17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕਰਤਾਰਪੁਰ 'ਚ ਵੱਖ-ਵੱਖ ਥਾਵਾਂ 'ਤੇ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ <br/>

Ad Position 21
No active advertisement
ਨਗਰ ਕੌਂਸਲ ਦਫਤਰ ਕਰਤਾਰਪੁਰ 'ਚ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਕੌਮੀ ਝੰਡੇ ਨੂੰ ਸਲਾਮੀ ਦਿੰਦੇ ਹੋਏ | ਨਾਲ ਪ੍ਰਧਾਨ ਮਨਜਿੰਦਰ ਕੌਰ, ਵਰੁਣ ਬਾਵਾ, ਕੌਂਸਲਰ ਪਿ੍ੰਸ ਅਰੋੜਾ, ਚਰਨਜੀਤ ਪੁਰੇਵਾਲ ਆਦਿ | ਜਨਤਾ ਕਾਲਜ ਕਰਤਾਰਪੁਰ 'ਚ ਕÏਮੀ ਝੰਡਾ ਲਹਿਰਾਉਂਦੇ ਚੌਧਰੀ ਸੁਰਿੰਦਰ ਸਿੰਘ | ਨਾਲ ਪਿ੍ੰਸੀਪਲ ਡਾ. ਪ੍ਰੈਟੀ ਸੋਢੀ, ਸਕੱਤਰ ਹਰੀਪਾਲ, ਚੌਧਰੀ ਦਮਨਵੀਰ ਸਿੰਘ, ਪਿੰਡਾਂ ਤੋਂ ਆਏ ਸਰਪੰਚ ਤੇ ਮੋਹਤਬਰ ਕਾਂਗਰਸ ਆਗੂ ਤੇ ਕਾਲਜ ਸਟਾਫ਼ ਆਦਿ ¢ ਤਸਵੀਰਾਂ-ਧੀਰਪੁਰ <br/> 29-01-2026
ਕਰਤਾਰਪੁਰ, 28 ਜਨਵਰੀ (ਭਜਨ ਸਿੰਘ) - ਗਣਤੰਤਰ ਦਿਵਸ ਦੀ 77ਵੀਂ ਵਰ੍ਰੇਗੰਢ ਕਰਤਾਰਪੁਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਉਤਸ਼ਾਹ ਨਾਲ ਮਨਾਈ ਗਈ | ਨਗਰ ਕੌਂਸਲ ਦਫਤਰ ਕਰਤਾਰਪੁਰ 'ਚ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ¢ ਇਸ ਮੌਕੇ ਨਗਰ ਕੌਂਸਲ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਕੌਰ, ਈ.ਓ. ਰਾਜੀਵ ਓਬਰਾਏ, ਆਪ ਆਗੂ ਵਰੁਣ ਬਾਵਾ, ਜਸਵਿੰਦਰ ਸਿੰਘ ਬਬਲਾ, ਪੰਡਤ ਅਵਧ ਕੁਮਾਰ, ਸਾਬਕਾ ਪ੍ਰਧਾਨ ਪਿ੍ੰਸ ਅਰੋੜਾ, ਕੋਆਰਡੀਨੇਟਰ ਚਰਨਜੀਤ ਸਿੰਘ ਪੁਰੇਵਾਲ, ਗਗਨ ਛਾਬੜਾ, ਅਗਮਜੋਤ ਸਿੰਘ, ਕੌਂਸਲਰ ਸ਼ਾਮ ਸੁੰਦਰ ਪਾਲ, ਡਿੰਪਲ ਕਪੂਰ, ਓਾਕਾਰ ਸਿੰਘ ਮਿੱਠੂ, ਅਮਰਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਡੀ.ਐਸ.ਪੀ. ਨਰਿੰਦਰ ਸਿੰਘ ਔਜਲਾ, ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ, ਉਂਕਾਰ ਸਿੰਘ ਬਿਲਖੂ, ਗੁਰਦੀਪ ਸਿੰਘ ਮਿੰਟੂ, ਮਾਨਵ ਛਾਬੜਾ, ਸੰਜੇ ਅਗਰਵਾਲ ਤੇ ਨਗਰ ਕੌਂਸਲ ਸਟਾਫ਼ ਆਦਿ ਹਾਜ਼ਰ ਸਨ | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਗਣਤੰਤਰ ਦਿਵਸ ਮੌਕੇ ਤਿਰੰਗੇ ਨੂੰ ਸਲਾਮੀ ਦਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਪ੍ਰੈਟੀ ਸੋਢੀ, ਸਕੱਤਰ ਹਰੀਪਾਲ, ਚੌਧਰੀ ਦਮਨਵੀਰ ਸਿੰਘ, ਸ਼ਾਮ ਸੁੰਦਰ, ਡਾ. ਭੀਮ ਸੈਨ ਜਗੋਤਾ, ਸਾਬਕਾ ਪ੍ਰਧਾਨ ਸੂਰਜ ਭਾਨ, ਮਲਕੀਤ ਸਿੰਘ ਨਿਜਾਮਦੀਨਪੁਰ, ਸਾਬਕਾ ਪ੍ਰਧਾਨ ਗੁਰਦੀਪ ਸਿੰਘ, ਸਰਬਜੀਤ ਬਾਵਾ, ਕਾਲਾ ਸੇਠ, ਕਾਲਜ ਸਟਾਫ਼ ਤੇ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ | ਕਾਲਜ ਕੈਂਪਸ ਵਿੱਚ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਮੁੱਖ ਮਹਿਮਾਨ ਚੌਧਰੀ ਸੁਰਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ਾਹਕੋਟ ਦੇ ਪਿੰਡਾਂ 'ਚ ਟਰੈਕਟਰ ਮਾਰਚ <br/> ਅਗਲੀ ਖ਼ਬਰ ਮਨਰੇਗਾ 'ਚ ਤਬਦੀਲੀ ਕਰ ਕੇ ਕੇਂਦਰ ਸਰਕਾਰ ਗ਼ਰੀਬਾਂ ਨਾਲ ਕਰ ਰਹੀ ਹੈ ਧੱਕਾ- ਰਜਿੰਦਰ ਸਿੰਘ <br/>
Ad Position 24