19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪਰਾਲੀ ਦੇ ਡੰਪ ’ਚ ਭਿਆਨਕ ਅੱਗ, 70 ਲੱਖ ਦਾ ਆਰਥਿਕ ਨੁਕਸਾਨ, ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਲੱਗੀ ਅੱਗ

ਡੱਬਵਾਲੀ, 19 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਸਕਤਾਖੇੜਾ ਨੇੜੇ ਕੌਮੀ ਸ਼ਾਹ ਰਾਹ-54 ‘ਤੇ ਸਥਿਤ ਧਨਰਾਜ ਧਾਰਨੀਆ ਧਰਮਕੰਡੇ ਦੇ ਪਿੱਛੇ ਖੇਤੀ ਰਕਬੇ ਵਿੱਚ ਸਟੋਰ ਕੀਤੇ ਹੋਈ ਹਜ਼ਾਰਾਂ ਕੁਇੰਟਲ ਪਰਾਲੀ ਦੇ ਸਟਾਕ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਘਟਨਾ ਦਾ ਕਾਰਨ ਸਟਾਕ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵਿੱਚ ਹੋਈ ਸਪਾਰਕਿੰਗ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਰੀਬ 18 ਤੋਂ 20 ਹਜ਼ਾਰ ਕੁਇੰਟਲ ਪਰਾਲੀ ਸੜਨ ਨਾਲ ਲਗਭਗ 70 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ।

Ad Position 21
No active advertisement
ਅਜੀਤ ਡੈਸਕ 20-11-2026
ਡੱਬਵਾਲੀ, 19 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਸਕਤਾਖੇੜਾ ਨੇੜੇ ਕੌਮੀ ਸ਼ਾਹ ਰਾਹ-54 ‘ਤੇ ਸਥਿਤ ਧਨਰਾਜ ਧਾਰਨੀਆ ਧਰਮਕੰਡੇ ਦੇ ਪਿੱਛੇ ਖੇਤੀ ਰਕਬੇ ਵਿੱਚ ਸਟੋਰ ਕੀਤੇ ਹੋਈ ਹਜ਼ਾਰਾਂ ਕੁਇੰਟਲ ਪਰਾਲੀ ਦੇ ਸਟਾਕ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਘਟਨਾ ਦਾ ਕਾਰਨ ਸਟਾਕ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵਿੱਚ ਹੋਈ ਸਪਾਰਕਿੰਗ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਰੀਬ 18 ਤੋਂ 20 ਹਜ਼ਾਰ ਕੁਇੰਟਲ ਪਰਾਲੀ ਸੜਨ ਨਾਲ ਲਗਭਗ 70 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਫਾਇਰ ਬ੍ਰਿਗੇਡ ਇੰਚਾਰਜ ਕਰਮ ਸਿੰਘ ਅਨੁਸਾਰ ?ਅੱਗ ਨੇ ਪਲਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪੁੱਜੀਆਂ, ਜਿਨ੍ਹਾਂ ਵਿੱਚੋਂ ਤਿੰਨ ਗੱਡੀਆਂ ਡੱਬਵਾਲੀ ਅਤੇ ਇੱਕ ਗੱਡੀ ਕਾਲਾਂਵਾਲੀ ਤੋਂ ਬੁਲਾਈ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਸਖ਼ਤ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪੁਲਿਸ ਪ੍ਰਸ਼ਾਸਨ, ਪ੍ਰਸ਼ਾਸਨਿਕ ਅਧਿਕਾਰੀ ਅਤੇ ਆਲੇ-ਦੁਆਲੇ ਦੇ ਘਰਾਂ ਦੇ ਲੋਕ ਵੀ ਪਰਾਲੀ ਹਟਾਉਣ ਅਤੇ ਅੱਗ ਬੁਝਾਉਣ ਵਿੱਚ ਜੁਟੇ ਰਹੇ। ਡੰਪ ਦੇ ਮਾਲਕ ਲਖਪਤ ਬਿਸ਼ਨੋਈ ਨੇ ਦੱਸਿਆ ਕਿ ਇਹ ਪਰਾਲੀ ਦਾ ਸਟਾਕ ਉਨ੍ਹਾਂ ਨੇ ਆਪਣੀ ਖੇਤੀਬਾੜੀ ਜ਼ਮੀਨ ‘ਤੇ ਲਗਾਇਆ ਹੋਇਆ ਸੀ। ਉਨ੍ਹਾਂ ਅਨੁਸਾਰ ਉੱਪਰੋਂ ਲੰਘਣ ਵਾਲੀ ਬਿਜਲੀ ਦੀ ਲਾਈਨ ਨਾਲ ਯਕੀਨੀ ਤੌਰ ‘ਤੇ ਕਿਸੇ ਪੰਛੀ ਦੇ ਟਕਰਾਉਣ ਜਾਂ ਸਪਾਰਕਿੰਗ ਕਾਰਨ ਚੰਗਿਆੜੀ ਨਿਕਲੀ, ਜਿਸ ਨਾਲ ਪਰਾਲੀ ਦੇ ਢੇਰ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਮੌਜੂਦਾ ਬਾਜ਼ਾਰ ਭਾਅ ਕਰੀਬ 350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲਗਪਗ 20 ਹਜ਼ਾਰ ਕੁਇੰਟਲ ਪਰਾਲੀ ਸੜ ਕੇ ਸੁਆਹ ਹੋਣ ਕਾਰਨ ਉਨ੍ਹਾਂ ਨੂੰ ਕਰੀਬ 70 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਦਵਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਵਾਰਡ ਨੰਬਰ 5 ਵਿਖੇ ਸਮਰਥਕਾਂ ਵਲੋਂ ਨਿਤਿਨ ਕੋਹਲੀ ਦੇ ਹੱਕ ’ਚ ਚੋਣ ਪ੍ਰਚਾਰ
Ad Position 24