19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰਪੰਚਾਂ ਦਾ ਅਣਮਿੱਥੇ ਸਮੇਂ ਦਾ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ

ਕਾਲਾਂਵਾਲੀ/ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਬੜਾਗੁੜ੍ਹਾ ਬਲਾਕ ਦੇ ਬੀ. ਡੀ.

Ad Position 21
No active advertisement
ਧਰਨੇ ’ਤੇ ਬੈਠੇ ਬਲਾਕ ਬੜਾਗੁੜ੍ਹਾ ਦੇ ਸਰਪੰਚ ਤੇ ਇਨੈਲੋ ਆਗੂ ਜਸਵੀਰ ਸਿੰੰਘ ਜੱਸਾ। ਤਸਵੀਰ : ਪੰਨੀਵਾਲੀਆ 20-11-2026
ਕਾਲਾਂਵਾਲੀ/ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਬੜਾਗੁੜ੍ਹਾ ਬਲਾਕ ਦੇ ਬੀ. ਡੀ. ਪੀ. ਓ. ਭਜਨ ਲਾਲ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਬੜਾਗੁੜ੍ਹਾ ਬਲਾਕ ਸਰਪੰਚ ਐਸੋਸੀਏਸ਼ਨ ਦੇ ਬੈਨਰ ਹੇਠ ਬਲਾਕ ਦੇ ਸਰਪੰਚਾਂ ਦੀ ਅਣਮਿੱਥੇ ਸਮੇਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਇਨੈਲੋ ਵੱਲੋਂ ਸਰਪੰਚਾਂ ਦੀ ਹੜਤਾਲ ਨੂੰ ਸਮਰਥਨ ਦਿੱਤਾ। ਇਸ ਮੌਕੇ ਜਸਵੀਰ ਸਿੰਘ ਜੱਸਾ ਨੇ ਕਿਹਾ ਕਿ ਇਨੈਲੋ ਸਰਪੰਚਾਂ ਦੀ ਹੜਤਾਲ ਨੂੰ ਸਮਰਥਨ ਦਿੰਦੀ ਹੈ। ਇਨੈਲੋ ਪਾਰਟੀ ਉਦੋਂ ਤੱਕ ਪਿੱਛੇ ਨਹੀਂ ਹਟੇਗੀ ਜਦੋਂ ਤੱਕ ਸਰਪੰਚਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਇਨੈਲੋ ਪਾਰਟੀ ਸਰਪੰਚਾਂ ਦੇ ਨਾਲ ਖੜ੍ਹੀ ਹੈ। ਨਾ ਸਿਰਫ਼ ਬੜਾਗੁੜ੍ਹਾ ਬੀਡੀਪੀਓ ਵਿਰੁੱਧ ਦੋਸ਼ਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਸਗੋਂ ਬੀ.ਡੀ.ਪੀ.ਓ. ਭਜਨ ਲਾਲ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਦੀ ਵਿਜੀਲੈਂਸ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ। ਜਦੋਂ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ, ਇਹ ਅੰਦੋਲਨ ਬੜਾਗੁੜ੍ਹਾ ਤੱਕ ਸੀਮਤ ਨਹੀਂ ਰਹੇਗਾ, ਜੇਕਰ ਲੋੜ ਪਈ ਤਾਂ ਇਸਨੂੰ ਜ਼ਿਲ੍ਹਾ ਪੱਧਰ ’ਤੇ ਲਿਜਾਇਆ ਜਾਵੇਗਾ। ਇਨੈਲੋ ਸਰਪੰਚਾਂ ਦੀਆਂ ਮੰਗਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਤੱਕ ਪਹੁੰਚਾਏਗੀ। ਦੂਜੇ ਪਾਸੇ ਸਰਪੰਚ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਬੀ.ਡੀ.ਪੀ.ਓ. ਬੜਗੁੜ੍ਹਾ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਨਿਯਮਾਂ ਅਨੁਸਾਰ ਵਿਜੀਲੈਂਸ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸਰਪੰਚਾਂ ਤੋਂ ਮਨਮਾਨੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ, ਕੰਮ ਲਈ ਪੈਸੇ ਮੰਗਣ ਦੀ ਵਿਜੀਲੈਂਸ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ’ਤੇ ਸਰਪੰਚ ਐਸੋਸੀਏਸ਼ਨ ਦੀ ਪ੍ਰਧਾਨ ਕਵਿਤਾ ਰਾਣੀ ਸਾਹੂਵਾਲਾ ਫਸਟ, ਉਪ ਪ੍ਰਧਾਨ ਵੀਰੇਂਦਰ ਸਿੰਘ ਭੀਵਾਂ, ਮਨਜੀਤ ਡੂਡੀ ਭਾਦਰਾ, ਮਨੋਜ ਕੁਮਾਰ ਬੁੱਢਾਭਾਣਾ ਸਮੇਤ ਬਲਾਕ ਦੇ ਸਾਰੇ ਸਰਪੰਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਹਲਕੇ ਦੀ ਹਰ ਮੰਗ ਨੂੰ ਗੰਭੀਰਤਾ ਨਾਲ ਸੁਣਦੇ ਹਨ : ਉਪ ਪ੍ਰਧਾਨ ਸੁਮਨ ਸੈਣੀ ਅਗਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਨੂੰ ਸਾਕਾਰਾਤਮਿਕ ਗਤੀਵਿਧੀਆਂ ਵਿਚ ਲਗਾਉਣ- ਏ. ਡੀ. ਸੀ.
Ad Position 24