17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਰਪੰਚ ਸੰਗੀਤਾ ਰਾਣੀ ਦੀ ਅਗਵਾਈ ਹੇਠ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕੱਢੀ ਜਾਗਰੂਕਤਾ ਰੈਲੀ <br/>

Ad Position 21
No active advertisement
ਅਜੀਤ ਡੈਸਕ 22-01-2026
ਜਲੰਧਰ, 21 ਜਨਵਰੀ (ਚੰਦੀਪ ਭੱਲਾ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਵਡਾਲਾ ਪਿੰਡ ਤੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਦੀ ਅਗਵਾਈ ਪਿੰਡ ਦੀ ਸਰਪੰਚ ਸੰਗੀਤਾ ਰਾਣੀ ਸੋਨੀ ਨੇ ਕੀਤੀ ਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਕਿਹਾ ਗਿਆ ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਨ ਤੇ ਸਾਨੂੰ ਮਿਲ ਕੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਤੇ ਜੋ ਨੌਜਵਾਨ ਨਸ਼ਿਆਂ ਵੱਲ ਤੁਰੇ ਹੋਏ ਹਨ ਉਨ੍ਹਾਂ ਨੂੰ ਖੇਡਾਂ ਵੱਲ ਲਿਜਾਉਣਾ ਚਾਹੀਦਾ ਹੈ | ਐਡਵੋਕੇਟ ਸੰਗੀਤਾ ਰਾਣੀ ਸੋਨੀ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਬਹੁਤਾ ਵੱਡਾ ਕੰਮ ਨਹੀਂ ਹੈ ਜੇਕਰ ਸਾਰੇ ਪੰਜਾਬੀ ਇੱਕਜੁੱਟ ਹੋਣ ਤੇ ਇਸ ਦਾ ਖ਼ਾਤਮਾ ਕੁੱਝ ਸਮੇਂ 'ਚ ਹੀ ਹੋ ਜਾਵੇਗਾ | ਰੈਲੀ ਨੂੰ ਸਾਰੇ ਇਲਾਕੇ ਦੇ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ | ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਬੱਬੂ (ਪੰਚ), ਹਰਦੀਪ ਕੌਰ ਪੰਚ, ਦਰਸ਼ਨ ਸਿੰਘ, ਪੰਚ, ਅਮਨਪ੍ਰੀਤ ਕੌਰ ਬਲਾਕ ਸੰਮਤੀ, ਸੁਰਿੰਦਰ ਸੋਮੀ, ਲਖਵੀਰ ਅਰੋੜਾ, ਮਮਤਾ ਮਿਨਹਾਸ, ਟੀਨਾ ਭੱਲਾ, ਵਿਜੇ, ਪੂਜਾ, ਨੀਲਮ, ਅਰਵਿੰਦ ਆਰ.ਐੱਸ., ਅਤੁਲ ਭਗਤ, ਮੰਗੀ ਵਡਾਲਾ, ਦਿਵਜੋਤ ਸਿੱਧੂ, ਪਿ੍ੰਸ ਵਿਰਦੀ, ਸੀਤਾ ਦੇਵੀ, ਸੁਰਜੀਤ ਵਿਰਦੀ, ਅਸ਼ਵਨੀ ਸ਼ਰਮਾ, ਗੁਰਿੰਦਰ ਪਾਲ ਸਿੰਘ, ਅਨੀਤਾ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਮੱਸਿਆਵਾਂ ਹੱਲ ਕਰਵਾਉਣ ਲਈ ਮੇਅਰ ਨੂੰ ਮਿਲੇ ਭੰਡਾਰੀ <br/> ਅਗਲੀ ਖ਼ਬਰ ਕਰਮਚਾਰੀਆਂ ਦੇ ਵਾਰਸਾਂ ਨੂੰ ਐਕਸ ਗੇ੍ਰਸ਼ੀਆ ਗਰਾਂਟ ਦਿੱਤੀ <br/>
Ad Position 24