18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

31 ਮਾਰਚ ਤੱਕ ਵਸੂਲੀ ਟੀਚੇ ਪੂਰੇ ਕਰਨ ਲਈ ਨਗਰ ਨਿਗਮ ਕਰੇਗਾ ਹੋਰ ਸਖ਼ਤੀ

Ad Position 21
No active advertisement
ਅਜੀਤ ਡੈਸਕ 19-02-2026
ਸ਼ਿਵ ਸ਼ਰਮਾ
ਜਲੰਧਰ, 18 ਫਰਵਰੀ-ਮੌਜੂਦਾ ਵਿੱਤੀ ਵਰੇ੍ਹ ਦੇ 31 ਮਾਰਚ ਤੋਂ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਆਪਣੇ ਵਸੂਲੀ ਦੇ ਟੀਚੇ ਪੂਰੇ ਕਰਨ ਲਈ ਨਿਗਮ ਪ੍ਰਸ਼ਾਸਨ ਵੱਲੋਂ ਹੋਰ ਵੀ ਸਖ਼ਤੀ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਨਗਰ ਨਿਗਮ ਵੱਲੋਂ ਮੇਅਰ ਵਿਨੀਤ ਧੀਰ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਹਦਾਇਤ 'ਤੇ ਜਿਹੜੀ ਵਸੂਲੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ | ਇੱਕ ਪਾਸੇ ਤਾਂ ਪਾਣੀ ਸੀਵਰੇਜ ਦੇ ਡਿਫਾਲਟਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਸਗੋਂ ਪ੍ਰਾਪਰਟੀ ਟੈਕਸ ਬਰਾਂਚ ਵੱਲੋਂ ਵੀ ਵਸੂਲੀ ਲਈ ਇਮਾਰਤਾਂ ਸੀਲ ਕੀਤੀਆਂ ਜਾ ਰਹੀਆਂ ਹਨ ਸਗੋਂ ਹੁਣ ਬਿਲਡਿੰਗ ਬਰਾਂਚ ਅਤੇ ਟੈਲੀਕਾਮ ਕੰਪਨੀਆਂ ਤੋਂ ਕਈ ਸਾਲਾਂ ਤੋਂ ਕਰੋੜਾਂ ਰੁਪਏ ਨਾ ਵਸੂਲੇ ਜਾਣ ਦਾ ਮਾਮਲਾ ਵੀ ਸਾਹਮਣੇ ਆਉਣ ਨਾਲ ਨਿਗਮ ਪ੍ਰਸ਼ਾਸਨ ਨੂੰ ਆਸ ਹੈ ਕਿ ਜੇਕਰ ਇਸ ਮਾਮਲੇ ਵਿਚ ਸਖ਼ਤੀ ਕੀਤੀ ਜਾਵੇ ਤਾਂ ਨਿਗਮ ਦੇ ਕਮਾਊ ਪੁੱਤਰ ਸਮਝੀਆਂ ਜਾਂਦੀਆਂ ਸਾਰੀਆਂ ਬਰਾਂਚਾਂ ਆਪਣੀ ਵਸੂਲੀ ਵਿਚ ਹੋਰ ਵਾਧਾ ਕਰ ਸਕਦੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਤੇ ਪਾਣੀ ਸੀਵਰੇਜ ਬਰਾਂਚ ਵੱਲੋਂ ਡਿਫਾਲਟਰਾਂ ਖ਼ਿਲਾਫ਼ ਜਿਹੜੀ ਵਸੂਲੀ ਕੀਤੀ ਜਾ ਰਹੀ ਹੈ, ਉਹ ਇੱਕ ਤਾਂ ਵਿੱਤੀ ਵਰੇ੍ਹ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਟੀਚੇ ਪੂਰੇ ਕਰਨ ਲਈ ਕੀਤੀ ਜਾ ਰਹੀ ਹੈ ਜਦਕਿ ਇਹ ਮੁਹਿੰਮ ਸਾਰਾ ਸਾਲ ਹੀ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਜੋ ਨਿਗਮ ਦੀ ਆਮਦਨ ਵਿਚ ਕਿਸੇ ਤਰਾਂ ਦੀ ਕੋਈ ਕਮੀ ਨਾ ਆਵੇ | ਅਜੇ ਤਾਂ ਨਿਗਮ ਦੀ ਪ੍ਰਾਪਰਟੀ ਟੈਕਸ ਤੇ ਪਾਣੀ ਸੀਵਰੇਜ ਦੀਆਂ ਬਰਾਂਚਾਂ ਵੱਲੋਂ ਵਸੂਲੀ ਲਈ ਕੁਨੈਕਸ਼ਨ ਕੱਟਣ ਤੋਂ ਇਲਾਵਾ ਇਮਾਰਤਾਂ ਸੀਲ ਕਰਨ ਦੀ ਕਾਰਵਾਈ ਚੱਲ ਰਹੀ ਹੈ ਜਦਕਿ ਕਈ ਬਰਾਂਚਾਂ ਤਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਤੋਂ ਲੰਬੇ ਸਮੇਂ ਤੋਂ ਬਕਾਇਆ ਵਸੂਲੀ ਕਰਨ ਵਿਚ ਦਿਲਚਸਪੀ ਨਹੀਂ ਦਿਖਾਈ ਗਈ ਤਾਂ ਹੁਣ ਚੁਣੇ ਹੋਏ ਕੌਂਸਲਰਾਂ ਤੋਂ ਇਲਾਵਾ ਮੇਅਰ ਵਿਨੀਤ ਧੀਰ ਵੱਲੋਂ ਵੀ ਡਿਫਾਲਟਰ ਅਦਾਰਿਆਂ ਤੋਂ ਰਕਮਾਂ ਵਸੂਲ ਕਰਨ ਦੇ ਮਾਮਲੇ ਸਾਹਮਣੇ ਲਿਆਂਦੇ ਜਾ ਰਹੇ ਹਨ | ਜਿੱਥੇ ਮੇਅਰ ਵੱਲੋਂ ਕਾਲੋਨੀਆਂ ਪਾਸ ਕਰਨ ਲਈ ਪੂਰੀਆਂ ਫ਼ੀਸਾਂ ਨਾ ਦੇਣ ਦੇ ਮਾਮਲੇ ਸਾਹਮਣੇ ਲਿਆਂਦੇ ਗਏ ਹਨ ਜਿਨ੍ਹਾਂ ਨੇ ਨਿਗਮ ਦਾ ਕਰੋੜਾਂ ਰੁਪਏ ਦੇਣਾ ਹੈ | ਮੇਅਰ ਵੱਲੋਂ ਡਿਫਾਲਟਰਾਂ ਦੀਆਂ ਸੂਚੀਆਂ ਬਾਰ-ਬਾਰ ਮੰਗਣ ਤੋਂ ਬਾਅਦ ਹੁਣ ਸੂਚੀਆਂ ਉਪਲਬਧ ਕਰਵਾਈਆਂ ਗਈਆਂ ਹਨ ਤੇ ਜੇਕਰ ਬਿਲਡਿੰਗ ਬਰਾਂਚ ਡਿਫਾਲਟਰਾਂ ਤੋਂ ਕਰੋੜਾਂ ਰੁਪਏ ਦੀ ਵਸੂਲੀ ਕਰ ਲਵੇ ਤਾਂ ਇਸ ਨਾਲ ਨਿਗਮ ਨੂੰ ਵਿਕਾਸ ਦੇ ਕੰਮ ਕਰਵਾਉਣ ਲਈ ਫ਼ੰਡਾਂ ਦੀ ਕਮੀ ਨਹੀਂ ਰਹੇਗੀ | ਦੂਜੇ ਪਾਸੇ ਟੈਲੀਕਾਮ ਮਾਮਲਿਆਂ ਦੀ ਐਡਹਾਕ ਕਮੇਟੀ ਦੇ ਚੇਅਰਮੈਨ ਕੌਂਸਲਰ ਰਾਜੇਸ਼ ਠਾਕੁਰ ਵੱਲੋਂ ਵੀ ਕਈ ਸਾਲਾਂ ਤੋਂ ਟੈਲੀਕਾਮ ਤੋਂ ਕਰੋੜਾਂ ਰੁਪਏ ਨਾ ਵਸੂਲੇ ਜਾਣ ਦਾ ਮਾਮਲਾ ਕੱਢਿਆ ਗਿਆ ਹੈ | ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਰਾਂਚ ਨਾਲ ਸਬੰਧਿਤ ਅਫ਼ਸਰਾਂ ਵੱਲੋਂ ਇਹ ਵਸੂਲੀ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਤਾਂ ਜਦੋਂ ਕੌਂਸਲਰ ਰਾਜੇਸ਼ ਠਾਕੁਰ ਵੱਲੋਂ ਰਿਕਾਰਡ ਤਲਬ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਕਈ ਟੈਲੀਕਾਮ ਕੰਪਨੀਆਂ ਵੱਲੋਂ ਕਈ ਸਾਲਾਂ ਦਾ ਕਿਰਾਇਆ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਹੁਣ ਚੇਅਰਮੈਨ ਵੱਲੋਂ ਬੀ. ਐਂਡ. ਆਰ. ਬਰਾਂਚ ਤੋਂ ਵਸੂਲੀ ਜਾਣ ਵਾਲੀ ਰਕਮ ਦੀਆਂ ਸੂਚੀਆਂ ਤਲਬ ਕੀਤੀਆਂ ਗਈਆਂ ਹਨ | ਨਿਗਮ ਸੂਤਰਾਂ ਦੀ ਮੰਨੀਏ ਤਾਂ ਜੇਕਰ ਨਿਗਮ ਵੱਲੋਂ ਆਪਣੀ ਡਿਫਾਲਟਰ ਰਕਮਾਂ ਦੀ ਹੋਰ ਵਸੂਲੀ ਦਾ ਰਿਕਾਰਡ ਕਢਵਾਇਆ ਜਾਵੇ ਤਾਂ ਇਹ ਰਕਮ ਕਈ ਕਰੋੜਾਂ ਵਿਚ ਪੁੱਜ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸੰਬੰਧੀ ਪੜਤਾਲ ਲਈ ਕਮੇਟੀ ਦਾ ਗਠਨ
Ad Position 24