16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਦੇ ਮੁਖੀ ਸੰਤ ਜਸਵਿੰਦਰ ਸਿੰਘ ਦਾ ਦਿਹਾਂਤ

Ad Position 21
No active advertisement
ਸੰਤ ਬਾਬਾ ਜਸਵਿੰਦਰ ਸਿੰਘ ਦੀ ਤਸਵੀਰ |
ਸੰਤ ਬਾਬਾ ਜਸਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਾਜ਼ਰ ਸੰਤ ਜਗਜੀਤ ਸਿੰਘ, ਸੰਤ ਰਣਜੀਤ ਸਿੰਘ ਲਾਇਲਪੁਰੀ, ਸੰਤ ਮੋਹਨ ਸਿੰਘ, ਸੁਆਮੀ ਸ਼ ਾਂਤਾ ਨੰਦ ਗੋਪਾਲ ਨਗਰ ਤੇ ਹੋਰ ਸ਼ਖ਼ਸੀਅਤਾਂ | ਅਜੀਤ ਤਸਵੀਰਾਂ
22-01-2026
ਚੁਗਿੱਟੀ/ਜੰਡੂਸਿੰਘਾ, 21 ਜਨਵਰੀ (ਨਰਿੰਦਰ ਲਾਗੂ) ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਦੇ ਮੁਖੀ ਸੰਤ ਬਾਬਾ ਜਸਵਿੰਦਰ ਸਿੰਘ ਸਪੁੱਤਰ ਸੰਤ ਬਾਬਾ ਲਾਲ ਸਿੰਘ ਬੁੱਧਵਾਰ ਸਵੇਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਨੇ ਸੰਨ 2014 ਵਿਚ ਸੰਤ ਲਾਲ ਸਿੰਘ ਜੀ ਦੇ ਸੱਚਖੰਡਵਾਸੀ ਹੋਣ ਤੋਂ ਬਾਅਦ ਉਕਤ ਗੁਰੂ ਘਰ ਦੀ ਸੇਵਾ ਸੰਭਾਲੀ ਸੀ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚੀਆਂ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਬਸ਼ੀਰਪੁਰਾ-ਸੂਰੀਆ ਇਨਕਲੇਵ ਸ਼ਮਸ਼ਾਨਘਾਟ ਵਿਖੇ ਅਗਨ ਭੇਟ ਉਨ੍ਹਾਂ ਦੇ ਸਪੁੱਤਰ ਸੁਖਮਨਦੀਪ ਸਿੰਘ ਵਲੋਂ ਕੀਤਾ ਗਿਆ | ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਅਤੇ ਮੀਡੀਆ ਦੇ ਪ੍ਰਤੀਨਿਧੀਆਂ ਵਲੋਂ ਹਾਜ਼ਰ ਹੋ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ | ਇਸ ਮੌਕੇ ਸੰਤ ਜਗਜੀਤ ਸਿੰਘ ਸ਼ਾਸਤਰੀ ਹਰਿਦੁਆਰ ਵਾਲੇ, ਸੁਆਮੀ ਸ਼ਾਂਤਾ ਨੰਦ ਜੀ, ਸੰਤ ਮੋਹਨ ਦਾਸ, ਅਮਰਜੀਤ ਸਿੰਘ ਅਮਰੀ, ਹਰਿੰਦਰ ਸਿੰਘ ਢੀਂਡਸਾ ਹਰਿਦੁਆਰ ਵਾਲੇ, ਸੰਤ ਬਾਬਾ ਗੁਰਵਿੰਦਰਪਾਲ ਸਿੰਘ ਨਿਰਮਲ ਕੁਟੀਆ ਵਾਲੇ, ਬਾਬਾ ਤਰਲੋਚਨ ਸਿੰਘ ਪੀਰ ਬੋਦਲਾਂ ਬਾਜ਼ਾਰ ਵਾਲੇ, ਸੰਤ ਰਾਜਾ ਸਿੰਘ ਚੱਕ ਵਿਹੰਡਲ, ਸੰਤ ਰਣਜੀਤ ਸਿੰਘ ਲਾਇਲਪੁਰੀ ਅਤੇ ਮਨਜੀਤ ਸਿੰਘ ਤੋਂ ਇਲਾਵਾ ਸਰਬਜੀਤ ਸਿੰਘ ਰਾਜਪਾਲ, ਹਰਜਿੰਦਰ ਸਿੰਘ ਲਾਡਾ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਸਤਪਾਲ ਸਿੰਘ ਸਿਦਕੀ, ਰਛਪਾਲ ਸਿੰਘ ਪਾਲ ਪੰਜਾਬ ਦੇ ਮੁਹੰਮਦ ਰਫ਼ੀ, ਗੁਰਮੇਲ ਸਿੰਘ, ਦਲਜੀਤ ਸਿੰਘ ਬੇਦੀ, ਹਰਪ੍ਰੀਤ ਸਿੰਘ, ਕੌਂਸਲਰ ਸੈਰੀ ਚੱਢਾ, ਕੁਲਵੰਤ ਸਿੰਘ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਕੇ. ਡੀ. ਭੰਡਾਰੀ, ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਹਰਦੇਵ ਸਿੰਘ ਗੋਲਡੀ ਭਾਟੀਆ, ਮਨਜੀਤ ਸਿੰਘ ਠੁਕਰਾਲ, ਇੰਦਰਪਾਲ ਸਿੰਘ, ਦਵਿੰਦਰ ਸਿੰਘ ਰਹੇਜਾ, ਰਾਜੇਸ਼ ਬਾਹਰੀ, ਜੀ. ਐਸ. ਜੱਜ, ਗੁਰਮੀਤ ਸਿੰਘ ਬਿੱਟੂ, ਹਰਪਾਲ ਸਿੰਘ ਚੱਢਾ, ਕਸ਼ਮੀਰ ਸਿੰਘ ਲਹੌਰੀਆਂ, ਸੁਰਿੰਦਰ ਸਿੰਘ ਰਾਜ ਸੀਨੀ. ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਕਿਸ਼ਨ ਲਾਲ, ਅਜਮੇਰ ਸਿੰਘ, ਤਜਿੰਦਰ ਸਿੰਘ ਪ੍ਰਦੇਸ਼ੀ, ਚਰਨਜੀਤ ਸਿੰਘ ਲਾਲੀ, ਡਾ. ਪਰਮਜੀਤ ਸਿੰਘ ਮਰਵਾਹਾ, ਹਰਪ੍ਰੀਤ ਸਿੰਘ ਨੀਟੂ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ | ਇਸ ਮੌਕੇ ਸੰਤ ਰਣਜੀਤ ਸਿੰਘ ਲਾਇਲਪੁਰੀ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫੁੱਲ ਚੁਗਣ ਦੀ ਰਸਮ 24 ਜਨਵਰੀ ਨੂੰ ਬਸ਼ੀਰਪੁਰਾ-ਸੂਰੀਆ ਇਨਕਲੇਵ ਸ਼ਮਸ਼ਾਨਘਾਟ ਵਿਖੇ ਕੀਤੀ ਜਾਵੇਗੀ | ਵਰਨਣਯੋਗ ਹੈ ਕਿ ਸੰਤ ਬਾਬਾ ਜਸਵਿੰਦਰ ਸਿੰਘ ਵਲੋਂ ਸੰਗਤਾਂ ਨੂੰ ਹਮੇਸ਼ਾਂ ਗੁਰੂ ਵਾਲੇ ਬਣ ਕੇ ਪਰਮਾਤਮਾ ਦਾ ਨਾਂਅ ਜਪਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ wਕਰਮਚਾਰੀਆਂ ਦੇ ਵਾਰਸਾਂ ਨੂੰ ਐਕਸ ਗੇ੍ਰਸ਼ੀਆ ਗਰਾਂਟ
ਅਗਲੀ ਖ਼ਬਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਗਾਹਕ ਸੇਵਾ ਕੇਂਦਰ ਤੋਂ ਲੁੱਟੇ 50 ਹਜ਼ਾਰ ਰੁਪਏ

Ad Position 24