨਰਿੰਦਰਪਾਲ ਸਿੰਘ ਅਤੇ ਹੋਰ ਹਾਜ਼ਰ ਸਨ । ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ( ਪਾਤਿਸ਼ਾਹੀ ਛੇਵੀਂ ), ਬਸਤੀ ਸ਼ੇਖ , ਜਲੰਧਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ , ਜਿਸ ਦੌਰਾਨ ਰਾਗੀ ਜਥਿਆਂ ਨੇ ਸੰਗਤ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਗੁਰਇਤਿਹਾਸ ਨਾਲ ਜੋੜਿਆ । ਇਸ ਮੌਕੇ ਕੌਂਸਲਰ ਮਨਜੀਤ ਸਿੰਘ ਟੀਟੂ , ਹਰਜੀਤ ਸਿੰਘ ਬਾਬਾ , ਅਮਰਜੀਤ ਸਿੰਘ ਰਿੰਕੂ , ਇੰਦਰਜੀਤ ਸਿੰਘ ਬੱਬਰ , ਤਰਲੋਚਨ ਸਿੰਘ ਛਾਬੜਾ , ਪ੍ਰਿਤਪਾਲ ਸਿੰਘ ਲੱਕੀ , ਗਗਨਦੀਪ ਸਿੰਘ ਨਾਰੰਗ , ਗੁਰਸਿਦਕ ਸਿੰਘ , ਸੁਖਵਿੰਦਰ ਸਿੰਘ ਅਲੱਗ ਅਤੇ ਹੋਰ ਹਾਜ਼ਰ ਸਨ । ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ , ਗੁਰੂ ਤੇਗ ਬਹਾਦੁਰ ਨਗਰ , ਜਲੰਧਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ । ਇਨ੍ਹਾਂ ਸਮਾਗਮਾਂ ਦੌਰਾਨ ਭਾਈ ਗੁਰਦਿੱਤ ਸਿੰਘ ( ਹਜ਼ੂਰੀ ਰਾਗੀ , ਸ੍ਰੀ ਦਰਬਾਰ ਸਾਹਿਬ , ਸ੍ਰੀ ਅੰਮ੍ਰਿਤਸਰ ) ਦੇ ਜਥੇ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ । ਪੰਥ ਪ੍ਰਸਿੱਧ ਵਿਦਵਾਨ ਭਾਈ ਭਗਵਾਨ ਸਿੰਘ ਜੌਹਲ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ । ਭਾਈ ਤਜਿੰਦਰ ਸਿੰਘ ( ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ) ਅਤੇ ਭਾਈ ਬਲਜੀਤ ਸਿੰਘ ( ਹਜੂਰੀ ਕਥਾਵਾਚਕ ) ਦੇ ਰਾਗੀ ਜਥੇ ਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਬਾਲਾ ਪ੍ਰੀਤਮ ਦੇ ਜੀਵਨ ਸੰਬੰਧੀ ਚਾਨਣਾ ਪਾਇਆ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਉ੍ਬਰਾਏ , ਸਰਪਰਸਤ ਜਸਵਿੰਦਰ ਸਿੰਘ ਮੱਕੜ , ਮਨਜੀਤ ਸਿੰਘ ਠੁਕਰਾਲ , ਕੰਵਲਜੀਤ ਸਿੰਘ ਸਕੱਤਰ , ਜੁਗਿੰਦਰ ਸਿੰਘ ਲਾਇਲਪੁਰੀ , ਜਗਜੀਤ ਸਿੰਘ , ਪਰਮਜੀਤ ਸਿੰਘ ਭਲਵਾਨ ਅਤੇ ਹੋਰ ਹਾਜ਼ਰ ਸਨ । ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਚੁਗਿੱਟੀ / ਜੰਡੂ ਸਿੰਘਾ , ( ਨਰਿੰਦਰ ਲਾਗੂ )- ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਬੜੀਆਂ ਲਾਭਦਾਇਕ ਹਨ , ਇਸ ਕਰਕੇ ਸਾਰਿਆਂ ਵਲੋਂ ਇਸ ਪਾਸੇ ਤਵੱਜੋਂ ਵਧਾਈ ਜਾਣੀ ਚਾਹੀਦੀ ਹੈ । ਇਹ ਪ੍ਰਗਟਾਵਾ ਗੁਰਦੁਆਰਾ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ 8 ਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਹਾਜ਼ਰੀਨ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਜੋਗਾ ਸਿੰਘ ਵਲੋਂ ਕੀਤਾ ਗਿਆ । ਇਸ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿਚ ਕੀਤਾ ਗਿਆ । ਇਸ ਦੌਰਾਨ ਕਥਾਵਾਚਕ ਭਾਈ ਗੁਰਨੇਕ ਸਿੰਘ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਰਾਗੀ ਭਾਈ ਤਜਿੰਦਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਨਾਲ ਹਾਜ਼ਰੀ ਲਗਵਾਈ ਗਈ । ਸਮਾਪਤੀ ‘ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ । ਇਸ ਮੌਕੇ ਹਰਜਿੰਦਰ ਸਿੰਘ ਜੱਜ , ਜਥੇਦਾਰ ਜਸਵੰਤ ਸਿੰਘ , ਨੰਬਰਦਾਰ ਸੁਖਚੈਨ ਸਿੰਘ , ਕਸ਼ਮੀਰਾ ਸਿੰਘ ਰੰਧਾਵਾ , ਬਹਾਦਰ ਸਿੰਘ , ਚਰਨ ਸਿੰਘ , ਗਿਆਨ ਸਿੰਘ , ਵਿਕਰਮਜੀਤ ਸਿੰਘ ਵਿੱਕੀ , ਹਰਨੇਕ ਸਿੰਘ , ਰਘਬੀਰ ਸਿੰਘ , ਬਲਵਿੰਦਰ ਸਿੰਘ , ਮਨਦੀਪ ਸਿੰਘ , ਸੰਦੀਪ ਸਿੰਘ , ਕਿਰਨਦੀਪ ਸਿੰਘ ਰੰਧਾਵਾ ਤੇ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ 706 ਪੇਟੀਆਂ ਸ਼ਰਾਬ ਦੇ ਮਾਮਲੇ ਵਿਚ ਸ਼ਰਾਬ ਗਰੁੱਪ ਦੇ ਲੋਕ ਡੀ. ਈ. ਟੀ. ਸੀ. ਕੋਲ ਹੋਏ ਪੇਸ਼ ਅਗਲੀ ਖ਼ਬਰ ਬਰਾਰੀ ’ਚ ਹੋਈ ਕਾਂਗਰਸ ਰੈਲੀ ’ਚ ਇਕੱਠ ਕਰਕੇ ਰਾਣਾ ਕੇ. ਪੀ਼ ਸਿੰਘ ਨੇ ਕੀਤਾ ਸਿਆਸੀ ਤਾਕਤ ਦਾ ਪ੍ਰਦਰਸ਼ਨ
Ad Position 24