17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ਼ਿਵ ਰਾਮ ਕਲਾ ਮੰਚ ਨੇ ਮਾਡਲ ਹਾਊਸ ਵਿਖੇ ਮਨਾਇਆ ਗਣਤੰਤਰ ਦਿਵਸ <br/>

Ad Position 21
No active advertisement
ਮਾਡਲ ਹਾਊਸ ਚਾਰ ਮਰਲਾ ਪਾਰਕ ਵਿਖੇ ਤਿਰੰਗਾ ਲਹਿਰਾਉਂਦੇ ਹੋਏ ਸੁਰਿੰਦਰ ਸ਼ਰਮਾ, ਸ਼ੋਭਾ ਭਗਤ, ਪ੍ਰਧਾਨ ਰਜਨੀਸ਼ ਕੁਮਾਰ, ਧੀਰਜ ਸਹਿਗਲ, ਜਗਦੀਸ਼ ਬਿੱਟਾ, ਵਿਸ਼ਾਲ ਭੱਲਾ ਤੇ ਹੋਰ | ਤਸਵੀਰ. ਮੁਨੀਸ਼ <br/> 29-01-2026
ਜਲੰਧਰ, 28 ਜਨਵਰੀ (ਹਰਵਿੰਦਰ ਸਿੰਘ ਫੁੱਲ)- ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮ ਲੀਲ੍ਹਾ ਕਮੇਟੀ ਮਾਡਲ ਹਾਊਸ ਵੱਲੋਂ ਗਣਤੰਤਰ ਦਿਵਸ ਚਾਰ ਮਾਰਲਾ ਪਾਰਕ, ਮਾਡਲ ਹਾਊਸ ਵਿਖੇ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਤਿਰੰਗਾ ਲਹਿਰਾਉਣ ਦੀ ਰਸਮ ਸੁਰਿੰਦਰ ਸ਼ਰਮਾ (ਸੇਵਾ-ਮੁਕਤ ਜ਼ਿਲ੍ਹਾ ਮੈਨੇਜਰ ਸਹਿਕਾਰੀ ਬੈਂਕ), ਸ਼ੋਭਾ ਭਗਤ ਆਪ ਆਗੂ ਤੇ ਮੰਚ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਸਾਰੇ ਮੈਂਬਰਾਂ ਨਾਲ ਕੀਤੀ | ਆਪਣੇ ਸੰਬੋਧਨ ਵਿੱਚ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਰਾਸ਼ਟਰੀ ਏਕਤਾ ਦਾ ਸੱਦਾ ਦਿੰਦਾ ਹੈ | ਉਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ | ਐਮ.ਡੀ. ਪਬਲਿਕ ਸਕੂਲ ਤੇ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ | ਪ੍ਰਸਿੱਧ ਗਾਇਕ ਪਿ੍ਤਪਾਲ ਸਿੰਘ ਤੇ ਸ਼ਰੂਤੀ ਸ਼ਰਮਾ ਨੇ ਦੇਸ਼ ਭਗਤੀ ਦੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਪ੍ਰਧਾਨ ਰਜਨੀਸ਼ ਕੁਮਾਰ, ਵਾਈਸ ਚੇਅਰਮੈਨ ਨਰਿੰਦਰ ਭਗਤ, ਡਾਇਰੈਕਟਰ ਤੇ ਵਾਈਸ ਪ੍ਰਧਾਨ ਧੀਰਜ ਸਹਿਗਲ, ਖਜ਼ਾਨਚੀ ਵਿਸ਼ਾਲ ਭੱਲਾ, ਸਟੇਜ ਸਕੱਤਰ ਪਿ੍ਯਵਰਤ ਸ਼ਾਸਤਰੀ, ਜਗਦੀਸ਼ ਬਿੱਟਾ, ਮਨੋਜ ਕਾਲੀਆ, ਕਾਰਤਿਕ, ਲਵੀ ਸਿੰਘ, ਮਨੀ ਸੋਨੀ, ਰਾਜੇਸ਼ ਸੋਨੀ, ਯਸ਼ਿਕਾ, ਪ੍ਰਦੀਪ ਬੀਟੀ, ਸਚਿਤ ਸ਼ਰਮਾ, ਮਿਕੁਲ ਸ਼ਰਮਾ, ਵਤਨ, ਮਾਨਵ ਤੇ ਦਾਨਿਸ਼, ਹੇਮੰਤ ਸ਼ਰਮਾ, ਹਰਸ਼ ਸਹਿਗਲ, ਸੁਰਿੰਦਰ ਸ਼ਿੰਦਾ, ਹਰਿੰਦਰ ਸ਼ਰਮਾ, ਭਾਜਪਾ ਆਗੂ ਰਾਜਿੰਦਰ ਬਿੱਲਾ, ਵਿਨੈ ਸ਼ਰਮਾ, ਪ੍ਰੀਤਮ ਸਿੰਘ ਮਨੀ, ਗੁਰਬਚਨ ਦਾਸ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ <br/> ਅਗਲੀ ਖ਼ਬਰ ਘਰੇਲੂ ਮਹਿਲਾਵਾਂ ਦੇ ਹੁਨਰ ਨੂੰ ਪਛਾਣ ਦੇ ਰਿਹੈ ਪੰਜਾਬ ਸਖੀ ਸ਼ਕਤੀ ਮੇਲਾ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਕੇ ਉੱਭਰ ਰਹੀ...
Ad Position 24