23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਿੰਡ ਦੜ੍ਹਬੀ ਵਿਖੇ 25ਨੂੰ ਮੁਫ਼ਤ ਵੰਡੀ ਜਾਵੇਗੀ ਮੌਸਮੀ ਫੁੱਲਾਂ ਦੇ ਬੂਟਿਆਂ ਦੀ ਪਨੀਰੀ

ਸਿਰਸਾ, 23 ਨਵੰਬਰ (ਪੰਨੀਵਾਲੀਆ)- ਹਰ ਸਾਲ ਦੀ ਤਰ੍ਹਾਂ ਸੰਸਥਾ ‘ਆਪਸੀ’ ਵੱਲੋਂ 25 ਨਵੰਬਰ ਨੂੰ ਸਿਰਸਾ ਜ਼ਿਲ੍ਹਾ ਦੇ ਪਿੰਡ ਦੜ੍ਹਬੀ ਵਿੱਚ ਮੌਸਮੀ ਫੁੱਲਾਂ ਦੇ ਬੂਟਿਆਂ ਦੀ ਪਨੀਰੀ ਮੁਫ਼ਤ ਵੰਡੀ ਜਾਵੇਗੀ। ਇਸ ਮੌਕੇ ’ਤੇ ਸੰਗਠਨ ਦੇ ਮੈਂਬਰਾਂ ਸਵ.

Ad Position 21
No active advertisement
ਅਜੀਤ ਡੈਸਕ 24-11-2026
ਸਿਰਸਾ, 23 ਨਵੰਬਰ (ਪੰਨੀਵਾਲੀਆ)- ਹਰ ਸਾਲ ਦੀ ਤਰ੍ਹਾਂ ਸੰਸਥਾ ‘ਆਪਸੀ’ ਵੱਲੋਂ 25 ਨਵੰਬਰ ਨੂੰ ਸਿਰਸਾ ਜ਼ਿਲ੍ਹਾ ਦੇ ਪਿੰਡ ਦੜ੍ਹਬੀ ਵਿੱਚ ਮੌਸਮੀ ਫੁੱਲਾਂ ਦੇ ਬੂਟਿਆਂ ਦੀ ਪਨੀਰੀ ਮੁਫ਼ਤ ਵੰਡੀ ਜਾਵੇਗੀ। ਇਸ ਮੌਕੇ ’ਤੇ ਸੰਗਠਨ ਦੇ ਮੈਂਬਰਾਂ ਸਵ. ਸੰਜੇ ਭਸੀਨ ਅਤੇ ਲਛਮਣ ਦਾਸ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸਮਾਗਮ ਤੋਂ ਬਾਅਦ ਸੰਜੇ ਭਸੀਨ ਦੁਆਰਾ ਬਣਾਈ ਗਈ ‘ਫਲਾਵਰ ਮੈਨ ਆਫ ਇੰਡੀਆ’ ’ਤੇ ਆਧਾਰਿਤ ਇੱਕ ਫਿਲਮ ‘ਬਿਫੋਰ ਆਈ ਡਾਈ’ ਦਿਖਾਈ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਫਲਾਵਰ ਮੈਨ ਡਾ. ਰਾਮਜੀ ਜੈਮਲ ਨੇ ਕਿਹਾ ਕਿ ਮੌਸਮੀ ਫੁੱਲਾਂ ਦੇ ਬੂਟੇ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੀ ਕੋਈ ਵੀ ਸੰਸਥਾ ਜਾਂ ਸਕੂਲ 25 ਨਵੰਬਰ ਨੂੰ ਸਵੇਰੇ 9 ਵਜੇ ਪਿੰਡ ਦੜ੍ਹਬੀ ਦੀ ਨਰਸਰੀ ਵਿੱਚ ਆ ਕੇ ਮੁਫ਼ਤ ਬੂਟਿਆਂ ਦੀ ਪਨੀਰੀ ਪ੍ਰਾਪਤ ਕਰ ਸਕਦੇ ਸਨ। ਡਾ. ਜੈਮਲ ਨੇ ਕਿਹਾ ਕਿ ਸੰਸਥਾਵਾਂ ਅਤੇ ਸਕੂਲਾਂ ਨੂੰ ਆਪਣੇ ਲੈਟਰਹੈੱਡ ’ਤੇ ਇੱਕ ਬੇਨਤੀ ਪੱਤਰ ਲਿਆਉਣਾ ਚਾਹੀਦਾ ਹੈ, ਜਿਸ ਵਿੱਚ ਲਗਾਏ ਜਾਣ ਵਾਲੇ ਬੂਟਿਆਂ ਦੀ ਅਨੁਮਾਨਤ ਗਿਣਤੀ ਦਰਸਾਈ ਗਈ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿੱਚ ਜੰਮੂ-ਕਸ਼ਮੀਰ, ਦਿੱਲੀ, ਚੰਡੀਗੜ੍ਹ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਬਿਹਾਰ, ਅਸਾਮ ਅਤੇ ਮਨੀਪੁਰ ਸਮੇਤ ਕਈ ਰਾਜਾਂ ਵਿੱਚ ਫੁੱਲਾਂ ਦੀ ਪਨੀਰੀ ਦੀਆਂ ਨਰਸਰੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਨਰਸਰੀਆਂ ਵਿੱਚ ਤਿਆਰ ਕੀਤੇ ਪੌਦੇ ਲੋੜਵੰਦ ਸੰਸਥਾਵਾਂ ਨੂੰ ਮੁਫਤ ਵੰਡੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸਿਰਸਾ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਤਰਨ ਸਜਾਇਆ ਅਗਲੀ ਖ਼ਬਰ ਥਾਣਾ ਬਿਲਗਾ ਦੇ ਮੁੱਖ ਅਫ਼ਸਰ ਖ਼ਿਲਾਫ਼ ਪੀੜਤ ਧਿਰਾਂ ਨੇ ਲਾਏ ਮਿਲੀਭੁਗਤ ਦੇ ਗੰਭੀਰ ਦੋਸ਼ ਮਸਲੇ ਹੱਲ ਨਾ ਹੋਣ ’ਤੇ ਥਾਣੇ...
Ad Position 24