17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕਾਕੜ ਕਲਾਂ 'ਚ ਹੋਮਿਓਪੈਥਿਕ ਕੈਂਪ ਲਗਾਇਆ <br/>

Ad Position 21
No active advertisement
ਲੋਹੀਆਂ ਦੇ ਪਿੰਡ ਕਾਕੜ ਕਲਾਂ ਵਿਖੇ ਲਗਾਏ ਹੋਮਿਓਪੈਥਿਕ ਕੈਂਪ ਦਾ ਉਦਘਾਟਨ ਕਰਦੇ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਨਾਲ ਬੀਬੀ ਰਣਜੀਤ ਕੌਰ ਕਾਕੜ ਕਲਾਂ ਤੇ ਹੋਰ (ਸੱਜੇ) ਮੁੱਖ ਮਹਿਮਾਨ ਬਾਲ ਯੋਗੀ ਸੰਤ ਬਾਬਾ ਪ੍ਰਗਟ ਨਾਥ ਜੀ ਰਹੀਮਪੁਰ ਤੇ ਹੋਰਾਂ ਦਾ ਸਨਮਾਨ ਕਰਦੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਅਤੇ ਹੋਰ ਪ੍ਰਬੰਧਕ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 29-01-2026
ਲੋਹੀਆਂ ਖਾਸ, 28 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਲੰਬਾ ਸਮਾਂ ਇੰਚਾਰਜ ਰਹੇ ਸਵ: ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ ਪੰਜਾਬ ਸਮੇਤ ਸਮੁੱਚਾ ਕਾਕੜ ਕਲਾਂ ਪਰਿਵਾਰ ਲੋਕ ਸੇਵਾ ਨੂੰ ਸਮਰਪਿਤ ਹੈ ਜਿਨ੍ਹਾਂ ਵੱਲੋਂ ਸਮੇਂ ਸਮੇਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪੇਸ਼ ਕਰਕੇ ਵਾਹ ਵਾਹ ਖੱਟੀ ਗਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਕਾਕੜ ਕਲਾਂ ਵਿਖੇ ਪਰਿਵਾਰ ਵੱਲੋਂ ਲਗਾਏ ਗਏ 'ਮੁਫ਼ਤ ਹੋਮੀਓਪੈਥਿਕ ਕੈਂਪ' ਦੌਰਾਨ ਮੁੱਖ ਮਹਿਮਾਨ ਬਾਲ ਯੋਗੀ ਸੰਤ ਬਾਬਾ ਪ੍ਰਗਟ ਨਾਥ ਰਹੀਮ ਪੁਰ ਵਾਲਿਆਂ ਤੇ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵੱਲੋਂ ਕੀਤਾ ਗਿਆ | ਕੈਂਪ ਦਾ ਉਦਘਾਟਨ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ ਜਦਕਿ ਕੈਂਪ ਦੌਰਾਨ ਹਾਜ਼ਰ ਡਾਕਟਰ ਅਰਵਿੰਦ ਕੁਮਾਰ ਐਚ.ਐਮ.ਓ. ਸੀ.ਐਚ.ਸੀ. ਸ਼ਾਹਕੋਟ, ਡਾਕਟਰ ਇੰਦੂ ਮਲਹੋਤਰਾ ਸੀ.ਐਚ.ਸੀ. ਸਿਵਿਲ ਹਸਪਤਾਲ ਜਲੰਧਰ, ਸ੍ਰੀ ਵਿਸ਼ਾਲ ਮਹਿਤਾ ਡਿਸਪੈਨਸਰ, ਸ੍ਰੀਮਤੀ ਸੀਮਾ ਡਿਸਪੈਂਸਰ, ਮਨਜੀਤ ਕੁਮਾਰ ਸੇਵਾਦਾਰ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ 300 ਤੋਂ ਵੱਧ ਮਰੀਜ਼ਾਂ ਨੇ ਲਾਭ ਲਿਆ | ਇਸ ਮੌਕੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ ਪੰਜਾਬ ਵੱਲੋਂ ਮੁੱਖ ਮਹਿਮਾਨ ਬਾਲ ਯੋਗੀ ਸੰਤ ਬਾਬਾ ਪ੍ਰਗਟ ਨਾਥ ਰਹੀਮ ਪੁਰ ਵਾਲੇ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਚੰਦਰ ਮੋਹਨ ਸੂਦ, ਪਹਿਲਵਾਨ ਹਰਬੰਸ ਸਿੰਘ ਮਾਣਕਪੁਰ, ਜੋਗਿੰਦਰ ਸਿੰਘ ਟਾਈਗਰ ਸਮੇਤ ਹੋਰ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ | ਕੈਂਪ ਦੌਰਾਨ ਡਾਕਟਰ ਸੁਖਪਾਲ ਕੌਰ, ਮਨਦੀਪ ਸਿੰਘ ਝੀਤਾ ਪੀ.ਏ., ਲਛਮਣ ਸਿੰਘ ਪੂਨੀਆ, ਬਲਵਿੰਦਰ ਸਿੰਘ ਪੂਨੀਆ, ਕੁਲਦੀਪ ਸਿੰਘ ਪੂਨੀਆ, ਤੇਜੀ ਕੰਗ, ਸੋਨੂੰ ਕਾਕੜ, ਸਰਪੰਚ ਹਰਨੇਕ ਸਿੰਘ, ਸਾਬੀ ਕਾਕੜ, ਕਮਲਦੀਪ ਸਿੰਘ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਹਰਜਿੰਦਰ ਕੌਰ, ਜਸਪ੍ਰੀਤ ਸਿੰਘ, ਅਮਿ੍ਤਪਾਲ ਸਿੰਘ, ਦਲਬੀਰ ਸਿੰਘ, ਸਿੰਗਾਰਾ ਸਿੰਘ, ਹਰਜੀਤ ਸਿੰਘ ਮੰਨਾ, ਤਰਸੇਮ ਸਿੰਘ ਮਲਸੀਆ, ਮੰਨੂ ਸਮੇਤ ਹੋਰ ਪਿੰਡ ਵਾਸੀ ਸਹਿਯੋਗੀਆਂ ਵੱਲੋਂ ਸੇਵਾ ਵੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ 'ਚ ਸਾਲਾਨਾ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸੇਵਾ ਕੇਂਦਰ ਨੂੰ ਚੋਰਾਂ ਨੇ ਬਣਾਇਆ ਦੂਜੀ ਵਾਰ ਨਿਸ਼ਾਨਾ, ਬੈਟਰੀਆਂ ਚੋਰੀ <br/>
Ad Position 24