18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪਿੰਡ ਰਹੀਮਪੁਰ ਵਿਖੇ ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲਾ 20 ਤੇ 21 ਨੂੰ

Ad Position 21
No active advertisement
ਅਜੀਤ ਡੈਸਕ 19-02-2026
ਕਿਸ਼ਨਗੜ੍ਹ, 18 ਫਰਵਰੀ (ਹੁਸਨ ਲਾਲ) - ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਦਸਮੇਸ਼ ਸਪੋਰਟਸ ਕਲੱਬ, ਐਨ.ਆਰ.ਆਈ. ਵੀਰਾਂ ਤੇ ਸਮੂਹ ਸੰਗਤ ਪਿੰਡ ਰਹੀਮਪੁਰ ਵੱਲੋਂ ਸਾਂਝੇ ਤੌਰ 'ਤੇ ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲਾ 20 ਅਤੇ 21 ਫਰਵਰੀ ਨੂੰ ਬਹੁਤ ਹੀ ਸ਼ਾਨੋ ਸ਼Ïਕਤ ਨਾਲ ਕਰਵਾਇਆ ਜਾ ਰਿਹਾ | ਚੇਅਰਮੈਨ ਰਤਨ ਸਿੰਘ ਟਿਵਾਣਾ, ਬਚਿੱਤਰ ਸਿੰਘ, ਮੰਗੀ ਚਾਚਾ, ਸੁਰਜੀਤ ਸਿੰਘ ਸੀ.ਆਈ.ਡੀ. ਅਧਿਕਾਰੀ, ਗੁਰਦਿਆਲ ਸਹੋਤਾ, ਪਿੰਦਾ ਲੰਬੜ, ਸੁਦਾਗਰ ਸਿੰਘ ਟਿਵਾਣਾ, ਲਾਲੀ ਟਿਵਾਣਾ ਕੈਨੇਡਾ, ਕਿੰਦੀ ਟਿਵਾਣਾ, ਪਿ੍ਤ ਟਿਵਾਣਾ ਆਦਿ ਨੇ ਦੱਸਿਆ ਕਿ 20 ਫਰਵਰੀ ਨੂੰ 10 ਵਜੇ 35 ਕਿਲੋ ਤੇ 68 ਕਿਲੋ ਭਾਰ ਵਰਗ ਦੇ ਕਬੱਡੀ ਓਪਨ ਦੇ ਸ਼ੋ ਮੈਚ ਕਰਵਾਏ ਜਾਣਗੇ | 3 ਵਜੇ ਦੁਪਹਿਰ ਖੁੱਲੇ ਅਖਾੜੇ 'ਚ ਸੱਦੇ ਹੋਏ ਪਹਿਲਵਾਨਾਂ ਦੇ ਕੁਸ਼ਤੀਆਂ ਦੇ ਦੰਗਲ ਕਰਵਾਏ ਜਾਣਗੇ ਜਿਸ ਵਿੱਚ ਪਟਕੇ ਦੀ ਕੁਸ਼ਤੀ ਬਿਣੀਆਂ ਜੰਮੂ ਤੇ ਰਵੀ ਵੇਰਾਂ ਤੇ ਕਰਨ ਪੀ.ਏ.ਪੀ. ਤੇ ਵੱਡਾ ਜੱਸਾ ਬਾੜੋਵਾਲ ਵਿਚਕਾਰ ਹੋਵੇਗੀ | 21 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ | ਪ੍ਰਬੰਧਕਾਂ ਵੱਲੋਂ ਸਾਂਝੇ ਤੌਰ 'ਤੇ ਪਹਿਲਵਾਨਾਂ, ਕਬੱਡੀ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਵਿਕਾਸ ਨੂੰ ਚਾਰ-ਚੰਨ ਲੱਗਣਗੇ, ਵਿੱਤ ਮੰਤਰੀ ਚੀਮਾ ਜਲਦ ਰੱਖਣਗੇ 70 ਕਰੋੜ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ... ਅਗਲੀ ਖ਼ਬਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀ
Ad Position 24