17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

-ਮਾਮਲਾ ਰਾਮਾ ਮੰਡੀ 'ਚ ਪ੍ਰਾਪਰਟੀ ਕਾਰੋਬਾਰੀ 'ਤੇ ਗੋਲੀਆਂ ਚਲਾਉਣ ਦਾ- ਸੱਬਾ ਗੈਂਗਸਟਰ ਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-01-2026
ਜਲੰਧਰ ਛਾਉਣੀ, 21 ਜਨਵਰੀ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਕਾਕੀ ਪਿੰਡ ਮੋੜ ਨੇੜੇ ਬੀਤੀ ਸ਼ਾਮ ਇੱਕ ਸਕੂਟਰੀ 'ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਵਲੋਂ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਫਾਰਚੂਨਰ ਸਵਾਰ ਵਿਅਕਤੀ ਸਰਬਤੇਜ ਸਿੰਘ ਵਾਸੀ ਜਸਵੰਤ ਨਗਰ ਗੜ੍ਹਾ 'ਤੇ ਗੋਲੀਆਂ ਚਲਾਉਣ ਣ ਵਾਲੇ ਦੋਸ਼ੀਆਂ 'ਚੋਂ ਅਜੇ ਤੱਕ ਪੁਲਿਸ ਕਿਸੇ ਨੂੰ ਵੀ ਗਿ੍ਫ਼ਤਾਰ ਕਰਨ 'ਚ ਸਫਲ ਨਹੀਂ ਹੋ ਸਕੀ ਹੈ ਤੇ ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਸੱਬਾ ਨਾਮਕ ਗੈਂਗਸਟਰ ਤੇ ਉਸ ਦੇ ਅਣਪਛਾਤੇ ਸਾਥੀ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਸਰਬਤੇਜ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸ ਨੂੰ ਬੀਤੇ ਕੁਝ ਮਹੀਨਿਆਂ ਤੋਂ ਧਮਕੀ ਅਤੇ ਫਿਰੌਤੀ ਮੰਗਣ ਸੰਬੰਧੀ ਫ਼ੋਨ ਆ ਰਹੇ ਸਨ ਜਿਸ ਸੰਬੰਧੀ ਉਸ ਵਲੋਂ ਥਾਣਾ 7 ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਤੇ ਪੁਲਿਸ ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਪਰ ਬੀਤੇ ਦਿਨ ਸਰਬਤੇਜ ਸਿੰਘ 'ਤੇ ਰਾਮਾ ਮੰਡੀ ਖੇਤਰ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਵਲੋਂ ਸੱਬਾ ਗੈਂਗਸਟਰ ਤੇ ਉਸ ਦੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਕਰਜ ਕਰ ਲਿਆ ਗਿਆ ਸੀ | ਦੱਸਣਯੋਗ ਹੈ ਕਿ ਬੀਤੇ ਦਿਨ ਸ਼ਾਮ ਸਮੇਂ ਸਰਬਤੇਜ ਸਿੰਘ ਆਪਣੀ ਫਾਰਚੂਨਰ ਗੱਡੀ ਰਾਹੀਂ ਨੰਗਲ ਸ਼ਾਮਾਂ ਤੋਂ ਰਾਮਾ ਮੰਡੀ ਵੱਲ ਨੂੰ ਆ ਰਿਹਾ ਸੀ ਕਿ ਇਸ ਦੌਰਾਨ ਸਕੂਟਰੀ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੀ ਗੱਡੀ ਦੇ ਦਰਵਾਜ਼ੇ 'ਤੇ ਗੋਲੀ ਚਲਾ ਦਿੱਤੀ ਗਈ ਗਈ ਜਿਸ ਦੌਰਾਨ ਉਹ ਵਾਲ-ਵਾਲ ਬੱਚ ਗਿਆ ਪਰ ਜਦੋਂ ਉਕਤ ਵਿਅਕਤੀ ਦੂਸਰੀ ਗੋਲੀ ਚਲਾਉਣ ਲੱਗੇ ਤਾਂ ਸਰਬਤੇਜ ਸਿੰਘ ਨੇ ਆਪਣੀ ਗੱਡੀ ਰਾਹੀਂ ਟੱਕਰ ਮਾਰ ਕੇ ਉਕਤ ਹਮਲਾਵਰਾਂ ਨੂੰ ਹੇਠਾਂ ਸੁੱਟ ਦਿੱਤਾ ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਕਤ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਨੇੜੇ ਹੀ ਸਥਿਤ ਗਲੀ 'ਚੋਂ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਪਹੁੰਚ ਗਏ ਸਨ ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ ਖ਼ਿਲਾਫ਼ ਵਿੱਡੀ ਮੁਹਿੰਮ ਤਹਿਤ ਪੁਲਿਸ ਵਲੋਂ 40 ਤੋਂ ਵੱਧ ਸਮਰਥਕ ਗਿ੍ਫ਼ਤਾਰ <br/> ਅਗਲੀ ਖ਼ਬਰ ਪਤੀ-ਪਤਨੀ 7 ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ <br/>
Ad Position 24